Euro 2024 'ਚ ਜਗ੍ਹਾ ਲਈ ਆਹਮੋ-ਸਾਹਮਣੇ ਹੋ ਸਕਦੇ ਇਜ਼ਰਾਈਲ ਅਤੇ ਯੂਕਰੇਨ

By  Jasmeet Singh January 2nd 2024 02:52 PM

 UEFA EURO 2024: ਇਜ਼ਰਾਈਲ (Israel) ਅਤੇ ਯੂਕਰੇਨ (Ukraine) ਦੋਵੇਂ ਹੀ ਯੁੱਧ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਦੋਵਾਂ ਦੇਸ਼ਾਂ ਦੀਆਂ ਫੁੱਟਬਾਲ (Football) ਟੀਮਾਂ ਯੂਰੋ 2024 'ਚ ਜਗ੍ਹਾ ਬਣਾਉਣ ਲਈ ਆਹਮੋ-ਸਾਹਮਣੇ ਹੋ ਸਕਦੀਆਂ ਹਨ। 

ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ (ਯੂਰੋ ਕੱਪ 2024) ਅਗਲੇ ਸਾਲ 14 ਜੂਨ ਤੋਂ 14 ਜੁਲਾਈ ਦਰਮਿਆਨ ਖੇਡੀ ਜਾਣੀ ਹੈ। ਵੀਰਵਾਰ ਦੇ ਪਲੇਅ-ਆਫ ਡਰਾਅ ਦੇ ਮੁਤਾਬਕ ਦੋਵੇਂ ਰਾਸ਼ਟਰੀ ਟੀਮਾਂ ਇੱਕੋ ਕੁਆਲੀਫਾਇੰਗ ਰਾਊਂਡ 'ਤੇ ਰੱਖੀਆਂ ਗਈਆਂ ਹਨ ਅਤੇ ਮਾਰਚ ਵਿੱਚ ਇਨ੍ਹਾਂ ਦੋਵਾਂ ਵਿਚਕਾਰ ਇੱਕ ਸੰਭਾਵੀ ਨਿਰਣਾਇਕ ਮੈਚ ਹੋਵੇਗਾ।

ਇਹ ਵੀ ਪੜ੍ਹੋ: UK Visa Rules: ਬ੍ਰਿਟੇਨ ਨੇ ਬਦਲੇ ਵੀਜ਼ਾ ਨਿਯਮ, ਜਾਣੋ ਭਾਰਤੀ ਵਿਦਿਆਰਥੀਆਂ 'ਤੇ ਅਸਰ

ਪਲੇਆਫ ਸੈਮੀਫਾਈਨਲ 'ਚ ਇਨ੍ਹਾਂ ਟੀਮਾਂ ਵਿਰੁੱਧ ਖੇਲਣਗੇ ਦੋਵੇਂ ਯੁੱਧਗ੍ਰਸਤ ਦੇਸ਼ 

ਪਲੇਆਫ ਸੈਮੀਫਾਈਨਲ 'ਚ ਇਜ਼ਰਾਈਲ ਦਾ ਸਾਹਮਣਾ ਆਈਸਲੈਂਡ ਨਾਲ ਹੋਵੇਗਾ, ਜਦਕਿ ਯੂਕਰੇਨ ਦਾ ਸਾਹਮਣਾ ਬੋਸਨੀਆ-ਹਰਜ਼ੇਗੋਵਿਨਾ ਨਾਲ ਹੋਵੇਗਾ। ਪਲੇਆਫ ਵਿੱਚ ਥਾਂ ਬਣਾਉਣ ਵਾਲੀਆਂ 12 ਟੀਮਾਂ 21 ਮਾਰਚ ਨੂੰ ਛੇ ਸੈਮੀਫਾਈਨਲ ਮੈਚ ਖੇਡਣਗੀਆਂ, ਜਦਕਿ ਤਿੰਨ ਫਾਈਨਲ 26 ਮਾਰਚ ਨੂੰ ਹੋਣੇ ਹਨ। ਯੁੱਧ ਦੇ ਕਾਰਨ ਨਾ ਤਾਂ ਇਜ਼ਰਾਈਲ ਅਤੇ ਨਾ ਹੀ ਯੂਕਰੇਨ ਫਿਲਹਾਲ ਘਰੇਲੂ ਮੈਚਾਂ ਦੀ ਮੇਜ਼ਬਾਨੀ ਕਰ ਸਕਦੇ ਹਨ। ਜੇਕਰ ਦੋਵੇਂ ਪਲੇਆਫ ਫਾਈਨਲ ਵਿੱਚ ਪਹੁੰਚਦੇ ਹਨ ਤਾਂ ਉਹ ਨਿਰਪੱਖ ਦੇਸ਼ ਵਿੱਚ ਖੇਡ ਸਕਦੇ ਹਨ।

ਇਹ ਵੀ ਪੜ੍ਹੋ: ਨਵਾਂ 'ਹਿੱਟ ਐਂਡ ਰਨ' ਕਾਨੂੰਨ ਕੀ ਹੈ, ਜਿਸ ਕਾਰਨ ਦੇਸ਼ ਭਰ 'ਚ ਹੋ ਗਿਆ 'ਚੱਕਾ ਜਾਮ'

ਜਰਮਨੀ ਕਰ ਰਿਹਾ ਯੂਰੋ ਕੱਪ 2024 ਦੀ ਮੇਜ਼ਬਾਨੀ 

ਜਰਮਨੀ ਯੂਰੋ ਕੱਪ 2024 ਦੀ ਮੇਜ਼ਬਾਨੀ ਕਰ ਰਿਹਾ ਹੈ। ਯੂਰੋ ਕੱਪ 2024 ਦੇ ਮੈਚ 10 ਸ਼ਹਿਰਾਂ ਵਿੱਚ ਖੇਡੇ ਜਾਣੇ ਹਨ। ਇਹ ਮੈਚ ਬਰਲਿਨ, ਮਿਊਨਿਖ, ਡਾਰਟਮੰਡ, ਸਟੁਟਗਾਰਟ, ਗੇਲਸੇਨਕਿਰਚੇਨ, ਫਰੈਂਕਫਰਟ, ਹੈਮਬਰਗ, ਡੁਸਲਡੋਰਫ, ਕੋਲੋਨ ਅਤੇ ਲੀਪਜ਼ਿਗ 'ਚ ਖੇਡੇ ਜਾਣਗੇ।

ਇਹ ਵੀ ਪੜ੍ਹੋ: Law 'ਚ Truck Driver ਬਾਰੇ ਅਜਿਹੀ ਕਿਹੜੀ ਸੋਧ ਹੋ ਗਈ ਕਿ ਦੇਸ਼ ਭਰ 'ਚ ਹੋ ਗਿਆ...

ਰੂਸ ਦਾ ਖੇਡਣ 'ਤੇ ਬੈਨ

ਯੂਰੋ ਕੱਪ 2024 ਵਿੱਚ ਕੁੱਲ 24 ਟੀਮਾਂ ਹਿੱਸਾ ਲੈਣਗੀਆਂ। ਜਰਮਨੀ ਪਹਿਲਾਂ ਹੀ ਮੇਜ਼ਬਾਨ ਵਜੋਂ ਕੁਆਲੀਫਾਈ ਕਰ ਚੁੱਕਾ ਹੈ। ਰੂਸ ਯੂਰੋ ਕੱਪ 2024 'ਚ ਹਿੱਸਾ ਨਹੀਂ ਲੈ ਸਕੇਗਾ। UEFA ਨੇ ਯੂਕਰੇਨ 'ਤੇ ਹਮਲਾ ਕਰਨ ਤੋਂ ਬਾਅਦ ਰੂਸੀ ਟੀਮ ਨੂੰ ਮੁਅੱਤਲ ਕਰ ਦਿੱਤਾ ਹੈ। 

ਯੂਰੋ ਕੱਪ 2024 ਵਿੱਚ 24 ਟੀਮਾਂ ਨੂੰ ਛੇ ਗਰੁੱਪਾਂ ਵਿੱਚ ਵੰਡਿਆ ਜਾਵੇਗਾ ਅਤੇ ਹਰੇਕ ਗਰੁੱਪ ਵਿੱਚ ਚਾਰ ਟੀਮਾਂ ਹੋਣਗੀਆਂ। ਫਾਈਨਲ ਮੈਚ 14 ਜੁਲਾਈ ਨੂੰ ਬਰਲਿਨ ਵਿੱਚ ਖੇਡਿਆ ਜਾਵੇਗਾ। ਇਟਲੀ ਯੂਰੋ ਕੱਪ ਦਾ ਡਿਫੈਂਡਿੰਗ ਚੈਂਪੀਅਨ ਹੈ, ਜਿਸ ਨੇ 2020 ਯੂਰੋ ਕੱਪ ਜਿੱਤਿਆ ਹੈ। ਇਟਲੀ ਨੇ ਫਾਈਨਲ ਵਿੱਚ ਇੰਗਲੈਂਡ ਨੂੰ ਹਰਾਇਆ ਸੀ।

ਇਹ ਵੀ ਪੜ੍ਹੋ: Goldy Brar: ਗੈਂਗਸਟਰ ਗੋਲਡੀ ਬਰਾੜ ਐਲਾਨਿਆ ਅੱਤਵਾਦੀ, UAPA ਤਹਿਤ ਹੋਈ ਕਾਰਵਾਈ

Related Post