Dallewal Health : 14 ਫਰਵਰੀ ਤੋਂ ਨਹੀਂ ਮਿਲ ਰਹੀ ਡੱਲੇਵਾਲ ਨੂੰ ਮੈਡੀਕਲ ਸਹਾਇਤਾ, 22 ਦੀ ਮੀਟਿੰਗ ਚ ਪਹੁੰਚਣ ਨੂੰ ਲੈ ਕੇ ਕੀਤਾ ਇਹ ਐਲਾਨ
Jagjit Singh Dallewal : ਕੇਂਦਰ ਸਰਕਾਰ ਨਾਲ 22 ਫਰਵਰੀ ਦੀ ਮੀਟਿੰਗ ਵਿੱਚ ਸ਼ਮੂਲੀਅਤ ਬਾਰੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਉਹ ਇਸ ਮੀਟਿੰਗ ਦਾ ਹਿੱਸਾ ਜ਼ਰੂਰ ਬਣਗੇ। ਉਨ੍ਹਾਂ ਕਿਹਾ ਕਿ ਅਸੀਂ ਇੱਕ ਸਾਲ ਤੋਂ ਮੰਗਾਂ ਲਈ ਸੰਘਰਸ਼ ਕਰ ਰਹੇ ਹਾਂ, ਜਿਸ ਤੋਂ ਬਾਅਦ ਇਹ ਮੀਟਿੰਗ ਦਾ ਦੌਰ ਸ਼ੁਰੂ ਹੋਇਆ ਹੈ ਅਤੇ ਹੁਣ ਕੁੱਝ ਉਮੀਦ ਹੈ।

Farmer Meeting with Government : ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਨੂੰ 87 ਦਿਨ ਪੂਰੇ ਹੋ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਦੀ ਸਿਹਤ ਵਿੱਚ ਲਗਾਤਾਰ ਨਿਘਾਰ ਆ ਰਿਹਾ ਹੈ, ਜਿਸ ਕਾਰਨ ਹੁਣ ਨਸਾਂ ਵੀ ਕਮਜ਼ੋਰ ਹੋਣ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਆਗੂ ਨੂੰ ਹੁਣ 14 ਫਰਵਰੀ ਤੋਂ ਮੈਡੀਕਲ ਸਹਾਇਤਾ ਨਹੀਂ ਮਿਲ ਰਹੀ ਹੈ।
ਜਾਣਕਾਰੀ ਅਨੁਸਰ ਡੱਲੇਵਾਲ ਦੀ ਸਿਹਤ ਇਸ ਕਦਰ ਡਿੱਗ ਗਈ ਹੈ ਕਿ ਨਸਾਂ ਕਮਜ਼ੋਰ ਹੋਣ ਕਾਰਨ ਡਰਿੱਪ ਨਹੀਂ ਲਗ ਪਾ ਰਹੀ, ਜਿਸ ਕਾਰਨ ਇਹ ਮੁਸ਼ਕਿਲ ਦਰਪੇਸ਼ ਆ ਰਹੀ ਹੈ।
ਕੀ 22 ਤਰੀਕ ਦੀ ਮੀਟਿੰਗ 'ਚ ਸ਼ਾਮਲ ਹੋਣਗੇ ਡੱਲੇਵਾਲ ?
ਕੇਂਦਰ ਸਰਕਾਰ ਨਾਲ 22 ਫਰਵਰੀ ਦੀ ਮੀਟਿੰਗ ਵਿੱਚ ਸ਼ਮੂਲੀਅਤ ਬਾਰੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਉਹ ਇਸ ਮੀਟਿੰਗ ਦਾ ਹਿੱਸਾ ਜ਼ਰੂਰ ਬਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਵਫਦ ਨਾਲ ਪਿਛਲੀ ਵਾਰ ਮੀਟਿੰਗ ਦਾ ਪਹਿਲਾ ਗੇੜ ਸੁਖਾਵੇਂ ਮਾਹੌਲ 'ਚ ਹੋਈ ਹੈ ਅਤੇ ਹੁਣ ਉਹ ਆਸ ਕਰਦੇ ਹਨ ਇਸ ਮੀਟਿੰਗ 'ਚ ਕੁੱਝ ਨਤੀਜਾ ਨਿਕਲੇਗਾ। ਉਨ੍ਹਾਂ ਕਿਹਾ ਕਿ ਅਸੀਂ ਇੱਕ ਸਾਲ ਤੋਂ ਮੰਗਾਂ ਲਈ ਸੰਘਰਸ਼ ਕਰ ਰਹੇ ਹਾਂ, ਜਿਸ ਤੋਂ ਬਾਅਦ ਇਹ ਮੀਟਿੰਗ ਦਾ ਦੌਰ ਸ਼ੁਰੂ ਹੋਇਆ ਹੈ ਅਤੇ ਹੁਣ ਕੁੱਝ ਉਮੀਦ ਹੈ।
ਕਿਸਾਨ ਧਿਰਾਂ 'ਚ ਕਦੋਂ ਹੋਵੇਗੀ ਏਕਤਾ ?
ਐਸ.ਕੇ.ਐਮ ਦੇ ਨਾਲ ਏਕਤਾ ਦੇ ਉੱਪਰ ਜਗਜੀਤ ਡੱਲੇਵਾਲ ਨੇ ਕਿਹਾ ਕਿ ਪਹਿਲਾਂ ਵੀ ਏਕਤਾ ਨੂੰ ਲੈ ਕੇ ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਹਨ। ਹੁਣ ਦੁਬਾਰਾ ਫਿਰ ਮੀਟਿੰਗ ਹੋਵੇਗੀ ਤੇ ਜੋ ਵੀ ਆਪਸੀ ਮਤਭੇਦ ਹਨ, ਸੁਲਝਾ ਲਏ ਜਾਣਗੇ।