ਕਪਿਲ ਸ਼ਰਮਾ ਦੀ ਪਹਿਲਾ ਡੈਬਿਊ ਗੀਤ 'ਅਲੋਨ' ਹੋਇਆ ਰਿਲੀਜ਼, ਵੱਖਰੇ ਅੰਦਾਜ਼ 'ਚ ਨਜ਼ਰ ਆਏ ਕਾਮੇਡੀਅਨ

ਕਾਮੇਡੀਅਨ ਕਪਿਲ ਸ਼ਰਮਾ ਅਤੇ ਗਾਇਕ ਗੁਰੂ ਰੰਧਾਵਾ ਪਿਛਲੇ ਕੁਝ ਦਿਨਾਂ ਤੋਂ ਆਪਣੇ ਨਵੇਂ ਗੀਤ ਅਲੋਨ ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਉਨ੍ਹਾਂ ਦਾ ਅਲੋਨ ਗੀਤ ਰਿਲੀਜ਼ ਹੋ ਗਿਆ ਹੈ।

By  Aarti February 9th 2023 02:58 PM

Kapil Sharma New Song Alone: ਕਾਮੇਡੀਅਨ ਕਪਿਲ ਸ਼ਰਮਾ ਅਤੇ ਗਾਇਕ ਗੁਰੂ ਰੰਧਾਵਾ ਪਿਛਲੇ ਕੁਝ ਦਿਨਾਂ ਤੋਂ ਆਪਣੇ ਨਵੇਂ ਗੀਤ ਅਲੋਨ ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਉਨ੍ਹਾਂ ਦਾ ਅਲੋਨ ਗੀਤ ਰਿਲੀਜ਼ ਹੋ ਗਿਆ ਹੈ। ਵੀਡੀਓ 'ਚ ਕਪਿਲ ਮਨਾਲੀ ਦੀਆਂ ਖੂਬਸੂਰਤ ਵਾਦੀਆਂ 'ਚ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਕਪਿਲ ਸ਼ਰਮਾ ਨੇ ਗੁਰੂ ਰੰਧਾਵਾ ਦੇ ਨਾਲ ਗਾਇਕੀ ’ਚ  ਆਪਣਾ ਡੈਬਿਊ ਕੀਤਾ ਹੈ। 


ਜੇਕਰ ਗੱਲ ਕੀਤੀ ਜਾਵੇ ਉਨ੍ਹਾਂ ਦੇ ਗੀਤ ਦੀ ਤਾਂ ਇਸ ’ਚ ਉਹ ਬਹੁਤ ਹੀ ਵੱਖਰੇ ਅੰਦਾਜ ’ਚ ਦੇਖਣ ਨੂੰ ਮਿਲ ਰਿਹਾ ਹੈ। ਇਹ ਗੀਤ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਿਹਾ ਹੈ। ਕਪਿਲ ਦੇ ਨਵੇਂ ਲੁੱਕ ਨੂੰ ਵੀ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਗੀਤ ਮੁਤਾਬਿਕ ਕਪਿਲ ਦੀ ਪ੍ਰੇਮਿਕਾ ਉਸ ਨਾਲ ਧੋਖਾ ਕਰਦੀ ਹੈ। ਪਹਿਲਾਂ ਉਹ ਕਪਿਲ ਦੇ ਪ੍ਰਸਤਾਵ ਨੂੰ ਸਵੀਕਾਰ ਕਰਦੀ ਹੈ ਪਰ ਬਾਅਦ ਵਿੱਚ ਅਚਾਨਕ ਉਹ ਕਪਿਲ ਨੂੰ ਦੱਸੇ ਬਿਨਾਂ ਛੱਡ ਦਿੰਦੀ ਹੈ।

ਦੱਸ ਦਈਏ ਕਿ ਗੀਤ ਦੇ ਨਾਲ-ਨਾਲ ਕਪਿਲ ਸ਼ਰਮਾ ਬਾਲੀਵੁੱਡ ਅਦਾਕਾਰਾ ਸਾਈ ਮਾਂਜੇਕਰ ਨਾਲ ਫਿਲਮ ਕੁਛ ਖੱਟਾ ਹੋ ਜਾਏ ’ਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਖੈਰ ਹੁਣ ਉਨ੍ਹਾਂ ਦੇ ਪ੍ਰਸ਼ਸਕ ਗੀਤ ਦਾ ਬੇਸਬਰੀ ਨਾਲ ਉਡੀਕ ਕਰ ਰਹੇ ਹਨ। 

ਇਹ ਵੀ ਪੜ੍ਹੋ: ਸਿਧਾਰਥ-ਕਿਆਰਾ ਨੇ ਸ਼ੇਅਰ ਕੀਤੀਆਂ ਵਿਆਹ ਦੀਆਂ ਤਸਵੀਰਾਂ, ਕਿਹਾ "ਸਾਡੀ ਪਰਮਾਨੈਂਟ ਬੁਕਿੰਗ ਹੋਈ "

Related Post