Kapil Sharma: ਨਰਾਤਿਆਂ 'ਚ ਵੈਸ਼ਨੂੰ ਦੇਵੀ ਦੇ ਦਰਬਾਰ 'ਚ ਪਹੁੰਚੇ ਕਪਿਲ ਸ਼ਰਮਾ, ਦੇਵੀ ਮਾਂ ਦਾ ਲਿਆ ਆਸ਼ੀਰਵਾਦ

ਨਰਾਤਿਆਂ 'ਚ ਕਾਮੇਡੀਅਨ ਕਪਿਲ ਸ਼ਰਮਾ ਮਾਂ ਵੈਸ਼ਨੂੰ ਦੇਵੀ ਦੇ ਦਰਬਾਰ ਪਹੁੰਚੇ ਹਨ। ਉਨ੍ਹਾਂ ਨੇ ਇਸ ਦੌਰਾਨ ਮਾਤਾ ਦੇ ਚਰਨਾਂ 'ਚ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ।

By  KRISHAN KUMAR SHARMA April 15th 2024 08:01 PM

Kapil Sharma in Vaishno Devi: ਨਰਾਤਿਆਂ 'ਚ ਕਾਮੇਡੀਅਨ ਕਪਿਲ ਸ਼ਰਮਾ ਮਾਂ ਵੈਸ਼ਨੂੰ ਦੇਵੀ ਦੇ ਦਰਬਾਰ ਪਹੁੰਚੇ ਹਨ। ਉਨ੍ਹਾਂ ਨੇ ਇਸ ਦੌਰਾਨ ਮਾਤਾ ਦੇ ਚਰਨਾਂ 'ਚ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ।

ਪੁਲਿਸ ਸੁਰੱਖਿਆ 'ਚ ਮਾਤਾ ਦੇ ਦਰਸ਼ਨਾਂ ਲਈ ਪਹੁੰਚੇ ਕਪਿਲ ਸ਼ਰਮਾ ਦੇ ਪ੍ਰਿੰਟਡ ਕੁੜ੍ਹਤਾ ਪਹਿਨਿਆ ਹੋਇਆ ਸੀ। ਲੋਕਾਂ ਨੇ ਜਿਵੇਂ ਹੀ ਕਪਿਲ ਨੂੰ ਵੇਖਿਆ ਤਾਂ ਉਹ ਖੁਸ਼ ਹੋ ਗਏ। ਇਸ ਪਿੱਛੋਂ ਲੋਕਾਂ ਵਿੱਚ ਉਸ ਨਾਲ ਤਸਵੀਰਾਂ ਖਿਚਵਾਉਣ ਦੀ ਹੌੜ ਲੱਗ ਗਈ। ਕਪਿਲ ਸ਼ਰਮਾ ਨੇ ਵੀ ਲੋਕਾਂ ਨੂੰ ਨਿਰਾਸ਼ ਨਹੀਂ ਕੀਤਾ ਅਤੇ ਛੇਤੀ ਨਾਲ ਸੈਲਫੀ ਲੈਂਦਿਆਂ ਮਾਤਾ ਦੇ ਦਰਸ਼ਨ ਕਰਕੇ ਆਸ਼ੀਰਵਾਦ ਲਿਆ।

ਕਪਿਲ ਸ਼ਰਮਾ ਇਸ ਦੌਰਾਨ ਸ਼ਰਧਾਲੂਆਂ ਵਾਲੀ ਲਾਈਨ ਵਿੱਚ ਲੱਗੇ ਹੋਏ ਸਨ, ਜਦੋਂ ਲੋਕ ਉਸ ਨੂੰ ਵੇਖ ਕੇ ਹੈਰਾਨ ਅਤੇ ਖੁਸ਼ ਹੋ ਗਏ। ਇਸ ਦੌਰਾਨ ਉਸ ਨੇ ਕੁੜਤੇ ਨਾਲ ਕਾਲੇ ਰੰਗ ਦੀ ਐਨਕ ਲਗਾਈ ਹੋਈ ਸੀ। 

ਦੱਸ ਦੇਈਏ ਕਿ ਬਾਲੀਵੁੱਡ ਸਿਤਾਰੇ ਅਕਸਰ ਭਾਰਤ ਦੇ ਉੱਤਰ 'ਚ ਸਥਿਤ ਮਾਤਾ ਵੈਸ਼ਨੋ ਦੇਵੀ ਦਾ ਆਸ਼ੀਰਵਾਦ ਲੈਣ ਪਹੁੰਚਦੇ ਹਨ। ਕਪਿਲ ਸ਼ਰਮਾ ਤੋਂ ਪਹਿਲਾਂ ਬਾਲੀਵੁੱਡ ਦੇ ਕਈ ਸਿਤਾਰੇ ਵੀ ਮਾਂ ਦੇ ਦਰਬਾਰ 'ਚ ਮੱਥਾ ਟੇਕ ਚੁੱਕੇ ਹਨ। ਪਿਛਲੇ ਸਾਲ 2023 'ਚ ਆਪਣੀ ਫਿਲਮ 'ਡੰਕੀ' ਦੀ ਰਿਲੀਜ਼ ਤੋਂ ਪਹਿਲਾਂ ਸ਼ਾਹਰੁਖ ਖਾਨ ਵੀ ਮਾਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਪਹੁੰਚੇ ਸਨ।

Related Post