Navjot Kaur Sidhu ਵੱਲੋਂ ਕਾਂਗਰਸੀ ਲੀਡਰਾਂ 'ਤੇ ਲਗਾਏ ਇਲਜ਼ਾਮਾਂ 'ਤੇ ਬੋਲੇ ਅਕਾਲੀ ਆਗੂ ਬੰਟੀ ਰੋਮਾਣਾ,ਕਿਹਾ - ਕੁਰੱਪਸ਼ਨ ਦਾ ਦੂਜਾ ਨਾਮ ਕਾਂਗਰਸ
Shiromani Akali Dal : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਨਵਜੋਤ ਕੌਰ ਸਿੱਧੂ ਵਲੋਂ ਕਾਂਗਰਸੀ ਲੀਡਰਾਂ 'ਤੇ ਲਗਾਏ ਕੁਰੱਪਸ਼ਨ ਦੇ ਇਲਜਾਮਾਂ ਨੂੰ ਸੱਚ ਦੱਸਦਿਆਂ ਕਿਹਾ ਕਿ ਪਿਛਲੀਆਂ ਚੋਣਾਂ ਵਿਚ ਉਹਨਾਂ ਵਲੋਂ ਇਹ ਇਲਜ਼ਾਮ ਲਗਾਏ ਗਏ ਸਨ ,ਜਿਨਾਂ ਉਪਰ ਹੁਣ ਮੋਹਰ ਨਵਜੋਤ ਕੌਰ ਸਿੱਧੂ ਨੇ ਲਗਾਈ ਹੈ। ਉਹਨਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਦੌਰਾਨ ਕਾਂਗਰਸ ਦੇ ਹਰੇਕ MLA, ਹਰੇਕ ਮੰਤਰੀ ਨੇ ਆਪਣੇ ਮੁਤਾਬਿਕ ਕੁਰੱਪਸ਼ਨ ਕੀਤੀ ਹੈ।
ਉਹਨਾਂ ਕਿਹਾ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਵਲੋਂ ਚਰਨਜੀਤ ਚੰਨੀ 'ਤੇ ਦੋਸ਼ ਲਗਾਏ ਗਏ ਸਨ ਕਿ DSP ਲਗਵਾਉਣ ਦੇ ਨਾਮ 'ਤੇ ਉਹਨਾਂ ਕੁਰੱਪਸ਼ਨ ਕੀਤੀ ਹੈ, ਮੁੱਖ ਮੰਤਰੀ ਵਲੋਂ ਰਾਜਾ ਵੜਿੰਗ 'ਤੇ ਵੀ ਬੱਸ ਬਾਡੀ ਨੂੰ ਲੈ ਕੇ ਦੋਸ਼ ਲਗਾਏ ਗਏ ਸਨ ਪਰ ਕਾਰਵਾਈ ਕਿਸੇ ਖਿਲਾਫ ਨਹੀਂ ਕੀਤੀ। ਉਹਨਾਂ ਕਿਹਾ ਕਿ ਇਸ ਵਕਤ ਪੰਜਾਬ ਵਿਧਾਨ ਸਭਾ ਅੰਦਰ MLA ਦੀ ਗਿਣਤੀ ਮੁਤਾਬਿਕ ਪ੍ਰਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਹੈ ਪਰ ਕਦੀ ਵੀ ਕਾਂਗਰਸੀਆਂ ਨੇ ਵਿਰੋਧੀ ਧਿਰ ਦੀ ਭੂਮਿਕਾ ਨਹੀਂ ਨਿਭਾਈ। ਉਹਨਾਂ ਕਿਹਾ ਕਿ ਕਾਂਗਰਸ ਅਤੇ ਆਪ ਵਿਚਕਾਰ ਸਮਝੌਤਾ ਹੋਇਆ ਹੈ। ਉਹਨਾਂ ਕਿਹਾ ਕਿ ਕੁਰੱਪਸ਼ਨ ਦਾ ਦੂਜਾ ਨਾਮ ਹੀ ਕਾਂਗਰਸ ਹੈ।
SSP ਦੀ ਵਾਇਰਲ ਆਡੀਓ ਮਾਮਲੇ 'ਤੇ ਬੋਲਦਿਆਂ ਉਹਨਾਂ ਕਿਹਾ ਕਿ ਹਾਲੇ ਤਾਂ ਇਸ SSP 'ਤੇ ਮੁਕੱਦਮਾ ਦਰਜ ਹੋਣ ਹੈ। ਉਹਨਾਂ ਕਿਹਾ ਕਿ ਮਾਮਲਾ ਮਾਨਯੋਗ ਹਾਈਕੋਰਟ ਵਿਚ ਹੈ, ਮਾਨਯੋਗ ਹਾਈਕੋਰਟ ਨੇ ਜਾਂਚ ਲਈ ਆਡੀਓ SFL ਲੈਬ ਭੇਜ ਦਿੱਤੀ ਹੈ, ਉਹ ਲੈਬ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ, ਇਸ ਲਈ ਹੁਣ ਸਭ ਸੱਚ ਸਾਹਮਣੇ ਆ ਜਾਵੇਗਾ। ਉਹਨਾਂ ਕਿਹਾ ਕਿ ਖਾਕੀ ਵਰਦੀ ਵਾਲਿਆਂ ਨੇ ਲੋਕਾਂ ਦੇ ਜਮਹੂਰੀ ਹੱਕਾਂ ਦਾ ਕਤਲ ਕਰਨ ਦੀ ਕੋਸ਼ਿਸ ਕੀਤੀ ਹੈ। ਜਿਸ ਨੂੰ ਕਿਸੇ ਹਾਲ ਵਿਚ ਬਖਸ਼ਿਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਪੁਲਿਸ ਕਹਿ ਰਹੀ ਹੈ ਇਹ ਆਡੀਓ AI ਨਾਲ ਬਣੀ ਹੈ। ਉਹਨਾਂ ਕਿਹਾ ਕਿ ਇਹ ਆਡੀਓ ਸੁਖਬੀਰ ਸਿੰਘ ਬਾਦਲ ਨੇ ਆਪਣੇ ਸ਼ੋਸ਼ਲ ਮੀਡਿਆ ਅਕਾਉਂਟਾਂ 'ਤੇ ਪਾਈ ਹੈ।
- PTC NEWS