Jalandhar Murder Case : ਜਲੰਧਰ ਪੁਲਿਸ ਨੇ ਸੁਲਝਾਈ ਕਤਲ ਦੀ ਗੁੱਥੀ, 4 ਮੁਲਜ਼ਮ ਕੀਤੇ ਗ੍ਰਿਫ਼ਤਾਰ, ਜਾਣੋ ਕਿਉਂ ਮਾਰਿਆ ਸੀ ਨੌਜਵਾਨ ?

Jalandhar News : ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁੱਛਗਿੱਛ ਵਿੱਚ ਪਤਾ ਲੱਗਿਆ ਕਿ ਇਹ ਘਟਨਾ ਜਾਗਰਣ ਦੌਰਾਨ ਮਾਮੂਲੀ ਝਗੜੇ ਕਾਰਨ ਵਾਪਰੀ ਸੀ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਅਪਰਾਧ ਵਿੱਚ ਵਰਤੇ ਗਏ ਹਥਿਆਰ, 3 ਛੈਣੀਆਂ, 1 ਕੁਹਾੜੀ ਦਾ ਹੈਂਡਲ ਬਰਾਮਦ ਕੀਤਾ ਗਿਆ ਹੈ।

By  KRISHAN KUMAR SHARMA August 9th 2025 07:53 PM -- Updated: August 9th 2025 07:54 PM

Jalandhar News : ਜਲੰਧਰ ਦੇ ਸ਼ਾਹਕੋਟ ਥਾਣੇ ਦੀ ਪੁਲਿਸ ਨੇ ਪਿੰਡ ਕਗਣਾ ਵਿੱਚ ਇੱਕ ਨੌਜਵਾਨ ਦੇ ਕਤਲ ਦੇ ਮਾਮਲੇ ਨੂੰ ਸੁਲਝਾ ਲਿਆ ਹੈ ਅਤੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਅਕਾਸ਼ਦੀਪ ਸਿੰਘ ਉਰਫ ਰਾਜਾ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਕਗਣਾ ਥਾਣਾ ਸ਼ਾਹਕੋਟ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 28 ਅਗਸਤ ਨੂੰ ਉਨ੍ਹਾਂ ਦੇ ਪਿੰਡ ਕਗਣਾ ਵਿੱਚ ਮਾਤਾ ਰਾਣੀ ਦਾ ਜਾਗਰਣ ਸੀ। ਇਸ ਦੌਰਾਨ ਉਹ ਆਪਣੇ ਭਰਾ ਕਰਨਦੀਪ ਉਰਫ ਨੰਦੂ ਅਤੇ ਮਾਮੇ ਦੇ ਪੁੱਤਰ ਅਰਸ਼ਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਕਗਣਾ ਨਾਲ ਜਾਗਰਣ ਵਿੱਚ ਲੰਗਰ ਸੇਵਾ ਕਰ ਰਿਹਾ ਸੀ।

29 ਅਗਸਤ ਨੂੰ ਸਵੇਰੇ 5:30 ਵਜੇ ਦੇ ਕਰੀਬ ਜਦੋਂ ਉਸਦਾ ਭਰਾ ਕਰਨਦੀਪ ਉਰਫ ਨੰਦੂ ਸਟੇਜ ਦੇ ਨੇੜੇ ਆਪਣਾ ਮੋਟਰਸਾਈਕਲ ਲੈਣ ਗਿਆ ਤਾਂ ਅਭਿਸ਼ੇਕ ਘਾਰੂ ਉਰਫ ਅਭੀ ਮੁਸੱਲਾ ਦਾਤਾਰ, ਗੁਰਪ੍ਰੀਤ ਸਿੰਘ ਉਰਫ ਕਾਲੂ ਮੁਸੱਲਾ ਦਾਤਾਰ, ਅਨਮੋਲਪ੍ਰੀਤ ਸਿੰਘ ਮੁਸੱਲਾ, ਵਿਸ਼ਾਲ ਸਿੰਘ ਉਰਫ ਭੋਲਾ ਮੁਸੱਲਾ ਦਾਤਾਰ ਨੇ ਕਰਨਦੀਪ ਉਰਫ ਨੰਦੂ ਨੂੰ ਮਾਰਨ ਦੇ ਇਰਾਦੇ ਨਾਲ ਕੁੱਟਮਾਰ ਕੀਤੀ ਅਤੇ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰ ਦਿੱਤਾ। ਕਰਨਦੀਪ ਉਰਫ ਨੰਦੂ ਦੀ 6 ਅਗਸਤ ਨੂੰ ਸਤਿਅਮ ਹਸਪਤਾਲ ਜਲੰਧਰ ਵਿਖੇ ਇਲਾਜ ਦੌਰਾਨ ਮੌਤ ਹੋ ਗਈ।

ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁੱਛਗਿੱਛ ਵਿੱਚ ਪਤਾ ਲੱਗਿਆ ਕਿ ਇਹ ਘਟਨਾ ਜਾਗਰਣ ਦੌਰਾਨ ਮਾਮੂਲੀ ਝਗੜੇ ਕਾਰਨ ਵਾਪਰੀ ਸੀ। ਪੁਲਿਸ ਨੇ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਕਾਲੂ ਪੁੱਤਰ ਭੁਪਿੰਦਰ ਸਿੰਘ ਵਾਸੀ ਕਾਗਨਾ ਥਾਣਾ ਸ਼ਾਹਕੋਟ, ਵਿਸ਼ਾਲ ਸਿੰਘ ਉਰਫ਼ ਭੋਲਾ ਪੁੱਤਰ ਰੌਣਕੀ ਰਾਮ ਵਾਸੀ ਈਸੇਵਾਲ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ, ਮੁਲਜ਼ਮ ਅਭਿਸ਼ੇਕ ਘਾਰੂ ਉਰਫ਼ ਅਭੀ ਉਰਫ਼ ਕੀਦਾ ਪੁੱਤਰ ਪਰਮਜੀਤ, ਅਨਮੋਲਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਕਾਗਨਾ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਅਪਰਾਧ ਵਿੱਚ ਵਰਤੇ ਗਏ ਹਥਿਆਰ, 3 ਛੈਣੀਆਂ, 1 ਕੁਹਾੜੀ ਦਾ ਹੈਂਡਲ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਤੋਂ ਵਿਸਥਾਰ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Related Post