ਕੇਜਰੀਵਾਲ ਵੱਲੋਂ ਚੀਨੀ ਸਾਮਾਨ ਦੇ ਬਾਈਕਾਟ ਦਾ ਐਲਾਨ

By  Ravinder Singh December 18th 2022 02:48 PM

ਨਵੀਂ ਦਿੱਲੀ : ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਚੋਣਾਂ ਮਗਰੋਂ ਆਮ ਆਦਮੀ ਪਾਰਟੀ ਅਗਲੀ ਰਣਨੀਤੀ ਬਣਾਉਣ 'ਚ ਜੁੱਟ ਗਈ ਹੈ। ਇਸ ਤਹਿਤ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਆਮ ਆਦਮੀ ਪਾਰਟੀ ਦੇ ਸਾਰੇ ਚੁਣੇ ਹੋਏ ਨੁਮਾਇੰਦੇ ਤੇ ਅਹੁਦੇਦਾਰ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਅੱਜ ਕੌਮੀ ਕੌਂਸਲ ਦੀ ਮੀਟਿੰਗ ਸ਼ੁਰੂ ਹੋਈ।


ਕਾਪਸ਼ੇਰਾ ਵਿੱਚ ਹੋ ਰਹੀ ਕੌਮੀ ਕੌਂਸਲ ਦੀ ਮੀਟਿੰਗ 'ਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਜੇ ਕੁਝ ਦਿਨ ਪਹਿਲਾਂ ਹੀ ਗੁਜਰਾਤ 'ਚ ਚੋਣਾਂ ਲੜੀਆਂ ਹਨ। ਉਨ੍ਹਾਂ ਕੋਲ 14 ਫ਼ੀਸਦੀ ਵੋਟ ਸ਼ੇਅਰ ਹਨ ਤੇ ਪੰਜ ਵਿਧਾਇਕ ਹਨ। 2027 'ਚ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ।

ਦਿੱਲੀ ਨਗਰ ਨਿਗਮ ਚੋਣਾਂ 'ਚ ਜਿੱਤ ਲਈ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਨਾਲ ਉਨ੍ਹਾਂ ਦੀ ਪਾਰਚੀ ਰਾਸ਼ਟਰੀ ਪਾਰਟੀ ਬਣ ਗਈ ਹੈ। ਅਸੀਂ ਇਸ ਮੁਕਾਮ 'ਤੇ ਪਹੁੰਚੇ ਹਾਂ ਕਿਉਂਕਿ ਅਸੀਂ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਹਾਂ। ਅੱਜ ਇਸ ਮੀਟਿੰਗ ਵਿੱਚ ਅਸੀਂ ਆਪਣੀ ਵਿਚਾਰਧਾਰਾ ਬਾਰੇ ਗੱਲ ਕਰ ਰਹੇ ਹਾਂ। ਕੱਟੜ ਦੇਸ਼ ਭਗਤੀ, ਕੱਟੜ ਇਮਾਨਦਾਰੀ ਤੇ ਮਨੁੱਖਤਾ ਉਨ੍ਹਾਂ ਦੇ ਤਿੰਨ ਮੰਤਰ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਜਿਹੀ ਪਾਰਟੀ ਹੈ ਜਿਸ ਨੂੰ ਪਤਾ ਲੱਗਣ 'ਤੇ ਆਪਣੇ ਮੰਤਰੀ ਨੂੰ ਵੀ ਜੇਲ੍ਹ ਭੇਜ ਦਿੰਦੀ ਹੈ।

ਮੀਡੀਆ ਅਤੇ ਇੰਟਰਨੈੱਟ ਮੀਡੀਆ ਵਿੱਚ ਇਹ ਗੱਲ ਆਉਂਦੀ ਹੈ ਕਿ ਕਿਤੇ ਨਾ ਕਿਤੇ ਚੀਨ ਭਾਰਤ ਵੱਲ ਆ ਰਿਹਾ ਹੈ ਪਰ ਕੇਂਦਰ ਦਾ ਦਾਅਵਾ ਹੈ ਕਿ ਸਭ ਕੁਝ ਠੀਕ ਹੈ। ਭਾਰਤ-ਚੀਨ ਨਾਲ ਕਾਰੋਬਾਰ ਵੱਧ ਰਿਹਾ ਹੈ। ਜਦੋਂ ਕਿ ਚੀਨ ਨਾਲ ਵਪਾਰ ਕਰਨਾ ਬੰਦ ਕਰਨਾ ਜ਼ਰੂਰੀ ਹੈ।

ਇਹ ਵੀ ਪੜ੍ਹੋ : ਮਾਨ ਸਰਕਾਰ ਬਣਾਏਗੀ 'Healthy' ਸ਼ਰਾਬ, SC 'ਚ ਹਲਫਨਾਮਾ ਦਾਇਰ

ਉਨ੍ਹਾਂ ਨੇ ਲੋਕਾਂ ਨੂੰ ਚੀਨ ਦਾ ਬਣਿਆ ਸਮਾਨ ਖ਼ਰੀਦਣਾ ਬੰਦ ਕਰਨ ਦੀ ਅਪੀਲ ਕੀਤੀ ਤੇ ਭਾਰਤ ਸਰਕਾਰ ਨੂੰ ਚੀਨ ਤੋਂ ਸਮਾਨ ਖ਼ਰੀਦਣਾ ਬੰਦ ਕਰਨ ਦੀ ਅਪੀਲ ਕਰਦਾ ਹਾਂ। ਭਾਰਤ ਚੀਨ ਨਾਲ ਸਾਢੇ ਸੱਤ ਲੱਖ ਕਰੋੜ ਦਾ ਕਾਰੋਬਾਰ ਕਰ ਰਿਹਾ ਹੈ। ਇਸ ਨੂੰ ਬੰਦ ਕਰਨ ਦੀ ਸਖ਼ਤ ਲੋੜ ਹੈ।

Related Post