Pension for unmarried: ਹਰਿਆਣਾ ਦੀ ਖੱਟਰ ਸਰਕਾਰ 45 ਤੋਂ 60 ਸਾਲ ਬੈਚਲਰਸ 'ਤੇ ਹੋ ਸਕਦੀ ਮਿਹਰਬਾਨ, ਹਰ ਮਹੀਨੇ ਮਿਲੇਗੀ ਪੈਨਸ਼ਨ

By  Jasmeet Singh July 3rd 2023 01:39 PM -- Updated: July 3rd 2023 01:49 PM

Pension for unmarried in Haryana: ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਸਰਕਾਰ ਸੂਬੇ ਦੇ 45 ਤੋਂ 60 ਸਾਲ ਦੀ ਉਮਰ ਦੇ ਅਣਵਿਆਹੇ ਲੋਕਾਂ ਲਈ ਪੈਨਸ਼ਨ ਸਕੀਮ ਲਿਆਉਣ 'ਤੇ ਵਿਚਾਰ ਕਰ ਰਹੀ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਰਨਾਲ ਦੇ ਕਲਾਮਪੁਰਾ ਪਿੰਡ 'ਚ 'ਜਨਸੰਵਾਦ' ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ 45 ਤੋਂ 60 ਸਾਲ ਦੀ ਉਮਰ ਦੇ ਅਣਵਿਆਹੇ ਲੋਕਾਂ ਲਈ ਪੈਨਸ਼ਨ ਸਕੀਮ ਲਿਆਉਣ 'ਤੇ ਵਿਚਾਰ ਕਰ ਰਹੀ ਹੈ। 

ਸਰਕਾਰ ਇੱਕ ਮਹੀਨੇ ਦੇ ਅੰਦਰ ਇਸ ਸਕੀਮ ਬਾਰੇ ਫੈਸਲਾ ਲਵੇਗੀ। 'ਜਨਸੰਵਾਦ' ਦੌਰਾਨ 60 ਸਾਲਾ ਅਣਵਿਆਹੇ ਵਿਅਕਤੀ ਦੀ ਪੈਨਸ਼ਨ ਸਬੰਧੀ ਸ਼ਿਕਾਇਤ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਖੱਟਰ ਨੇ ਕਿਹਾ ਕਿ ਸਰਕਾਰ ਇੱਕ ਸਕੀਮ ਸ਼ੁਰੂ ਕਰਨ 'ਤੇ ਵਿਚਾਰ ਕਰ ਰਹੀ ਹੈ।


ਇਨ੍ਹਾਂ ਲੋਕਾਂ ਨੂੰ ਮਿਲੇਗਾ ਲਾਭ 
ਹਰਿਆਣਾ ਵਿੱਚ ਇਸ ਪੈਨਸ਼ਨ ਦਾ ਲਾਭ ਸਿਰਫ਼ ਉਨ੍ਹਾਂ ਲੋਕਾਂ ਨੂੰ ਮਿਲੇਗਾ, ਜਿਨ੍ਹਾਂ ਦੀ ਸਾਲਾਨਾ ਆਮਦਨ 1.80 ਲੱਖ ਰੁਪਏ ਤੋਂ ਘੱਟ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਪੈਨਸ਼ਨ ਸਕੀਮ ਦੇ ਲਾਗੂ ਹੋਣ ਨਾਲ ਸੂਬੇ ਦੇ ਕਰੀਬ 1.25 ਲੱਖ ਕਾਂ ਨੂੰ ਲਾਭ ਮਿਲੇਗਾ। ਹਰਿਆਣਾ ਵਿੱਚ ਮੌਜੂਦਾ ਸਮੇਂ ਵਿੱਚ ਬੁਢਾਪਾ, ਵਿਧਵਾ ਅਤੇ ਅੰਗਹੀਣ ਪੈਨਸ਼ਨ ਦਿੱਤੀ ਜਾਂਦੀ ਹੈ।

ਬੁਢਾਪਾ ਪੈਨਸ਼ਨ 'ਤੇ ਖੇਡੀ ਵੱਡੀ ਬਾਜ਼ੀ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ 2024 ਦੀਆਂ ਚੋਣਾਂ ਤੋਂ ਪਹਿਲਾਂ ਵੱਡੀ ਬਾਜ਼ੀ ਖੇਡੀ ਹੈ। ਉਨ੍ਹਾਂ ਅਗਲੇ ਛੇ ਮਹੀਨਿਆਂ ਵਿੱਚ ਬੁਢਾਪਾ ਪੈਨਸ਼ਨ ਵਧਾ ਕੇ 3000 ਕਰਨ ਦਾ ਐਲਾਨ ਕੀਤਾ ਹੈ। ਪੰਜ ਹਜ਼ਾਰ ਰੁਪਏ ਮਾਸਿਕ ਪੈਨਸ਼ਨ ਦੇ ਮੁੱਦੇ 'ਤੇ ਭਾਜਪਾ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਨ ਵਾਲੀ ਜੇਜੇਪੀ ਦੀਆਂ ਸਾਰੀਆਂ ਯੋਜਨਾਵਾਂ ਨੂੰ ਮੁੱਖ ਮੰਤਰੀ ਨੇ ਅਸਫਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਤਿੰਨ ਹਜ਼ਾਰ ਰੁਪਏ ਦਾ ਵਾਅਦਾ ਕੀਤਾ ਸੀ, ਜਿਸ ਨੂੰ ਅਸੀਂ ਪੂਰਾ ਕਰ ਰਹੇ ਹਾਂ। ਅਸੀਂ ਕਦੇ ਵੀ 5100 ਦਾ ਵਾਅਦਾ ਨਹੀਂ ਕੀਤਾ।



ਵਿਧਵਾ ਔਰਤਾਂ ਵਾਂਗ ਗਰੀਬ ਵਿਧਵਾ ਪੁਰਸ਼ਾਂ ਨੂੰ ਪੈਨਸ਼ਨ ਦੇਣ 'ਤੇ ਵਿਚਾਰ
ਹਰਿਆਣਾ ਦੀ ਖੱਟਰ ਸਰਕਾਰ ਅਣਵਿਆਹੇ ਅਤੇ ਗਰੀਬ ਵਿਧਵਾਵਾਂ ਨੂੰ ਪੈਨਸ਼ਨ ਦੇਣ ਬਾਰੇ ਵਿਚਾਰ ਕਰ ਰਹੀ ਹੈ। ਹਰ ਰਾਜ ਵਿੱਚ ਪਤੀ ਦੀ ਮੌਤ ਤੋਂ ਬਾਅਦ ਪਤਨੀ ਨੂੰ ਵਿਧਵਾ ਪੈਨਸ਼ਨ ਦੇ ਰੂਪ ਵਿੱਚ ਵਿੱਤੀ ਮਦਦ ਦਿੱਤੀ ਜਾਂਦੀ ਹੈ। ਇਸ ਰਕਮ ਨਾਲ ਉਹ ਇੱਜ਼ਤ ਨਾਲ ਰਹਿ ਸਕਦੀ ਹੈ। ਇਸ ਲਈ ਸਰਕਾਰ ਮਰਦਾਂ ਨੂੰ ਵੀ ਵਿਧਵਾ ਪੈਨਸ਼ਨ ਦੇਣ ਬਾਰੇ ਵਿਚਾਰ ਕਰ ਰਹੀ ਹੈ।


ਲਿੰਗ ਅਨੁਪਾਤ ਨਾਲ ਜੁੜਿਆ ਮਾਮਲਾ
ਹਰਿਆਣਾ ਵਿੱਚ ਬੈਚਲਰਸ ਲਈ ਪੈਨਸ਼ਨ ਦੀ ਸ਼ੁਰੂਆਤ ਨੂੰ ਇੱਥੇ ਵਿਗੜ ਰਹੇ ਲਿੰਗ ਅਨੁਪਾਤ ਨਾਲ ਜੋੜਿਆ ਜਾ ਰਿਹਾ ਹੈ। ਜੋ ਪਹਿਲਾਂ ਵੀ ਮਾੜਾ ਰਿਹਾ ਹੈ। ਹਾਲਾਂਕਿ ਪਿਛਲੇ 10 ਸਾਲਾਂ ਵਿੱਚ ਹਰਿਆਣਾ ਦੇ ਲਿੰਗ ਅਨੁਪਾਤ ਵਿੱਚ 38 ਅੰਕਾਂ ਦਾ ਸੁਧਾਰ ਹੋਇਆ ਹੈ। ਸਾਲ 2011 ਵਿੱਚ ਸੂਬੇ ਦਾ ਲਿੰਗ ਅਨੁਪਾਤ 879 ਸੀ ਪਰ ਹੁਣ 2023 ਵਿੱਚ ਹਰ 1000 ਲੜਕਿਆਂ ਪਿੱਛੇ ਲੜਕੀਆਂ ਦੀ ਗਿਣਤੀ 917 ਹੋ ਗਈ ਹੈ।

ਇਹ ਵੀ ਪੜ੍ਹੋ:

'ਕੈਰੀ ਆਨ ਜੱਟਾ 3' ਦਾ ਕੌਣ ਕਰ ਰਿਹਾ ਵਿਰੋਧ? ਕਿਸਨੇ ਕਰਵਾਈ ਪੁਲਿਸ 'ਚ ਸ਼ਿਕਾਇਤ ਦਰਜ, ਇੱਥੇ ਜਾਣੋ
ਕੀ ਸੀ ਪੰਜਾਬ ਪੁਲਿਸ ਦਾ ਸੂਬਾ ਪੱਧਰੀ ਤਲਾਸ਼ੀ ਅਭਿਆਨ ‘ਵਿਜਲ-2’? ਜਾਣੋ ਕਿਵੇਂ ਇਹ ਮੁਹਿੰਮ ਸ਼ਾਂਤੀ ਬਹਾਲੀ 'ਚ ਕਰੇਗੀ ਮਦਦ

Related Post