Who is Lord Indarjit Singh: ਕੌਣ ਹਨ ਲਾਰਡ ਇੰਦਰਜੀਤ ਸਿੰਘ? ਜੋ ਬ੍ਰਿਟੇਨ ਦੇ ਰਾਜਾ ਕਿੰਗ ਚਾਰਲਸ ਦੀ ਤਾਜਪੋਸ਼ੀ ਵਿੱਚ ਹੋਣਗੇ ਸ਼ਾਮਲ

ਲਾਰਡ ਇੰਦਰਜੀਤ ਸਿੰਘ 6 ਮਈ ਨੂੰ ਲੰਡਨ ਵਿੱਚ ਹਾਊਸ ਆਫ ਕਾਮਨਜ਼ ਨੇੜੇ ਵੈਸਟਮਨਿਸਟਰ ਐਬੇ ਵਿਖੇ ਹੋਣ ਜਾ ਰਹੇ ਕਿੰਗ ਚਾਰਲਸ ਦੀ ਤਾਜਪੋਸ਼ੀ ਵਿੱਚ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਨਗੇ।

By  Aarti April 25th 2023 04:34 PM -- Updated: May 7th 2023 04:00 PM

Who is Lord Indarjit Singh: ਲਾਰਡ ਇੰਦਰਜੀਤ ਸਿੰਘ 6 ਮਈ ਨੂੰ ਲੰਡਨ ਵਿੱਚ ਹਾਊਸ ਆਫ ਕਾਮਨਜ਼ ਨੇੜੇ ਵੈਸਟਮਨਿਸਟਰ ਐਬੇ ਵਿਖੇ ਹੋਣ ਜਾ ਰਹੇ ਕਿੰਗ ਚਾਰਲਸ ਦੀ ਤਾਜਪੋਸ਼ੀ ਵਿੱਚ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਨਗੇ। ਇਸ ਸਮਾਗਮ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਹਿਲੀ ਵਾਰ ਸਿੱਖ ਭਾਈਚਾਰੇ ਅਤੇ ਹਿੰਦੂ ਭਾਈਚਾਰੇ ਦੀ ਨੁਮਾਇੰਦਗੀ ਕਰਨ ਦੇ ਲਈ ਭਾਰਤੀ ਮੂਲ ਦੇ ਲੋਕ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਦੱਸ ਦਈਏ ਕਿ ਇਸ ਸਮਾਗਮ ’ਚ  ਲਾਰਡ ਪਟੇਲ ਵੱਲੋਂ ਹਿੰਦੂ ਭਾਈਚਾਰੇ ਦੀ ਨੁਮਾਇੰਦਗੀ ਕੀਤੀ ਜਾਵੇਗੀ। 

ਕਿੰਗ ਚਾਰਲਸ ਦੀ ਤਾਜਪੋਸ਼ੀ ਵਿੱਚ ਸ਼ਾਮਲ ਹੋਣ ਜਾ ਰਹੇ ਲਾਰਡ ਇੰਦਰਜੀਤ ਸਿੰਘ ਆਖਿਰ ਕੌਣ ਹਨ ਜੋ ਅੱਜਕਲ ਸੁਰਖੀਆਂ ਚ ਛਾਏ ਹੋਏ ਹਨ। ਆਓ ਤੁਹਾਨੂੰ ਉਨ੍ਹਾਂ ਤੋਂ ਜਾਣੂ ਕਰਵਾਉਂਦੇ ਹਾਂ। 


ਆਖਿਰ ਕੌਣ ਹਨ ਲਾਰਡ ਇੰਦਰਜੀਤ ਸਿੰਘ? 

ਡਾ. ਇੰਦਰਜੀਤ ਸਿੰਘ ਓਬੀਈ ਸੀਬੀਈ ਹਾਊਸ ਆਫ਼ ਲਾਰਡਜ਼ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਸਨ ਉਨ੍ਹਾਂ ਨੂੰ ਸਾਲ 2011 ਵਿੱਚ ਨਿਯੁਕਤ ਕੀਤਾ ਗਿਆ ਸੀ।ਉਹ ਕਰਾਸਬੈਂਚ ਸਿਆਸੀ ਪਾਰਟੀ ਦੇ ਮੈਂਬਰ ਹਨ। ਇਸ ਤੋਂ ਇਲਾਵਾ ਮੌਜੂਦਾ ਸਮੇਂ ਵਿੱਚ ਸਿੱਖ ਸੰਗਠਨਾਂ ਦੇ ਨੈਟਵਰਕ ਦੇ ਡਾਇਰੈਕਟਰ ਦੇ ਨਾਲ-ਨਾਲ ਇੰਟਰਫੇਥ ਨੈਟਵਰਕ ਦੇ ਖਜ਼ਾਨਚੀ ਵੀ ਹਨ।

ਲਾਰਡ ਇੰਦਰਜੀਤ ਸਿੰਘ ਦਾ ਸ਼ੁਰੂਆਤੀ ਜੀਵਨ

ਦੱਸ ਦਈਏ ਕਿ ਇੰਦਰਜੀਤ ਸਿੰਘ ਦਾ ਜਨਮ 1932 ਵਿੱਚ ਪੰਜਾਬ ਦੇ ਰਾਵਲਪਿੰਡੀ ਵਿਖੇ ਹੋਇਆ ਸੀ ਅਤੇ 1933 ਵਿੱਚ ਆਪਣੇ ਮਾਤਾ-ਪਿਤਾ ਨਾਲ ਇੰਗਲੈਂਡ ਆ ਗਏ ਸੀ। ਉਨ੍ਹਾਂ ਦੇ ਪਿਤਾ ਇੱਕ ਮੈਡੀਕਲ ਡਾਕਟਰ ਸਨ। 

ਲਾਰਡ ਇੰਦਰਜੀਤ ਸਿੰਘ ਦਾ ਪਰਿਵਾਰਿਕ ਜੀਵਨ 

ਦੱਸ ਦਈਏ ਕਿ ਲਾਰਡ ਇੰਦਰਜੀਤ ਸਿੰਘ ਦਾ ਵਿਆਹ ਕਵਲਜੀਤ ਸਿੰਘ ਓਬੀਈ ਨਾਲ ਹੋਇਆ ਹੈ। ਉਨ੍ਹਾਂ ਦੀਆਂ ਦੋ ਧੀਆਂ ਅਤੇ ਪੰਜ ਦੋਹਤੇ ਦੋਹਤੀਆਂ ਹਨ। 

ਲਾਰਡ ਇੰਦਰਜੀਤ ਸਿੰਘ ਦੀ ਸਿੱਖਿਆ 

ਇਸ ਤੋਂ ਇਲਾਵਾ ਜੇਕਰ ਉਨ੍ਹਾਂ ਦੀ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਬਰਮਿੰਘਮ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਉਨ੍ਹਾਂ ਨੇ ਮਾਈਨਰ ਅਤੇ ਸਿਵਲ ਇੰਜੀਨੀਅਰ ਵਜੋਂ ਉਸ ਸਮੇਂ ਤੱਕ ਕੰਮ ਕੀਤਾ ਜਦੋਂ ਤੱਕ ਉਹ ਸਿੱਖ ਲੋਕਾਂ ਦੇ ਲਈ ਉਨ੍ਹਾਂ ਦੀ ਆਵਾਜ ਨਹੀਂ ਬਣੇ। 

ਯੂਕੇ ’ਚ ਸ਼ੁਰੂ ਕੀਤਾ ਆਪਣਾ ਪ੍ਰਕਾਸ਼ਨ ਸਿੱਖ ਮੈਸੇਂਜਰ

ਉਨ੍ਹਾਂ ਨੇ ਯੂਕੇ ਲਈ ਇੰਟਰਫੇਥ ਨੈਟਵਰਕ ਦੀ ਸਹਿ-ਸਥਾਪਨਾ ਕੀਤੀ ਅਤੇ ਅਖਬਾਰਾਂ ਦੇ ਲੇਖ ਵੀ ਲਿਖੇ। ਉਹ ਸਿੱਖ ਕੋਰੀਅਰ ਲਈ ਸਹਾਇਕ ਸੰਪਾਦਕ ਸੀ ਅਤੇ ਉਨ੍ਹਾਂ ਨੇ ਆਪਣਾ ਪ੍ਰਕਾਸ਼ਨ ਸਿੱਖ ਮੈਸੇਂਜਰ ਸ਼ੁਰੂ ਕੀਤਾ, ਜਿਸਦੇ ਉਹ ਅਜੇ ਵੀ ਸੰਪਾਦਕ ਹਨ। ਉਨ੍ਹਾਂ ਨੂੰ ਅਕਸਰ ਬੀਬੀਸੀ ਰੇਡੀਓ 4 ਦੇ ਥਾਟ ਫਾਰ ਦ ਡੇ ਭਾਗ ਵਿੱਚ ਵੀ ਪ੍ਰਦਰਸ਼ਿਤ ਕੀਤਾ ਜਾਂਦਾ ਹੈ।

ਸ਼ਾਹੀ ਪਰਿਵਾਰ ਨਾਲ ਪੁਰਾਣਾ ਨਾਅਤਾ 

ਲਾਰਡ ਇੰਦਰਜੀਤ ਸਿੰਘ 29 ਅਪ੍ਰੈਲ 2011 ਨੂੰ ਵੈਸਟਮਿੰਸਟਰ ਐਬੇ ਵਿਖੇ ਪ੍ਰਿੰਸ ਵਿਲੀਅਮ ਅਤੇ ਕੇਟ ਮਿਡਲਟਨ ਦੇ ਸ਼ਾਹੀ ਵਿਆਹ ਵਿੱਚ ਮਹਿਮਾਨਾਂ ਦੀ ਸੂਚੀ ਵਿੱਚ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਉਹ ਮਹਾਰਾਣੀ ਐਲਿਜ਼ਾਬੈਥ-2 ਦੇ ਅੰਤਿਮ ਸਸਕਾਰ ਸਮੇਂ ਵੀ ਮੌਜੂਦ ਸੀ। 

ਇਹ ਵੀ ਪੜ੍ਹੋ: Amritpal Singh News: ਪੰਜਾਬ ਸਰਕਾਰ ਨੇ ਕੇਂਦਰ ਨੂੰ ਸੌਂਪੀ ਅੰਮ੍ਰਿਤਾਪਲ ਸਿੰਘ ਨਾਲ ਸਬੰਧਿਤ ਰਿਪੋਰਟ !

Related Post