Delhi Liquor Scam: ਇੰਝ ਖੁੱਲ੍ਹੀਆਂ ਸੀ ਦਿੱਲੀ ਸ਼ਰਾਬ ਘੁਟਾਲੇ ਦੀਆਂ ਪਰਤਾਂ, ਕੇਜਰੀਵਾਲ ਤੋਂ ਪਹਿਲਾਂ ਇਨ੍ਹਾਂ ਦੀ ਹੋ ਚੁੱਕੀ ਹੈ ਗ੍ਰਿਫਤਾਰੀ

By  Aarti March 22nd 2024 11:32 AM

Delhi Liquor Scam Case: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੂੰ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਈਡੀ ਦੀ ਟੀਮ 10ਵੇਂ ਸੰਮਨ ਅਤੇ ਸਰਚ ਵਾਰੰਟ ਲੈ ਕੇ ਵੀਰਵਾਰ ਸ਼ਾਮ 7 ਵਜੇ ਕੇਜਰੀਵਾਲ ਦੇ ਘਰ ਪਹੁੰਚੀ ਸੀ। ਜਾਂਚ ਏਜੰਸੀ ਨੇ ਦੋ ਘੰਟੇ ਪੁੱਛਗਿੱਛ ਤੋਂ ਬਾਅਦ ਰਾਤ 9 ਵਜੇ ਇਹ ਕਾਰਵਾਈ ਕੀਤੀ। ਦੱਸ ਦਈਏ ਕਿ ਇਸ ਮਾਮਲੇ 'ਚ ਸਾਬਕਾ ਡਿਪਟੀ ਸੀਐੱਮ ਮਨੀਸ਼ ਸਿਸੋਦੀਆ 13 ਮਹੀਨਿਆਂ ਤੋਂ ਅਤੇ 'ਆਪ' ਨੇਤਾ ਸੰਜੇ ਸਿੰਘ 6 ਮਹੀਨਿਆਂ ਤੋਂ ਜੇਲ੍ਹ 'ਚ ਹਨ।

ਦੱਸ ਦਈਏ ਕਿ ਕੇਜਰੀਵਾਲ ਗ੍ਰਿਫਤਾਰ ਕੀਤੇ ਜਾਣ ਵਾਲੇ ਪਹਿਲੇ ਮੌਜੂਦਾ ਮੁੱਖ ਮੰਤਰੀ ਹਨ। ਇਸ ਤੋਂ ਪਹਿਲਾਂ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਈਡੀ ਨੇ ਗ੍ਰਿਫ਼ਤਾਰ ਕੀਤਾ ਸੀ। ਸੋਰੇਨ ਨੇ ਰਾਜ ਭਵਨ ਜਾ ਕੇ ਈਡੀ ਦੀ ਹਿਰਾਸਤ ਤੋਂ ਅਸਤੀਫਾ ਦੇ ਦਿੱਤਾ ਸੀ।

ਹੁਣ ਤੱਕ ਇਨ੍ਹਾਂ ਦੀ ਹੋਈ ਚੁੱਕੀ ਹੈ ਗ੍ਰਿਫਤਾਰੀ 

ਦੱਸ ਦਈਏ ਕਿ ਦਿੱਲੀ ਅਰਵਿੰਦ ਕੇਜਰੀਵਾਲ ਤੋਂ ਪਹਿਲਾਂ ਵਿਜੇ ਨਾਇਰ, ਅਭਿਸ਼ੇਕ ਬੋਇਨਪੱਲੀ, ਸਮੀਰ ਮਹਿੰਦਰੂ, ਪੀ ਸਰਥ ਚੰਦਰ, ਬਿਨਯ ਬਾਬੂ, ਅਮਿਤ ਅਰੋੜਾ, ਗੌਤਮ ਮਲਹੋਤਰਾ, ਰਾਘਵ ਮੰਗੂਤਾ, ਰਾਜੇਸ਼ ਜੋਸ਼ੀ, ਅਮਨ ਢਾਲ, ਅਰੁਣ ਪਿੱਲੈ, ਮਨੀਸ਼ ਸਿਸੋਦੀਆ, ਦਿਨੇਸ਼ ਅਰੋੜਾ, ਸੰਜੇ ਸਿੰਘ, ਕੇ. ਕਵਿਤਾ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ੍ਹ ਇਹ ਹੈ ਕਿ ਇਨ੍ਹਾਂ ਗ੍ਰਿਫਤਾਰੀਆਂ ’ਚ ਇੱਕ ਮਹਿਲਾ ਵੀ ਸ਼ਾਮਲ ਹੈ। 

ਇੱਕ ਰਿਪੋਰਟ ਨਾਲ ਖੁੱਲ੍ਹੀਆਂ ਸਾਰੀਆਂ ਪਰਤਾਂ 

ਦਿੱਲੀ ਸਰਕਾਰ ਦੀ ਇਹ ਨੀਤੀ ਸ਼ੁਰੂ ਤੋਂ ਹੀ ਵਿਵਾਦਾਂ ਵਿੱਚ ਰਹੀ ਹੈ। ਪਰ ਜਦੋਂ ਇਹ ਵਿਵਾਦ ਵਧਿਆ ਤਾਂ ਸਰਕਾਰ ਨੇ ਨਵੀਂ ਨੀਤੀ ਨੂੰ ਰੱਦ ਕਰ ਦਿੱਤਾ ਅਤੇ ਜੁਲਾਈ 2022 ਵਿੱਚ ਇੱਕ ਵਾਰ ਫਿਰ ਪੁਰਾਣੀ ਨੀਤੀ ਲਾਗੂ ਕਰ ਦਿੱਤੀ। ਦਰਅਸਲ, ਇਸਦੀ ਸ਼ੁਰੂਆਤ ਦਿੱਲੀ ਦੇ ਮੁੱਖ ਸਕੱਤਰ ਨਰੇਸ਼ ਕੁਮਾਰ ਦੁਆਰਾ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ, ਆਰਥਿਕ ਅਪਰਾਧ ਸ਼ਾਖਾ ਨਵੀਂ ਦਿੱਲੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਭੇਜੀ ਗਈ ਰਿਪੋਰਟ ਨਾਲ ਹੋਈ ਸੀ। ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਰਿਪੋਰਟ ’ਚ ਅਜਿਹਾ ਕੀ ਕੁਝ ਕਿਹਾ ਗਿਆ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਇੱਕ ਤੋਂ ਬਾਅਦ ਇੱਕ ਗ੍ਰਿਫਤਾਰ ਕੀਤਾ ਗਿਆ। 

ਪੇਸ਼ ਕੀਤੀ ਰਿਪੋਰਟ ’ਚ ਕੀ ਕੁਝ ਸੀ 

ਦੱਸਣਯੋਗ ਹੈ ਕਿ ਇਹ ਰਿਪੋਰਟ 8 ਜੁਲਾਈ 2022 ਨੂੰ ਭੇਜੀ ਗਈ ਸੀ। ਇਸ 'ਚ ਸਿਸੋਦੀਆ 'ਤੇ ਆਬਕਾਰੀ ਵਿਭਾਗ ਦੇ ਇੰਚਾਰਜ ਹੋਣ 'ਤੇ ਲੈਫਟੀਨੈਂਟ ਗਵਰਨਰ ਦੀ ਮਨਜ਼ੂਰੀ ਤੋਂ ਬਿਨਾਂ ਨਵੀਂ ਆਬਕਾਰੀ ਨੀਤੀ ਰਾਹੀਂ ਧੋਖੇ ਨਾਲ ਮਾਲੀਆ ਕਮਾਉਣ ਦਾ ਇਲਜ਼ਾਮ ਲਗਾਇਆ ਗਿਆ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੰਪਨੀਆਂ ਨੂੰ ਲਾਇਸੈਂਸ ਫੀਸ ਵਿੱਚ 144.36 ਕਰੋੜ ਰੁਪਏ ਦੀ ਛੋਟ ਦਿੱਤੀ ਗਈ ਸੀ। 

ਇਹ ਵੀ ਪੜ੍ਹੋ: Bihar ’ਚ ਵਾਪਰਿਆ ਭਿਆਨਕ ਹਾਦਸਾ; ਦੇਸ਼ ਦਾ ਸਭ ਤੋਂ ਵੱਡਾ ਨਿਰਮਾਣ ਅਧੀਨ ਪੁਲ ਡਿੱਗਿਆ

ਰਿਪੋਰਟ ਮੁਤਾਬਕ ਕੋਰੋਨਾ ਦੌਰਾਨ ਸ਼ਰਾਬ ਵੇਚਣ ਵਾਲਿਆਂ ਨੇ ਲਾਇਸੈਂਸ ਫੀਸ ਮੁਆਫ ਕਰਨ ਲਈ ਦਿੱਲੀ ਸਰਕਾਰ ਕੋਲ ਪਹੁੰਚ ਕੀਤੀ ਸੀ। ਸਰਕਾਰ ਨੇ 28 ਦਸੰਬਰ ਤੋਂ 27 ਜਨਵਰੀ ਤੱਕ ਲਾਇਸੈਂਸ ਫੀਸ ਵਿੱਚ 24.02 ਫੀਸਦੀ ਦੀ ਛੋਟ ਦਿੱਤੀ ਹੈ।

ਰਿਪੋਰਟ ਮੁਤਾਬਕ ਇਸ ਨਾਲ ਲਾਇਸੈਂਸਧਾਰਕਾਂ ਨੂੰ ਨਾਜਾਇਜ਼ ਫਾਇਦਾ ਹੋਇਆ, ਜਦਕਿ ਸਰਕਾਰੀ ਖਜ਼ਾਨੇ ਨੂੰ ਲਗਭਗ 144.36 ਕਰੋੜ ਰੁਪਏ ਦਾ ਨੁਕਸਾਨ ਹੋਇਆ। ਜਦਕਿ ਅਧਿਕਾਰੀਆਂ ਅਨੁਸਾਰ ਲਾਗੂ ਨੀਤੀ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਕਰਨ ਤੋਂ ਪਹਿਲਾਂ ਆਬਕਾਰੀ ਵਿਭਾਗ ਨੂੰ ਪਹਿਲਾਂ ਕੈਬਨਿਟ ਅਤੇ ਫਿਰ ਉਪ ਰਾਜਪਾਲ ਕੋਲ ਮਨਜ਼ੂਰੀ ਲਈ ਭੇਜਣੀ ਪੈਂਦੀ ਹੈ। ਮੰਤਰੀ ਮੰਡਲ ਅਤੇ ਉਪ ਰਾਜਪਾਲ ਦੀ ਆਗਿਆ ਤੋਂ ਬਿਨਾਂ ਕੀਤੀ ਗਈ ਕੋਈ ਵੀ ਤਬਦੀਲੀ ਗੈਰ-ਕਾਨੂੰਨੀ ਮੰਨੀ ਜਾਵੇਗੀ।

ਇਹ ਵੀ ਪੜ੍ਹੋ: ਦਿੱਲੀ ਵਿੱਚ ਸ਼ਰਾਬ ਦੀਆਂ ਕਿੰਨੀਆਂ ਹਨ ਦੁਕਾਨਾਂ ਅਤੇ ਕਿੰਨਾ ਵੱਡਾ ਹੈ ਕਾਰੋਬਾਰ?

ਕੀ ਸੀ ਦਿੱਲੀ ਸਰਕਾਰ ਦੀ ਨਵੀਂ ਸ਼ਰਾਬ ਨੀਤੀ ? 

  • 17 ਨਵੰਬਰ 2021 ਨੂੰ ਦਿੱਲੀ ਦੀ 'ਆਪ' ਸਰਕਾਰ ਨੇ ਸੂਬੇ ’ਚ ਲਾਗੂ ਕੀਤੀ ਸੀ ਨਵੀਂ ਸ਼ਰਾਬ ਨੀਤੀ
  • ਨੀਤੀ ਤਹਿਤ ਰਾਜਧਾਨੀ 'ਚ ਬਣਾਏ ਗਏ 32 ਜ਼ੋਨ
  • ਹਰ ਜ਼ੋਨ 'ਚ 27 ਦੁਕਾਨਾਂ ਖੋਲ੍ਹਣ ਦੀ ਸੀ ਤਜਵੀਜ਼, ਇਸ ਤਰ੍ਹਾਂ ਕੁੱਲ ਖੁੱਲ੍ਹਣੀਆਂ ਸਨ 849 ਦੁਕਾਨਾਂ
  • ਨਵੀਂ ਸ਼ਰਾਬ ਨੀਤੀ ਤਹਿਤ ਦਿੱਲੀ 'ਚ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਨੂੰ ਕਰ ਦਿੱਤਾ ਸੀ ਪ੍ਰਾਈਵੇਟ
  • ਸਰਕਾਰੀ ਦੁਕਾਨਾਂ 'ਤੇ ਸ਼ਰਾਬ ਦੀ ਵਿਕਰੀ ਕੀਤੀ ਗਈ ਬੰਦ
  • ਸ਼ਰਾਬ ਮਾਫ਼ੀਆ ਤੇ ਕਾਲਾ ਬਾਜ਼ਾਰੀ ਨੂੰ ਖ਼ਤਮ ਕਰਨ ਦਾ ਦੱਸਿਆ ਸੀ ਮਕਸਦ
  • ਨਵੀਂ ਨੀਤੀ ਤੋਂ ਪਹਿਲਾਂ ਸਨ 60 ਫ਼ੀਸਦ ਸਰਕਾਰੀ ਤੇ 40 ਫ਼ੀਸਦ ਨਿੱਜੀ ਦੁਕਾਨਾਂ
  • ਨਵੀਂ ਪਾਲਿਸੀ ਤਹਿਤ ਸ਼ਰਾਬ ਦੀਆਂ ਦੁਕਾਨਾਂ ਦਾ 100 ਫ਼ੀਸਦ ਹੋ ਗਿਆ ਸੀ ਨਿੱਜੀਕਰਨ
  • ਸਰਕਾਰ ਨੇ ਲਾਇਸੰਸ ਦੀ ਫੀਸ 'ਚ ਕਰ ਦਿੱਤਾ ਸੀ ਕਈ ਗੁਣਾ ਵਾਧਾ
  • ਦਿੱਲੀ ਸਰਕਾਰ ਨੇ ਲਾਇਸੰਸ ਧਾਰਕਾਂ ਨੂੰ ਨਿਯਮਾਂ 'ਚ ਦਿੱਤੀ ਸੀ ਢਿੱਲ
  • ਜਾਂਚ ਮਗਰੋਂ ਨਵੀਂ ਸ਼ਰਾਬ ਨੀਤੀ 'ਚ ਬੇਨਿਯਮੀਆਂ ਦਾ ਹੋਇਆ ਪਰਦਾਫਾਸ਼
  • ਐਲਜੀ ਦੀ ਮਨਜ਼ੂਰੀ ਤੋਂ ਬਿਨਾਂ ਹੀ ਬਦਲ ਦਿੱਤੀ ਸੀ ਸ਼ਰਾਬ ਪਾਲਿਸੀ
  • ਇਸ ਮਗਰੋਂ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਈ ਦਿੱਲੀ ਸਰਕਾਰ
  • ਇਸ ਘਪਲੇ ਰਾਹੀਂ ਪੈਸੇ ਵਾਪਸ ਆਉਣ ਤੇ ਹੇਰਫੇਰ ਦੀ ਵੀ ਗੱਲ ਆਈ ਸੀ ਸਾਹਮਣੇ
  • ਸਿਆਸੀ ਦਬਾਅ ਕਾਰਨ ਵਾਪਸ ਲਈ ਨਵੀਂ ਸ਼ਰਾਬ ਨੀਤੀ
  • 28 ਜੁਲਾਈ 2022 ਨੂੰ ਦਿੱਲੀ ਸਰਕਾਰ ਨੇ ਨਵੀਂ ਨੀਤੀ ਲੈ ਲਈ ਸੀ ਵਾਪਸ
  • 1 ਸਤੰਬਰ 2022 ਨੂੰ ਪੁਰਾਣੀ ਆਬਕਾਰੀ ਨੀਤੀ ਮੁੜ ਕੀਤੀ ਲਾਗੂ

ਨਿਕਲੋ ਬਾਹਰ ਮਕਾਨੋ ਸੇ ਜੰਗ ਲੜੋ ਬੇਇਮਾਨੋ ਸੇ...

????ਨਿਕਲੋ ਬਾਹਰ ਮਕਾਨੋ ਸੇ ਜੰਗ ਲੜੋ ਬੇਇਮਾਨੋ ਸੇ... ????ਦਿੱਲੀ ਸ਼ਰਾਬ ਘੁਟਾਲੇ ਮਾਮਲੇ 'ਚ ਅਰਵਿੰਦ ਕੇਜਰੀਵਾਲ ਗ੍ਰਿਫ਼ਤਾਰ ????ਬੀਤੀ ਰਾਤ ED ਨੇ ਕੀਤੀ ਵੱਡੀ ਕਾਰਵਾਈ ????ਕੱਲ੍ਹ ਹਾਈਕੋਰਟ ਤੋਂ CM ਕੇਜਰੀਵਾਲ ਨੂੰ ਨਹੀਂ ਮਿਲੀ ਸੀ ਰਾਹਤ ????ਅੱਜ ਦਿੱਲੀ ਦੀ ਰਾਊਜ਼ ਐਵੀਨਿਊ ਕੋਰਟ 'ਚ ED ਕਰੇਗੀ ਪੇਸ਼ #Delhi #CM #AAPnationalconvenor #ArvindKejriwal #arrested #EnforcementDirectorate #ED #Excisepolicycase

Posted by PTC News on Thursday, March 21, 2024

ਰਿਪੋਰਟ ਦੇ ਆਧਾਰ ’ਤੇ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ 

ਇਹ ਰਿਪੋਰਟ ਸੀਬੀਆਈ ਨੂੰ ਭੇਜੀ ਗਈ ਸੀ, ਜਿਸ ਦੇ ਆਧਾਰ 'ਤੇ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਦਿੱਲੀ ਆਬਕਾਰੀ ਨਿਯਮਾਂ, 2010 ਦੀ ਉਲੰਘਣਾ ਹੈ। ਜੇਕਰ ਕੋਈ ਬਿਨੈਕਾਰ ਲਾਇਸੈਂਸ ਲਈ ਰਸਮੀ ਕਾਰਵਾਈਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹਿੰਦਾ ਹੈ, ਤਾਂ ਉਸਦੀ ਜਮ੍ਹਾਂ ਰਕਮ ਜ਼ਬਤ ਹੋ ਜਾਂਦੀ ਹੈ। ਸਿਸੋਦੀਆ 'ਤੇ ਕਮਿਸ਼ਨ ਲੈਣ ਦਾ ਦੋਸ਼ ਲਾਇਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਇਹ ਪੈਸਾ ਪੰਜਾਬ ਵਿਧਾਨ ਸਭਾ ਚੋਣਾਂ 'ਚ ਵਰਤਿਆ ਗਿਆ ਸੀ।

ਇਹ ਵੀ ਪੜ੍ਹੋ: ਦਿੱਲੀ CM ਅਰਵਿੰਦ ਕੇਜਰੀਵਾਲ ਗ੍ਰਿਫ਼ਤਾਰ, ਦਿੱਲੀ ਸ਼ਰਾਬ ਘੁਟਾਲਾ ਮਾਮਲੇ 'ਚ ED ਦੀ ਵੱਡੀ ਕਾਰਵਾਈ

'ਆਪ' ਸਰਕਾਰ ਦੀ ਸ਼ਰਾਬ ਨੀਤੀ ’ਤੇ ਕਿਹੜੇ ਲੱਗੇ ਇਲਜ਼ਾਮ?

  • ਕੋਰੋਨਾ ਕਾਲ ਦਾ ਹਵਾਲਾ ਦੇ ਕੇ ਸ਼ਰਾਬ ਕੰਪਨੀਆਂ ਦੀ ਕਰੋੜ ਦੇ ਕਰੀਬ ਲਾਇਸੰਸ ਫੀਸ ਕੀਤੀ ਮੁਆਫ
  • ਇਕ ਬਲੈਕ ਲਿਸਟਿਡ ਕੰਪਨੀ ਨੂੰ ਦੋ ਜ਼ੋਨ ਦੇ ਦਿੱਤੇ ਗਏ ਠੇਕੇ
  • ਕਾਰਟਲ 'ਤੇ ਪਾਬੰਦੀ ਦੇ ਬਾਵਜੂਦ ਕੰਪਨੀਆਂ ਨੂੰ ਦਿੱਤੇ ਗਏ ਲਾਇਸੰਸ
  • ਏਜੰਡਾ ਤੇ ਕੈਬਨਿਟ ਨੋਟ ਪ੍ਰਸਾਰਿਤ ਕੀਤੇ ਬਿਨਾਂ ਮਨਮਾਨੇ ਢੰਗ ਨਾਲ ਮਤਾ ਕਰਵਾਇਆ ਪਾਸ
  • ਸ਼ਰਾਬ ਵਿਕਰੇਤਾਵਾਂ ਨੂੰ ਫਾਇਦਾ ਪਹੁੰਚਾਉਣ ਲਈ ਡਰਾਈ ਡੇਅ ਦੀ ਗਿਣਤੀ 21 ਤੋਂ ਘਟਾ ਕੇ ਕੀਤੀ ਗਈ ਗ਼ੈਰ-ਕਾਨੂੰਨੀ ਖੇਤਰਾਂ 'ਚ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਦਿੱਤੀ ਇਜਾਜ਼ਤ
  • ਠੇਕੇਦਾਰਾਂ ਦਾ ਕਮਿਸ਼ਨ 2.5 ਫ਼ੀਸਦੀ ਤੋਂ ਵਧਾ ਕੇ ਕੀਤਾ 12 ਫ਼ੀਸਦ
  • ਦੋ ਜ਼ੋਨਾਂ 'ਚ ਸ਼ਰਾਬ ਬਣਾਉਣ ਵਾਲੀ ਕੰਪਨੀ ਨੂੰ ਰਿਟੇਲ ਖੇਤਰ 'ਚ ਸ਼ਰਾਬ ਵੇਚਣ ਦੀ ਦਿੱਤੀ ਇਜਾਜ਼ਤ

ਇਹ ਵੀ ਪੜ੍ਹੋ: ਗ੍ਰਿਫਤਾਰੀ ਮਗਰੋਂ ED ਲਾਕਅੱਪ ’ਚ ਕੇਜਰੀਵਾਲ ਨੇ ਬਿਤਾਈ ਰਾਤ; ਅੱਜ ਕੋਰਟ ’ਚ ਹੋਵੇਗੀ ਪੇਸ਼ੀ, AAP ਕਰੇਗੀ ਪ੍ਰਦਰਸ਼ਨ

Related Post