Baasi Roti Benefits: ਜੇਕਰ ਤੁਸੀਂ ਵੀ ਸੁੱਟ ਦਿੰਦੇ ਹੋਏ ਬਚੀਆਂ ਹੋਈਆਂ ਬਾਸੀ ਰੋਟੀਆਂ ਤਾਂ ਇਹ ਖ਼ਬਰ ਹੈ ਤੁਹਾਡੇ ਲਈ ਖ਼ਾਸ...!

ਹਰ ਕੋਈ ਰੋਜ਼ ਰੋਟੀ ਖਾਂਦਾ ਹੈ ਅਤੇ ਬਚੀ ਹੋਈ ਰੋਟੀ (stale bread) ਨੂੰ ਸੁੱਟ ਵੀ ਦਿੱਤਾ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਬਾਸੀ ਰੋਟੀ ਤੁਹਾਨੂੰ ਕਈ ਬਿਮਾਰੀਆਂ ਤੋਂ ਦੂਰ ਰੱਖ ਸਕਦੀ ਹੈ।

By  Aarti May 19th 2023 11:34 AM

Baasi Roti Benefits: ਹਰ ਕੋਈ ਰੋਜ਼ ਰੋਟੀ ਖਾਂਦਾ ਹੈ, ਪਰ ਜਦੋਂ ਰੋਟੀ ਬਚ ਜਾਂਦੀ ਹੈ ਤਾਂ ਉਸ ਨੂੰ ਸੁੱਟ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਬਾਸੀ ਰੋਟੀ ਤੁਹਾਨੂੰ ਕਈ ਬਿਮਾਰੀਆਂ ਤੋਂ ਦੂਰ ਰੱਖ ਸਕਦੀ ਹੈ। ਜੀ ਹਾਂ ਜੇਕਰ ਤੁਸੀਂ ਰਾਤ ਨੂੰ ਬਾਸੀ ਰੋਟੀ ਖਾਂਦੇ ਹੋ ਤਾਂ ਇਸ ਨਾਲ ਤੁਹਾਨੂੰ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਬਸ ਇਸਦੇ ਲਈ ਤੁਹਾਨੂੰ ਬਾਸੀ ਰੋਟੀ ਦਾ ਸੇਵਨ ਸਹੀ ਸਮੇਂ ਅਤੇ ਸਹੀ ਤਰੀਕੇ ਨਾਲ ਕਰਨਾ ਹੋਵੇਗਾ। ਜਾਣੋ ਬਾਸੀ ਰੋਟੀ ਖਾਣ ਦੇ ਫਾਇਦੇ।

ਵਿਟਾਮਿਨ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ : 

ਕਣਕ ਦੇ ਆਟੇ ਅਤੇ ਪਾਣੀ ਤੋਂ ਬਣੀ ਰੋਟੀ ਦਾ ਗਲਾਈਸੈਮਿਕ ਇੰਡੈਕਸ ਘੱਟ ਹੁੰਦਾ ਹੈ। ਇਹ  ਵਿਟਾਮਿਨ , ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦਾ ਵੀ ਵਧੀਆ ਸਰੋਤ ਹਨ। ਦੂਜੇ ਪਾਸੇ, ਜਦੋਂ ਰੋਟੀਆਂ ਬਾਸੀ ਹੋ ਜਾਂਦੀਆਂ ਹਨ, ਤਾਂ ਉਨ੍ਹਾਂ ਵਿਚ ਚੰਗੇ ਬੈਕਟੀਰੀਆ ਵਧਣ ਲੱਗਦੇ ਹਨ, ਜੋ ਅੰਤੜੀਆਂ ਦੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ।

ਸ਼ੂਗਰ ਲਈ ਫਾਇਦੇਮੰਦ : 

ਜਿਨ੍ਹਾਂ ਲੋਕਾਂ ਨੂੰ ਸ਼ੂਗਰ ਹੈ, ਉਨ੍ਹਾਂ ਲਈ ਸ਼ੂਗਰ ਲੈਵਲ ਨੂੰ ਕੰਟਰੋਲ 'ਚ ਰੱਖਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਸਵੇਰੇ ਦੁੱਧ ਦੇ ਨਾਲ ਬਾਸੀ ਰੋਟੀ ਖਾਂਦੇ ਹੋ ਤਾਂ ਇਹ ਸਰੀਰ 'ਚ ਸ਼ੂਗਰ ਲੈਵਲ ਨੂੰ ਘੱਟ ਕਰਦਾ ਹੈ। ਰੋਟੀ ਨੂੰ ਦੁੱਧ 'ਚ 5-7 ਮਿੰਟ ਲਈ ਭਿਓ ਦਿਓ ਅਤੇ ਫਿਰ ਖਾਓ।

ਬਲੱਡ ਪ੍ਰੈਸ਼ਰ ਲਈ ਫਾਇਦੇਮੰਦ : 

ਜੇਕਰ ਕਿਸੇ ਨੂੰ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈ ਤਾਂ ਉਸ ਨੂੰ ਬਾਸੀ ਰੋਟੀ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ। ਇਸ ਦੇ ਲਈ ਸਵੇਰ ਦੇ ਨਾਸ਼ਤੇ 'ਚ ਠੰਡੇ ਦੁੱਧ ਦੇ ਨਾਲ ਬਾਸੀ ਰੋਟੀ ਦਾ ਸੇਵਨ ਕਰਨਾ ਚਾਹੀਦਾ ਹੈ।

ਪੇਟ ਦੀਆਂ ਸਮੱਸਿਆਵਾਂ ਲਈ ਫਾਇਦੇਮੰਦ : 

ਜੇਕਰ ਕਿਸੇ ਨੂੰ ਗੈਸ, ਕਬਜ਼, ਐਸੀਡਿਟੀ ਆਦਿ ਦੀ ਸਮੱਸਿਆ ਹੈ ਤਾਂ ਉਸ ਲਈ ਬਾਸੀ ਰੋਟੀ ਦਾ ਸੇਵਨ ਕਰਨਾ ਫਾਇਦੇਮੰਦ ਹੋ ਸਕਦਾ ਹੈ। ਇਸ ਦੇ ਲਈ ਤੁਹਾਨੂੰ ਸਵੇਰੇ ਸਵੇਰੇ ਬਾਸੀ ਰੋਟੀ ਅਤੇ ਠੰਡਾ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ।

ਸਰੀਰ ਦਾ ਤਾਪਮਾਨ ਸੰਤੁਲਿਤ ਰੱਖਣ ਲਈ ਫਾਇਦੇਮੰਦ : 

ਗਰਮੀਆਂ ਦੇ ਮੌਸਮ ਵਿੱਚ ਬਾਸੀ ਰੋਟੀਆਂ ਦਾ ਸੇਵਨ ਕਰਨ ਨਾਲ ਹਾਈ ਸਟ੍ਰੋਕ ਵਰਗੀਆਂ ਸਮੱਸਿਆਵਾਂ ਦਾ ਖਤਰਾ ਨਹੀਂ ਰਹਿੰਦਾ। ਕਿਉਂਕਿ ਬਾਸੀ ਰੋਟੀ ਸਰੀਰ ਦੇ ਤਾਪਮਾਨ ਨੂੰ ਸੰਤੁਲਿਤ ਰੱਖਣ 'ਚ ਵੀ ਮਦਦਗਾਰ ਹੁੰਦੀ ਹੈ। ਇਸ ਦੇ ਲਈ ਦੁੱਧ ਦੇ ਨਾਲ ਬਾਸੀ ਰੋਟੀ ਦਾ ਸੇਵਨ ਕਰਨਾ ਚਾਹੀਦਾ ਹੈ।

ਭਾਰ ਬਰਕਰਾਰ ਰੱਖਣ ਲਈ ਫਾਇਦੇਮੰਦ : 

ਬਾਸੀ ਰੋਟੀਆਂ ਵਿੱਚ ਕੈਲੋਰੀ ਅਤੇ ਚਰਬੀ ਘੱਟ ਹੁੰਦੀ ਹੈ। ਇਸ ਦੇ ਨਾਲ ਹੀ ਇਸ 'ਚ ਫਾਈਬਰ, ਪ੍ਰੋਟੀਨ ਅਤੇ ਹੋਰ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਜ਼ਿਆਦਾ ਫਾਈਬਰ ਹੋਣ ਕਾਰਨ ਇਹ ਪੇਟ ਲੰਬੇ ਸਮੇਂ ਤੱਕ ਭਰਿਆ ਮਹਿਸੂਸ ਕਰਦਾ ਹੈ, ਜਿਸ ਕਾਰਨ ਦਿਨ ਭਰ ਸਨੈਕ ਕਰਨ ਦੀ ਲਾਲਸਾ ਨਹੀਂ ਰਹਿੰਦੀ ਅਤੇ ਜਲਦੀ ਭਾਰ ਨਹੀਂ ਵਧਦਾ।

ਬੇਦਾਅਵਾ : ਇਹ ਲੇਖ ਤੁਹਾਡੀ ਜਾਣਕਾਰੀ ਨੂੰ ਵਧਾਉਣ ਲਈ ਸਾਂਝਾ ਕੀਤਾ ਗਿਆ ਹੈ। ਜੇਕਰ ਤੁਸੀਂ ਕਿਸੇ ਵੀ ਬੀਮਾਰੀ ਦੇ ਮਰੀਜ਼ ਹੋ ਤਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਲੇਖਕ ਸਚਿਨ ਜ਼ਿੰਦਲ ਦੇ ਸਹਿਯੋਗ ਨਾਲ...

ਇਹ ਵੀ ਪੜ੍ਹੋ: Lassi Benefits: ਲੱਸੀ ਇਨ੍ਹਾਂ ਬਿਮਾਰੀਆਂ ਤੋਂ ਦਿਵਾਉਂਦੀ ਹੈ ਨਿਜਾਤ !

Related Post