ਕੋਹਲੀ ਦੇ ਨਾਂ ਰਿਹਾ IPL ਦਾ ਇਹ ਸ਼ਾਨਦਾਰ ਰਿਕਾਰਡ, ਬਰਾਬਰੀ ਕਰਨ ਲਈ ਦਿੱਗਜ਼ਾਂ ਦੇ ਛੁੱਟਣਗੇ ਪਸੀਨੇ

IPL 2023 ਦੇ 20ਵੇਂ ਮੈਚ 'ਚ ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਦੀ ਟੱਕਰ ਹੋਈ। ਇਸ ਮੈਚ ਵਿੱਚ ਆਰਸੀਬੀ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕੀਤੀ।

By  Amritpal Singh April 15th 2023 06:00 PM -- Updated: April 15th 2023 06:20 PM

IPL: IPL 2023 ਦੇ 20ਵੇਂ ਮੈਚ 'ਚ ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਦੀ ਟੱਕਰ ਹੋਈ। ਇਸ ਮੈਚ ਵਿੱਚ ਆਰਸੀਬੀ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕੀਤੀ। ਟੀਮ ਲਈ ਓਪਨਿੰਗ ਕਰਨ ਆਏ ਵਿਰਾਟ ਕੋਹਲੀ ਨੇ ਵੱਡਾ ਰਿਕਾਰਡ ਬਣਾਇਆ । IPL ਦੇ ਕਿਸੇ ਵੀ ਦਿੱਗਜ ਬੱਲੇਬਾਜ਼ ਲਈ ਵਿਰਾਟ ਦੇ ਇਸ ਰਿਕਾਰਡ ਦੀ ਬਰਾਬਰੀ ਕਰਨਾ ਇੰਨਾ ਆਸਾਨ ਨਹੀਂ ਹੋਵੇਗਾ। ਉਹ ਆਈਪੀਐਲ ਵਿੱਚ ਇਹ ਉਪਲਬਧੀ ਹਾਸਲ ਕਰਨ ਵਾਲਾ ਇਕਲੌਤਾ ਬੱਲੇਬਾਜ਼ ਹੈ।

ਵਿਰਾਟ ਕੋਹਲੀ ਨੇ ਜਿਵੇਂ ਹੀ ਦਿੱਲੀ ਕੈਪੀਟਲਸ ਖਿਲਾਫ 11 ਦੌੜਾਂ ਬਣਾਈਆਂ, ਉਨ੍ਹਾਂ ਦੇ ਨਾਂ ਆਈਪੀਐਲ ਵਿੱਚ ਅਜਿਹਾ ਮੁਕਾਮ ਹਾਸਲ ਕਰ ਲਿਆ, ਜੋ ਅੱਜ ਤੱਕ ਕੋਈ ਵੀ ਬੱਲੇਬਾਜ਼ ਨਹੀਂ ਕਰ ਸਕਿਆ ਹੈ। ਵਿਰਾਟ ਕੋਹਲੀ ਇੰਡੀਅਨ ਪ੍ਰੀਮੀਅਰ ਲੀਗ ਦੇ ਇਤਿਹਾਸ ਵਿੱਚ ਕਿਸੇ ਇੱਕ ਮੈਦਾਨ ਵਿੱਚ 2,500 ਦੌੜਾਂ ਬਣਾਉਣ ਵਾਲੇ ਇੱਕਲੌਤੇ ਬੱਲੇਬਾਜ਼ ਬਣ ਗਏ ਹਨ। ਉਸ ਨੇ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਇਹ ਉਪਲਬਧੀ ਹਾਸਲ ਕੀਤੀ। ਵਿਰਾਟ ਕੋਹਲੀ ਨੇ ਇਸ ਮੈਚ ਵਿੱਚ 34 ਗੇਂਦਾਂ ਵਿੱਚ 50 ਦੌੜਾਂ ਦੀ ਪਾਰੀ ਖੇਡੀ।

ਦੱਸ ਦੇਈਏ ਕਿ ਕਿਸੇ ਹੋਰ ਬੱਲੇਬਾਜ਼ ਨੇ ਇਕ ਮੈਦਾਨ 'ਤੇ 2000 ਦੌੜਾਂ ਨਹੀਂ ਬਣਾਈਆਂ ਹਨ। ਕੋਹਲੀ ਦੇ ਇਸੇ ਮੈਦਾਨ 'ਤੇ 2500 ਤੋਂ ਵੱਧ ਦੌੜਾਂ ਬਣਾਉਣ ਦਾ ਕਾਰਨ ਇਹ ਵੀ ਹੈ ਕਿ ਉਹ ਆਈਪੀਐਲ ਦੇ ਸ਼ੁਰੂਆਤੀ ਸੀਜ਼ਨ ਤੋਂ ਆਰਸੀਬੀ ਲਈ ਖੇਡਿਆ ਹੈ। ਇਸ ਤੋਂ ਇਲਾਵਾ ਉਹ ਕਿਸੇ ਹੋਰ ਫਰੈਂਚਾਇਜ਼ੀ ਲਈ ਨਹੀਂ ਖੇਡਿਆ ਹੈ। ਕੋਹਲੀ ਦਾ 2500 ਦੌੜਾਂ ਦਾ ਰਿਕਾਰਡ ਪਹਿਲਾਂ ਪੂਰਾ ਹੋ ਜਾਣਾ ਸੀ ਪਰ ਕੋਵਿਡ-19 ਮਹਾਂਮਾਰੀ ਕਾਰਨ ਅਜਿਹਾ ਨਹੀਂ ਹੋ ਸਕਿਆ। ਕੋਵਿਡ ਦੌਰਾਨ ਭਾਰਤ ਤੋਂ ਬਾਹਰ ਆਈਪੀਐਲ ਦਾ ਆਯੋਜਨ ਕੀਤਾ ਗਿਆ ਸੀ

ਹੁਣ ਤੱਕ ਆਈਪੀਐਲ 2023 ਵਿਰਾਟ ਕੋਹਲੀ ਲਈ ਸ਼ਾਨਦਾਰ ਰਿਹਾ ਹੈ। ਉਸ ਦੇ ਬੱਲੇ ਤੋਂ ਅਰਧ ਸੈਂਕੜੇ ਲਗਾਤਾਰ ਨਿਕਲ ਰਹੇ ਹਨ। ਆਰੇਂਜ ਕੈਪ ਦੀ ਰੇਸ 'ਚ ਵਿਰਾਟ ਸ਼ਿਖਰ ਧਵਨ ਤੋਂ ਬਾਅਦ ਦੂਜੇ ਨੰਬਰ 'ਤੇ ਹੈ। ਕੋਹਲੀ ਨੇ ਹੁਣ ਤੱਕ ਖੇਡੇ 4 ਮੈਚਾਂ 'ਚ 214 ਦੌੜਾਂ ਬਣਾਈਆਂ ਹਨ। ਉਸ ਦਾ ਸਭ ਤੋਂ ਵੱਧ ਸਕੋਰ 82 ਦੌੜਾਂ ਰਿਹਾ ਹੈ ਜੋ ਮੁੰਬਈ ਇੰਡੀਅਨਜ਼ ਖਿਲਾਫ ਬਣਿਆ ਸੀ। ਇੰਨਾ ਹੀ ਨਹੀਂ ਉਸ ਨੇ 4 ਮੈਚਾਂ 'ਚ 3 ਅਰਧ ਸੈਂਕੜੇ ਵੀ ਲਗਾਏ ਹਨ।

Related Post