ਕੁਲੜ ਪੀਜ਼ਾ ਕਪਲ ਦਾ ਗੁਆਂਢੀ ਦੁਕਾਨਦਾਰ ਨਾਲ ਹੋਇਆ ਝਗੜਾ, ਵੀਡੀਓ ਵਾਇਰਲ

By  Ravinder Singh December 5th 2022 11:40 AM -- Updated: December 5th 2022 11:45 AM

ਜਲੰਧਰ : ਹੱਥਾਂ 'ਚ ਖਿਡੌਣਾ ਬੰਦੂਕ ਲੈ ਕੇ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕਰਕੇ ਬੰਦੂਕ ਦਾ ਵਿਖਾਵਾ ਕਰਨ ਵਾਲੇ ਜਲੰਧਰ ਦਾ ਮਸ਼ਹੂਰ ਕੁਲੜ ਪੀਜ਼ਾ ਜੋੜਾ ਹੁਣ ਗੁਆਂਢੀਆਂ ਨਾਲ ਝਗੜੇ ਨੂੰ ਲੈ ਕੇ ਸੁਰਖੀਆਂ 'ਚ ਆ ਗਿਆ ਹੈ। ਦੋਵਾਂ ਦਾ ਗੁਆਂਢੀ ਦੁਕਾਨਦਾਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਝਗੜੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵਾਇਰਲ ਵੀਡੀਓ 'ਚ ਕੁਲੜ ਪੀਜ਼ਾ ਕਪਲ ਅਤੇ ਉਨ੍ਹਾਂ ਦੇ ਗੁਆਂਢੀ ਦੋਵੇਂ ਇਕ-ਦੂਜੇ ਨੂੰ ਗਾਲਾਂ ਕੱਢ ਰਹੇ ਹਨ।


ਜਲੰਧਰ ਸ਼ਹਿਰ ਦੇ ਵਾਲਮੀਕਿ ਚੌਕ 'ਚ ਕੁਲੜ ਪੀਜ਼ਾ ਕਪਲ ਤੇ ਉਨ੍ਹਾਂ ਦੇ ਗੁਆਂਢੀਆਂ ਵਿਚਾਲੇ ਨਾ ਸਿਰਫ਼ ਅਸ਼ਲੀਲ ਗਾਲੀ-ਗਲੋਚ ਸਗੋਂ ਧੱਕਾ-ਮੁੱਕੀ ਵੀ ਹੋਈ। ਕੁਲੜ ਪੀਜ਼ਾ ਦੇ ਮਾਲਕ ਸਹਿਜ ਅਰੋੜਾ ਨੇ ਆਪਣੇ ਗੁਆਂਢੀ ਨੂੰ ਵਿਚਾਲੇ ਲਗਾਈਆਂ ਗਈਆਂ ਰੱਸੀਆਂ ਵਿਚੋਂ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਕੁਝ ਲੋਕਾਂ ਨੇ ਅੰਦਰ ਆ ਕੇ ਦੋਵਾਂ ਨੂੰ ਬਚਾਇਆ। ਇਸ ਤੋਂ ਬਾਅਦ ਲੋਕ ਸਹਿਜ ਅਰੋੜਾ ਨੂੰ ਪਿਛਲੇ ਪਾਸੇ ਲੈ ਜਾਂਦੇ ਹਨ, ਫਿਰ ਉਸ ਦੀ ਪਤਨੀ ਗੁਰਪ੍ਰੀਤ ਕੌਰ ਗਾਲ੍ਹਾਂ ਕੱਢਦੇ ਹੋਏ ਝਗੜਾ ਸ਼ੁਰੂ ਕਰ ਦਿੰਦੀ ਹੈ ਪਰ ਗੁਆਂਢੀ ਦੀਆਂ ਧੀਆਂ ਆਪਣੇ ਪਿਤਾ ਨੂੰ ਦੁਕਾਨ ਦੇ ਅੰਦਰ ਘਸੀਟਦੀਆਂ ਹਨ।

ਇਹ ਵੀ ਪੜ੍ਹੋ : ਮੌਸਮ ਦਾ ਬਦਲਿਆ ਮਿਜ਼ਾਜ, ਜਾਣੋ ਆਪਣੇ ਸ਼ਹਿਰ 'ਚ ਠੰਢ ਦਾ ਹਾਲ

ਨਿਰਮਾਣ ਨੂੰ ਲੈ ਕੇ ਭਗਵਾਨ ਵਾਲਮੀਕਿ ਚੌਕ ਵਿਖੇ ਦੋ ਗੁੱਟਾਂ ਵਿਚਕਾਰ ਲੜਾਈ ਹੋ ਗਈ। ਸ਼ਾਇਦ ਗਾਹਕਾਂ ਲਈ ਫਰੈਸ਼ ਬੀਟ ਜਾਂ ਕੁਲੜ ਪੀਜ਼ਾ ਰੇਹੜੀ ਦੇ ਕੋਲ ਜੋ ਖੜ੍ਹੇ ਮੇਜ਼ ਰੱਖੇ ਹੋਏ ਸਨ, ਉਹ ਉਸਾਰੀ ਦੇ ਕੰਮ ਕਾਰਨ ਗੁਆਂਢੀਆਂ ਨੇ ਹਟਾ ਦਿੱਤੇ ਸਨ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋ ਗਈ। ਕਿਸੇ ਨੇ ਇਸ ਸਾਰੀ ਘਟਨਾ ਨੂੰ ਮੋਬਾਈਲ 'ਚ ਕੈਦ ਕਰ ਲਿਆ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।

ਇਸ ਸਬੰਧੀ ਜਦੋਂ ਥਾਣਾ 4 ਦੀ ਪੁਲਿਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਵੱਲੋਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ | ਸ਼ਿਕਾਇਤ ਮਿਲਣ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਇਸ ਝਗੜੇ ਸਬੰਧੀ ਕੁਲਦ ਪੀਜ਼ਾ ਜੋੜੇ ਅਤੇ ਉਸ ਦੇ ਗੁਆਂਢੀਆਂ ਨਾਲ ਗੱਲ ਕਰਨੀ ਚਾਹੀ ਤਾਂ ਦੋਵਾਂ ਧਿਰਾਂ ਨਾਲ ਸੰਪਰਕ ਨਹੀਂ ਹੋ ਸਕਿਆ।

Related Post