Shahzad Bhatti : ਪਾਕਿ ਗੈਂਗਸਟਰ ਸ਼ਹਿਜ਼ਾਦ ਭੱਟੀ ਤੇ ਹਮਲਾ, ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ, ਕਿਹਾ - ਦੁਨੀਆ ਦੇ ਹਰ ਕੋਨੇ ਚ ਮਰਵਾ ਦਿਆਂਗੇ...
Shahzad Bhatti Attack : ਦੱਸ ਦਈਏ ਕਿ ਸ਼ਹਿਜ਼ਾਦ ਭੱਟੀ, ਉਹੀ ਗੈਂਗਸਟਰ ਹੈ ਜਿਸਨੇ ਅਨਮੋਲ ਬਿਸ਼ਨੋਈ ਅਤੇ ਲਾਰੈਂਸ ਬਿਸ਼ਨੋਈ ਨੂੰ ਖੁੱਲ੍ਹੇਆਮ ਮਾਰਨ ਦੀ ਧਮਕੀ ਦਿੱਤੀ ਸੀ। ਰਿਪੋਰਟਾਂ ਅਨੁਸਾਰ, ਲਾਰੈਂਸ ਦੇ ਗੈਂਗ ਨੇ ਸ਼ਹਿਜ਼ਾਦ ਭੱਟੀ ਨੂੰ ਪੁਰਤਗਾਲ ਤੱਕ ਟਰੈਕ ਕੀਤਾ ਅਤੇ ਉੱਥੇ ਉਸ 'ਤੇ ਹਮਲਾ ਕੀਤਾ।
Shahzad Bhatti : ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ 'ਤੇ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ। ਹਮਲੇ ਬਾਰੇ ਲਾਰੈਂਸ ਬਿਸ਼ਨੋਈ ਗੈਂਗ (Lawrence Bishnoi Gang) ਨੇ ਜ਼ਿੰਮੇਵਾਰੀ ਲੈਂਦਿਆਂ ਪਾਕਿਸਤਾਨੀ ਗੈਂਗਸਟਰ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਹੈ, ਜਿਸ ਸਬੰਧੀ ਇੱਕ ਪੋਸਟ ਸਾਂਝੀ ਕੀਤੀ ਗਈ ਹੈ। (PTC News ਪੋਸਟ ਦੇ ਪੁਖਤਾ ਹੋਣ ਦੀ ਜ਼ਿੰਮੇਵਾਰੀ ਨਹੀਂ ਲੈਂਦਾ ਹੈ) ਦੱਸ ਦਈਏ ਕਿ ਸ਼ਹਿਜ਼ਾਦ ਭੱਟੀ, ਉਹੀ ਗੈਂਗਸਟਰ ਹੈ ਜਿਸਨੇ ਅਨਮੋਲ ਬਿਸ਼ਨੋਈ ਅਤੇ ਲਾਰੈਂਸ ਬਿਸ਼ਨੋਈ ਨੂੰ ਖੁੱਲ੍ਹੇਆਮ ਮਾਰਨ ਦੀ ਧਮਕੀ ਦਿੱਤੀ ਸੀ। ਰਿਪੋਰਟਾਂ ਅਨੁਸਾਰ, ਲਾਰੈਂਸ ਦੇ ਗੈਂਗ ਨੇ ਸ਼ਹਿਜ਼ਾਦ ਭੱਟੀ (Lawrence Attack on Shahzad Bhatti) ਨੂੰ ਪੁਰਤਗਾਲ ਤੱਕ ਟਰੈਕ ਕੀਤਾ ਅਤੇ ਉੱਥੇ ਉਸ 'ਤੇ ਹਮਲਾ ਕੀਤਾ।
ਰਣਦੀਪ ਮਲਿਕ ਨਾਮ ਹੇਠ ਇੱਕ ਸੋਸ਼ਲ ਮੀਡੀਆ ਅਕਾਊਂਟ ਦੀ ਪੋਸਟ 'ਚ ਦਾਅਵਾ ਕੀਤਾ ਗਿਆ ਹੈ, "ਸ਼ਹਿਜ਼ਾਦ ਭੱਟੀ 'ਤੇ ਇਹ ਹਮਲਾ ਮੇਰੇ ਰਣਦੀਪ ਮਲਿਕ ਅਤੇ ਅਨਿਲ ਪੰਡਿਤ (ਅਮਰੀਕਾ) ਵੱਲੋਂ ਕਰਵਾਇਆ ਗਿਆ ਹੈ, ਜਿਹੜਾ ਵੀ ਸਾਡੇ ਦੇਸ਼ ਅਤੇ ਭਾਈ ਲਾਰੈਂਸ ਦੇ ਵਿਰੁੱਧ ਬੋਲੇ, ਉਸ ਦੀ ਆਵਾਜ਼ ਇਸ ਤਰ੍ਹਾਂ ਹੀ ਬੰਦ ਕਰਵਾਉਣ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਕੋਈ ਵੀ ਕਿਤੇ ਵੀ ਤੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਲੁਕ ਜਾਵੇ, ਉਸ ਨੂੰ ਵੀ ਮਰਵਾ ਦੇਵਾਂਗੇ।''

ਪੋਸਟ ਦੇ ਅਖੀਰ 'ਚ ਜੈ ਹਿੰਦ, ਸਲਾਮ ਸ਼ਹੀਦਾਂ ਨੂੰ ਵੀ ਲਿਖਿਆ ਗਿਆ।
ਕੌਣ ਹੈ ਸ਼ਹਿਜ਼ਾਦ ਭੱਟੀ ?
ਦੱਸ ਦਈਏ ਕਿ ਦਿੱਲੀ ਪੁਲਿਸ ਨੇ ਨਵੰਬਰ ਦੇ ਅਖੀਰ ਵਿੱਚ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਦੌਰਾਨ ਪਾਕਿਸਤਾਨ ਦੇ ਬਦਨਾਮ ਗੈਂਗਸਟਰ ਸ਼ਹਿਜ਼ਾਦ ਭੱਟੀ ਦਾ ਨਾਮ ਸਾਹਮਣੇ ਆਇਆ। ਇਹ ਵੀ ਖੁਲਾਸਾ ਹੋਇਆ ਸੀ ਕਿ ਸ਼ਹਿਜ਼ਾਦ ਭੱਟੀ, ਭਾਰਤ ਵਿੱਚ ਅਪਰਾਧ ਅਤੇ ਅੱਤਵਾਦ ਨੂੰ ਉਤਸ਼ਾਹਿਤ ਕਰਨ ਦੇ ਮਿਸ਼ਨ ਵਿੱਚ ਲੱਗਾ ਹੋਇਆ ਸੀ। ਸ਼ਹਿਜ਼ਾਦ ਭੱਟੀ ਨੇ 25 ਨਵੰਬਰ ਨੂੰ ਗੁਰਦਾਸਪੁਰ ਵਿੱਚ ਇੱਕ ਹੈਂਡ ਗ੍ਰਨੇਡ ਸੁੱਟਣ ਦਾ ਦਾਅਵਾ ਕੀਤਾ ਸੀ।
ਸ਼ਹਿਜ਼ਾਦ ਭੱਟੀ ਨੇ 2024 ਵਿੱਚ ਭਾਜਪਾ ਨੇਤਾ ਅਤੇ ਫਿਲਮ ਸਟਾਰ ਮਿਥੁਨ ਚੱਕਰਵਰਤੀ ਨੂੰ ਮਾਰਨ ਦੀ ਧਮਕੀ ਦਿੱਤੀ ਸੀ। ਇਸਤੋਂ ਇਲਾਵਾ, ਅਮਰੀਕਾ ਤੋਂ ਭਾਰਤ ਲਿਆਂਦਾ ਗਏ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੇ ਵੀ ਸ਼ਹਿਜ਼ਾਦ ਭੱਟੀ ਤੋਂ ਧਮਕੀਆਂ ਦਾ ਸਾਹਮਣਾ ਕਰਨ ਦਾ ਦਾਅਵਾ ਕੀਤਾ ਸੀ। ਸ਼ਹਿਜ਼ਾਦ ਭੱਟੀ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਧਮਕੀ ਦਿੱਤੀ ਸੀ।