Thu, Mar 26, 2026
Whatsapp

Himachal Entry Tax ਖ਼ਿਲਾਫ਼ ਟੈਕਸੀ ਯੂਨੀਅਨਾਂ ਦਾ ਵੱਡਾ ਐਲਾਨ; 31 ਮਾਰਚ ਤੋਂ ਦਿੱਤਾ ਜਾਵੇਗਾ ਹਾਈਵੇ ‘ਤੇ ਧਰਨਾ

ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਇਨ੍ਹਾਂ ਸਾਰੀਆਂ ਯੂਨੀਅਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ 31 ਮਾਰਚ ਦੀ ਰਾਤ ਤੋਂ ਹੀ ਉਹ ਹਾਈਵੇ ‘ਤੇ ਪੱਕੇ ਤੌਰ ‘ਤੇ ਧਰਨਾ ਦੇਣਗੇ।

Reported by:  PTC News Desk  Edited by:  Aarti -- March 26th 2026 11:33 AM
Himachal Entry Tax ਖ਼ਿਲਾਫ਼ ਟੈਕਸੀ ਯੂਨੀਅਨਾਂ ਦਾ ਵੱਡਾ ਐਲਾਨ;  31 ਮਾਰਚ ਤੋਂ ਦਿੱਤਾ ਜਾਵੇਗਾ ਹਾਈਵੇ ‘ਤੇ ਧਰਨਾ

Himachal Entry Tax ਖ਼ਿਲਾਫ਼ ਟੈਕਸੀ ਯੂਨੀਅਨਾਂ ਦਾ ਵੱਡਾ ਐਲਾਨ; 31 ਮਾਰਚ ਤੋਂ ਦਿੱਤਾ ਜਾਵੇਗਾ ਹਾਈਵੇ ‘ਤੇ ਧਰਨਾ

Himachal Entry Tax News : ਨੂਰਪੁਰ ਬੈਦੀ, ਕੀਰਤਪੁਰ ਸਾਹਿਬ ਅਤੇ ਅਨੰਦਪੁਰ ਸਾਹਿਬ ਦੀਆਂ ਟੈਕਸੀ ਯੂਨੀਅਨਾਂ ਸਮੇਤ ਡਰਾਈਵਰ ਭਾਈਚਾਰਾ ਹਿਮਾਚਲ ਪ੍ਰਦੇਸ਼ ਵਿੱਚ ਲਾਗੂ ਕੀਤੇ ਗਏ ਐਂਟਰੀ ਟੈਕਸ ਦੇ ਵਿਰੋਧ ਵਿੱਚ ਖੁੱਲ੍ਹ ਕੇ ਮੈਦਾਨ ਵਿੱਚ ਆ ਗਿਆ ਹੈ। ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਇਨ੍ਹਾਂ ਸਾਰੀਆਂ ਯੂਨੀਅਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ 31 ਮਾਰਚ ਦੀ ਰਾਤ ਤੋਂ ਹੀ ਉਹ ਹਾਈਵੇ ‘ਤੇ ਪੱਕੇ ਤੌਰ ‘ਤੇ ਧਰਨਾ ਦੇਣਗੇ।

ਟੈਕਸੀ ਯੂਨੀਅਨਾਂ ਵੱਲੋਂ ਹੱਲਾ-ਬੋਲ 


ਯੂਨੀਅਨ ਆਗੂਆਂ ਨੇ ਕਿਹਾ ਕਿ ਇਹ ਐਂਟਰੀ ਟੈਕਸ ਡਰਾਈਵਰਾਂ ਲਈ “ਜਜ਼ੀਆ ਟੈਕਸ” ਵਰਗਾ ਹੈ, ਜਿਸ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ‘ਤੇ ਭਾਰੀ ਅਸਰ ਪੈ ਰਿਹਾ ਹੈ। ਇਸ ਲਈ ਹੁਣ ਉਹ ਆਪਣੇ ਹੱਕਾਂ ਦੀ ਲੜਾਈ ਲਈ ਸੜਕਾਂ ‘ਤੇ ਉਤਰਣ ਲਈ ਮਜਬੂਰ ਹੋਏ ਹਨ। ਉਨ੍ਹਾਂ ਦੱਸਿਆ ਕਿ ਧਰਨੇ ਦੌਰਾਨ ਡਰਾਈਵਰ ਪੱਕੇ ਮੰਜੇ-ਬਿਸਤਰੇ ਲੈ ਕੇ ਹਾਈਵੇ ‘ਤੇ ਹੀ ਡਟੇ ਰਹਿਣਗੇ ਅਤੇ ਸਰਕਾਰ ਤੋਂ ਇਸ ਟੈਕਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਨਗੇ।

ਹਰ ਕਿਸੇ ਦਾ ਹੈ ਇਹ ਸੰਘਰਸ਼- ਟੈਕਸੀ ਡਰਾਈਵਰ

ਇਸ ਮੌਕੇ ‘ਤੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਅਤੇ ਕਿਰਤੀ ਕਿਸਾਨ ਮੋਰਚਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਭੱਟੋ ਨੇ ਸਾਂਝੇ ਤੌਰ ‘ਤੇ ਕਿਹਾ ਕਿ ਇਹ ਸੰਘਰਸ਼ ਸਿਰਫ਼ ਟੈਕਸੀ ਡਰਾਈਵਰਾਂ ਦਾ ਨਹੀਂ, ਸਗੋਂ ਪੂਰੇ ਇਲਾਕੇ ਦੇ ਲੋਕਾਂ ਦੀ ਆਵਾਜ਼ ਹੈ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਅੰਦੋਲਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਇਸ ਅਨਿਆਂਇਕ ਟੈਕਸ ਦੇ ਖ਼ਿਲਾਫ਼ ਇਕੱਠੇ ਹੋਣ।

ਟੈਕਸੀ ਡਰਾਈਵਰਾਂ ਦੀ ਚਿਤਾਵਨੀ 

ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਜਲਦੀ ਕੋਈ ਢੁੱਕਵਾਂ ਫ਼ੈਸਲਾ ਨਾ ਲਿਆ ਗਿਆ ਤਾਂ ਇਹ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ ਅਤੇ ਇਸਦੀ ਜ਼ਿੰਮੇਵਾਰੀ ਸਰਕਾਰ ‘ਤੇ ਹੋਵੇਗੀ।

ਇਹ ਵੀ ਪੜ੍ਹੋ  : FIR Download Fee News : ਪੰਜਾਬ ਸਰਕਾਰ ਦਾ ਇੱਕ ਹੋਰ ਯੂ-ਟਰਨ ! FIR ਡਾਊਨਲੋਡ ਕਰਨ ’ਤੇ ਹੁਣ ਨਹੀਂ ਦੇਣੇ ਪੈਣਗੇ ਪੈਸੇ

- PTC NEWS

Top News view more...

Latest News view more...

PTC NETWORK
PTC NETWORK