Lady Don Neha : ਲਾਰੈਂਸ ਬਿਸ਼ਨੋਈ ਗੈਂਗ ਦੀ ਲੇਡੀ ਡੌਨ ਗ੍ਰਿਫ਼ਤਾਰ, ਜਾਣੋ ਕੌਣ ਹੈ ਮੈਡਮ ਜ਼ਹਿਰ ?, ਬੌਬੀ ਕਬੂਤਰ ਦੀ ਪ੍ਰੇਮਿਕਾ

Lawrence Bishnoi Gang Khushnuma Ansari : ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਅੰਦਰ ਡਰੱਗ ਸਿੰਡੀਕੇਟ ਵਿੱਚ ਸ਼ਾਮਲ ਇੱਕ ਮਹਿਲਾ ਡੌਨ ਖੁਸਨੁਮਾ ਅੰਸਾਰੀ ਉਰਫ਼ ਨੇਹਾ ਨੂੰ ਗ੍ਰਿਫ਼ਤਾਰ ਕੀਤਾ ਹੈ।ਨੇਹਾ, ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਸ਼ੂਟਰ ਬੌਬੀ ਕਬੂਤਰ ਦੀ ਪ੍ਰੇਮਿਕਾ ਹੈ।

By  KRISHAN KUMAR SHARMA February 19th 2026 01:18 PM -- Updated: February 19th 2026 01:29 PM

Lawrence Bishnoi Gang Khushnuma Ansari : ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਅੰਦਰ ਡਰੱਗ ਸਿੰਡੀਕੇਟ ਵਿੱਚ ਸ਼ਾਮਲ ਇੱਕ ਮਹਿਲਾ ਡੌਨ ਖੁਸਨੁਮਾ ਅੰਸਾਰੀ ਉਰਫ਼ ਨੇਹਾ ਨੂੰ ਗ੍ਰਿਫ਼ਤਾਰ ਕੀਤਾ ਹੈ। ਨੇਹਾ, ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਸ਼ੂਟਰ ਬੌਬੀ ਕਬੂਤਰ (Bobby Kabootar Girlfriend) ਦੀ ਪ੍ਰੇਮਿਕਾ ਹੈ। ਬੌਬੀ ਕਬੂਤਰ ਕਥਿਤ ਤੌਰ 'ਤੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਹਥਿਆਰ ਸਪਲਾਈ ਕਰਦਾ ਹੈ। ਬੌਬੀ ਕਬੂਤਰ, ਏਸ਼ੀਆ ਦੇ ਇੱਕ ਵੱਡੇ ਹਥਿਆਰ ਸਪਲਾਇਰ ਅਤੇ ਭਾਰਤ ਦੇ ਸਭ ਤੋਂ ਵੱਡੇ ਗੈਰ-ਕਾਨੂੰਨੀ ਹਥਿਆਰ ਡੀਲਰ, ਸਲੀਮ ਪਿਸਟਲ ਤੋਂ ਹਥਿਆਰ ਲੈਂਦਾ ਕਰਦਾ ਸੀ।

ਦੱਸ ਦਈਏ ਕਿ ਪਾਕਿਸਤਾਨ ਦੀ ISI ਲਈ ਕੰਮ ਕਰਨ ਵਾਲੇ ਸਲੀਮ ਪਿਸਟਲ ਨੂੰ ਨੇਪਾਲ-ਭਾਰਤ ਸਰਹੱਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਬੌਬੀ ਕਬੂਤਰ ਮੂਸੇਵਾਲਾ ਕਤਲੇਆਮ (Moosewala Murder Case) ਤੋਂ ਲੈ ਕੇ ਫਿਲਮ ਅਭਿਨੇਤਰੀ ਦਿਸ਼ਾ ਪਟਾਨੀ ਦੇ ਘਰ 'ਤੇ ਗੋਲੀਬਾਰੀ, ਦਿੱਲੀ ਦੇ ਬਦਨਾਮ ਨਾਦਿਰ ਸ਼ਾਹ ਕਤਲ ਕਾਂਡ ਅਤੇ ਸੀਲਮਪੁਰ ਦੋਹਰੇ ਕਤਲਾਂ ਤੱਕ ਗੰਭੀਰ ਅਪਰਾਧਾਂ ਵਿੱਚ ਲਾਰੈਂਸ ਬਿਸ਼ਨੋਈ ਅਤੇ ਹਾਸ਼ਿਮ ਬਾਬਾ ਗੈਂਗ ਨੂੰ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਵਿੱਚ ਇੱਕ ਪ੍ਰਮੁੱਖ ਕੜੀ ਰਿਹਾ ਹੈ।

ਲਾਰੈਂਸ ਗੈਂਗ ਦੀ ਸਰਗਰਮ ਮੈਂਬਰ ਸੀ ‘ਲੇਡੀ ਡੌਨ’

ਹੁਣ, ਬੌਬੀ ਕਬੂਤਰ ਉਰਫ ਮਹਿਫੂਜ਼, ਉਸਦੀ ਪ੍ਰੇਮਿਕਾ ਅਤੇ ਦੋ ਗੁੰਡੇ ਸਪੈਸ਼ਲ ਸੈੱਲ ਕਾਊਂਟਰ ਇੰਟੈਲੀਜੈਂਸ ਦੀ ਹਿਰਾਸਤ ਵਿੱਚ ਹਨ। ਪਹਿਲਾਂ ਚੰਡੀਗੜ੍ਹ ਦੀ ਲੇਡੀ ਡੌਨ ਦੀਪਾ, ਫਿਰ ਲੇਡੀ ਡੌਨ ਜ਼ੋਇਆ ਖਾਨ ਅਤੇ ਹੁਣ ਲਾਰੈਂਸ ਬਿਸ਼ਨੋਈ ਗੈਂਗ ਦੀ ਲੇਡੀ ਡੌਨ ਨੇਹਾ ਵੀ ਕਾਫੀ ਸਰਗਰਮ ਹੈ। ਬੌਬੀ ਕਬੂਤਰ ਦੀ ਇਹ ਪ੍ਰੇਮਿਕਾ ਅਤੇ ਲੇਡੀ ਡੌਨ ਉੱਤਰ-ਪੂਰਬੀ ਦਿੱਲੀ ਵਿੱਚ ਇੱਕ ਬਿਊਟੀ ਪਾਰਲਰ ਚਲਾਉਂਦੀ ਹੈ ਅਤੇ ਇਸਦੀ ਆੜ ਵਿੱਚ ਬੌਬੀ ਕਬੂਤਰ ਅਤੇ ਗਿਰੋਹ ਦੀਆਂ ਬਦਨਾਮ ਗਤੀਵਿਧੀਆਂ ਵਿੱਚ ਸ਼ਾਮਲ ਸੀ।

ਮੈਡਮ 'ਜ਼ਹਿਰ' ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ

ਬੌਬੀ ਕਬੂਤਰ ਦੀ ਇਹ ਪ੍ਰੇਮਿਕਾ ਨਸ਼ੇ ਸਮੇਤ ਗ੍ਰਿਫਤਾਰ ਬੌਬੀ ਦੇ ਦੋ ਸਾਥੀਆਂ ਮੁਹੰਮਦ ਰਾਜੀ ਖਾਨ ਅਤੇ ਸ਼ਾਹਬਾਜ਼ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਚਾਰੋਂ ਗ੍ਰਿਫ਼ਤਾਰੀਆਂ ਮਹੀਪਾਲਪੁਰ ਫਲਾਈਓਵਰ ਨੇੜਿਓਂ ਕੀਤੀਆਂ ਗਈਆਂ। ਬੌਬੀ ਦੀ ਪ੍ਰੇਮਿਕਾ ਤੋਂ ਹਾਸ਼ਿਮ ਬਾਬਾ ਅਤੇ ਲਾਰੈਂਸ ਗੈਂਗ ਦੇ ਡਰੱਗ ਕਨੈਕਸ਼ਨ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਬੌਬੀ ਅਤੇ ਲੇਡੀ ਡੌਨ ਸੱਤ ਸਾਲਾਂ ਤੋਂ ਜੁੜੇ ਹੋਏ ਹਨ। ਇਸ ਤੋਂ ਪਹਿਲਾਂ ਹਾਸ਼ਿਮ ਬਾਬਾ ਦੀ ਪਤਨੀ ਲੇਡੀ ਡੌਨ ਜ਼ੋਇਆ ਨੇ ਵੀ ਗੈਂਗ ਦੀਆਂ ਕਾਰਵਾਈਆਂ ਨੂੰ ਸੰਭਾਲਿਆ ਸੀ। ਉਸ ਨੂੰ ਹਾਲ ਹੀ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਸਮੇਂ ਜੇਲ੍ਹ ਵਿੱਚ ਹੈ।

ਸਿੱਧੂ ਮੂਸੇਵਾਲਾ ਦੇ ਕਤਲ 'ਚ ਸ਼ਾਮਲ ਸੀ ਬੌਬੀ ਕਬੂਤਰ

ਬੌਬੀ ਕਬੂਤਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਰੇਕੀ ਵਿੱਚ ਸ਼ਾਮਲ ਸੀ। ਪੁਲਿਸ ਮੁਤਾਬਕ ਜਾਂਚ ਤੋਂ ਪਤਾ ਲੱਗਾ ਹੈ ਕਿ ਬੌਬੀ ਕਬੂਤਰ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਰੇਕੀ ਕੀਤੀ ਸੀ। ਪੁਲਿਸ ਸੂਤਰਾਂ ਅਨੁਸਾਰ ਉਸ ਨੇ ਮੂਸੇਵਾਲਾ ਦੀਆਂ ਹਰਕਤਾਂ ਅਤੇ ਰਸਤਿਆਂ ਬਾਰੇ ਜਾਣਕਾਰੀ ਇਕੱਠੀ ਕੀਤੀ। ਇਹ ਜਾਣਕਾਰੀ ਬਾਅਦ ਵਿੱਚ ਹਮਲਾਵਰਾਂ ਨੂੰ ਦਿੱਤੀ ਗਈ। ਬੌਬੀ ਮੂਸੇਵਾਲਾ ਦੀ ਰੇਕੀ ਕਰਨ ਵਾਲੇ ਗੈਂਗਸਟਰ ਸ਼ਾਹਰੁਖ ਦੇ ਸੰਪਰਕ ਵਿੱਚ ਵੀ ਸੀ।

Related Post