Lottery News : ਐਨੀ ਮਾੜੀ ਕਿਸਮਤ ! ਨੌਜਵਾਨ ਦੀ ਲੱਗੀ ਸਵਾ 2 ਲੱਖ ਰੁਪਏ ਦੀ ਲਾਟਰੀ, ਸ਼ਾਇਦ ਨਹੀਂ ਮਿਲਣਗੇ ਪੈਸੇ , ਜਾਣੋਂ ਕਿਉਂ

Lottery News : ਕਈ ਵਾਰ ਇਨਸਾਨ ਦੀ ਕਿਸਮਤ ਇਸ ਤਰ੍ਹਾਂ ਪਲਟੀ ਮਾਰਦੀ ਹੈ ਕਿ ਉਸ ਦੀ ਜ਼ਿੰਦਗੀ ਰਾਤੋ-ਰਾਤ ਇਕ ਦਮ ਬਦਲ ਜਾਂਦੀ ਹੈ ਪਰ ਵਾਰ ਕਿਸਮਤ ਧੋਖਾ ਦੇ ਜਾਂਦੀ ਹੈ ਤੇ ਬੰਦਾ ਜਿੱਤ ਕੇ ਵੀ ਹਾਰ ਜਾਂਦਾ। ਅਜਿਹਾ ਹੀ ਇਕ ਮਾਮਲਾ ਮਲੇਰਕੋਟਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਨੌਜਵਾਨ ਨੇ 6 ਰੁਪਏ ਦੀ ਕੀਮਤ ਵਾਲੀ ਲਾਟਰੀ ਟਿਕਟ ਖ਼ਰੀਦੀ ਸੀ, ਜਿਸ ਮਗਰੋਂ ਉਸ ਨੂੰ ਸਵਾ 2 ਲੱਖ ਰੁਪਏ ਨਕਦ ਇਨਾਮ ਨਿਕਲਿਆ ਹੈ ਪਰ ਕਿਸਮਤ ਨੇ ਉਸਦਾ ਸਾਥ ਨਹੀਂ ਦਿੱਤਾ

By  Shanker Badra May 17th 2025 02:24 PM -- Updated: May 17th 2025 02:28 PM

 Lottery News : ਕਈ ਵਾਰ ਇਨਸਾਨ ਦੀ ਕਿਸਮਤ ਇਸ ਤਰ੍ਹਾਂ ਪਲਟੀ ਮਾਰਦੀ ਹੈ ਕਿ ਉਸ ਦੀ ਜ਼ਿੰਦਗੀ ਰਾਤੋ-ਰਾਤ ਇਕ ਦਮ ਬਦਲ ਜਾਂਦੀ ਹੈ ਪਰ ਵਾਰ ਕਿਸਮਤ ਧੋਖਾ ਦੇ ਜਾਂਦੀ ਹੈ ਤੇ ਬੰਦਾ ਜਿੱਤ ਕੇ ਵੀ ਹਾਰ ਜਾਂਦਾ। ਅਜਿਹਾ ਹੀ ਇਕ ਮਾਮਲਾ ਮਲੇਰਕੋਟਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਨੌਜਵਾਨ ਨੇ 6 ਰੁਪਏ ਦੀ ਕੀਮਤ ਵਾਲੀ ਲਾਟਰੀ ਟਿਕਟ ਖ਼ਰੀਦੀ ਸੀ, ਜਿਸ ਮਗਰੋਂ ਉਸ ਨੂੰ ਸਵਾ 2 ਲੱਖ ਰੁਪਏ ਨਕਦ ਇਨਾਮ ਨਿਕਲਿਆ ਹੈ ਪਰ ਕਿਸਮਤ ਨੇ ਉਸਦਾ ਸਾਥ ਨਹੀਂ ਦਿੱਤਾ। 

ਦਰਅਸਲ 'ਚ ਮਲੇਰਕੋਟਲਾ ਦੀ ਇੱਕ ਲਾਟਰੀ ਸਟਾਲ ਤੋਂ ਇੱਕ ਨੌਜਵਾਨ ਨੂੰ ਸਵਾ 2 ਲੱਖ ਰੁਪਏ ਨਕਦ ਇਨਾਮ ਨਿਕਲਿਆ ਹੈ ਪਰ ਉਹ ਸਵਾ ਦੋ ਲੱਖ ਰੁਪਏ ਦੀ ਇਨਾਮੀ ਰਾਸ਼ੀ ਪਾਣੀ ਵਿੱਚ ਡੁੱਬ ਗਈ। ਜੀ ਹਾਂ ਅਜਿਹਾ ਹੀ ਹੋਇਆ ਇਸ ਨੌਜਵਾਨ ਦੇ ਨਾਲ। ਇਹ ਨੌਜਵਾਨ ਲਾਟਰੀ ਸਟਾਲ ਤੋਂ 6 ਰੁਪਏ ਦੀ ਕੀਮਤ ਵਾਲੀਆਂ ਲਾਟਰੀ ਟਿਕਟਾਂ ਦੀਆਂ 5 ਕਾਪੀਆਂ ਖਰੀਦ ਕੇ ਲੈ ਗਿਆ ਸੀ। ਜਿਸ 'ਤੇ ਉਸਨੂੰ ਸਵਾ 2 ਲੱਖ ਰੁਪਏ ਦਾ ਇਨਾਮ ਲੱਗਿਆ। 

ਜਿਉਂ ਹੀ ਲਾਟਰੀ ਸਟਾਲ ਤੋਂ ਫੋਨ ਆਉਂਦਾ ਕਿ ਤੁਹਾਡਾ ਇਨਾਮ ਲੱਗ ਗਿਆ ਤਾਂ ਨੌਜਵਾਨ ਖੁਸ਼ ਹੋ ਜਾਂਦਾ ਪਰ ਇਹ ਖੁਸ਼ੀ ਬਹੁਤਾ ਦੇਰ ਨਹੀਂ ਰਹੀ ,ਕਿਉਂਕਿ ਉਸ ਨੌਜਵਾਨ ਦੀਆਂ ਟਿਕਟਾਂ ਦੀ ਇੱਕ ਕਾਪੀ ਪਾਣੀ 'ਚ ਭਿੱਜਣ ਕਰਕੇ ਖ਼ਰਾਬ ਹੋ ਗਈ ਅਤੇ ਬਾਕੀ 4 ਕਾਪੀਆਂ ਲੱਭ ਨਹੀਂ ਰਹੀਆਂ। ਉਸ ਨੌਜਵਾਨ ਨੇ ਲਾਟਰੀ ਦੀਆਂ ਟਿਕਟਾਂ ਆਪਣੀ ਜੇਬ ਵਿੱਚ ਰੱਖੀਆਂ ਸੀ ਪਰ ਕੱਪੜੇ ਧੋਣ ਕਰਕੇ ਟਿਕਟਾਂ ਭਿੱਜ ਕੇ ਖਰਾਬ ਹੋ ਗਈਆਂ। 

ਜਦੋਂ ਉਹ ਟਿਕਟਾਂ ਲੈ ਕੇ ਲਾਟਰੀ ਸਟਾਲ ਦੇ ਵਿਕਰੇਤਾ ਕੋਲ ਗਿਆ ਤਾਂ ਲਾਟਰੀ ਸਟਾਲ ਦੇ ਵਿਕਰੇਤਾ ਦੇਖਿਆ ਕਿ ਗਿੱਲੀਆਂ ਹੋਣ ਕਰਕੇ ਟਿਕਟਾਂ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਹੈ। ਸ਼ਾਇਦ ਹੁਣ ਇਸ ਨੌਜਵਾਨ ਨੂੰ ਸਵਾ 2 ਲੱਖ ਦਾ ਇਨਾਮ ਜੋ ਨਿਕਲਿਆ ,ਉਹ ਨਾ ਮਿਲੇ। ਇਸ ਮੌਕੇ ਨੌਜਵਾਨ ਵੀ ਦੁਖੀ ਹੋਇਆ ਅਤੇ ਲਾਟਰੀ ਸਟਾਲ ਵਾਲੇ ਨੇ ਕਿਹਾ ਕਿ ਜ਼ਿਆਦਾਤਰ ਲੋਕ ਆਪਣੀਆਂ ਖਰੀਦੀਆਂ ਹੋਈਆਂ ਟਿਕਟਾਂ ਨੂੰ ਸੰਭਾਲ ਕੇ ਨਹੀਂ ਰੱਖਦੇ। ਜਿਸ ਕਰਕੇ ਆਏ ਦਿਨ ਲੋਕਾਂ ਦੇ ਨਾਲ ਅਜਿਹਾ ਹੋ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਉਹ ਟਿਕਟ ਦਾ ਇਨਾਮ ਨੌਜਵਾਨ ਨੂੰ ਮਿਲਦਾ ਹੈ ਜਾਂ ਫਿਰ ਸਵਾ 2 ਲੱਖ ਰੁਪਏ ਨਿਕਲਿਆ ਇਨਾਮ ਪਾਣੀ ਵਿੱਚ ਡੁਬਿਆ ਹੋਇਆ ਦਿਖਾਈ ਦਿੰਦਾ ਹੈ।

Related Post