Sangrur News : ਲੁਧਿਆਣਾ ਤੋਂ ਬਾਅਦ ਹੁਣ ਇਸ ਜ਼ਿਲ੍ਹੇ ਦੇ 8 ਸਕੂਲਾਂ ਦੇ ਅੰਦਰ ਪੀਣਵਾਲੇ ਪਾਣੀ ਦੇ ਨਮੂਨੇ ਹੋਏ ਫੇਲ੍ਹ

ਦੱਸ ਦਈਏ ਕਿ ਦਿੜ੍ਹਬਾ ਹਲਕੇ ਦੇ 2 ਸਰਕਾਰੀ ਅਤੇ ਇੱਕ ਪ੍ਰਾਈਵੇਟ ਸਕੂਲ ਦਾ ਨਮੂਨਾ ਫੇਲ੍ਹ ਆਇਆ ਹੈ ਜਿਸ ਤੋਂ ਬਾਅਦ ਪਿੰਡ ਲਾਡਵੰਜਾਰਾ ਕਲਾਂ ਵਿਖੇ ਲੋਕ ਸਕੂਲ ਦਾ ਪਾਣੀ ਪੀ-ਪੀ ਕੇ ਦੇਖ਼ ਰਹੇ ਹਨ ਅਤੇ ਚਿੰਤਾ ਪ੍ਰਕਟ ਵੀ ਕਰ ਰਹੇ ਹਨ

By  Aarti May 18th 2025 04:32 PM

Sangrur News :  ਲੁਧਿਆਣਾ ਤੋਂ ਬਾਅਦ ਹੁਣ ਸੰਗਰੂਰ ਦੇ 8 ਸਕੂਲਾਂ ਅੰਦਰ ਪੀਣ ਵਾਲੇ ਪਾਣੀ ਦੇ ਨਮੂਨੇ ਫੇਲ੍ਹ ਹੋ ਗਏ ਹਨ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਹੁਕਮਾਂ 'ਤੇ ਪਿਛਲੇ ਇੱਕ ਮਹੀਨੇ ਵਿੱਚ 68 ਸਕੂਲਾਂ ਦੇ ਪੀਣ ਵਾਲੇ ਪਾਣੀ ਦੇ ਨਮੂਨੇ ਲਏ ਗਏ। ਦੱਸ ਦਈਏ ਕਿ ਲਏ ਗਏ ਸੈਂਪਲ ਵਿੱਚੋਂ 29 ਪ੍ਰਾਈਵੇਟ ਸਕੂਲ ਅਤੇ 39 ਸਰਕਾਰੀ ਸਕੂਲ ਸਨ ਚਾਰ ਨਿੱਜੀ ਅਤੇ ਚਾਰ ਸਰਕਾਰੀ ਸਕੂਲਾਂ ਦੇ ਪੀਣ ਵਾਲੇ ਪਾਣੀ ਦੇ ਨਮੂਨੇ ਫੇਲ੍ਹ ਪਾਏ ਗਏ ਹਨ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ। 

ਦੱਸ ਦਈਏ ਕਿ ਦਿੜ੍ਹਬਾ ਹਲਕੇ ਦੇ 2 ਸਰਕਾਰੀ ਅਤੇ ਇੱਕ ਪ੍ਰਾਈਵੇਟ ਸਕੂਲ ਦਾ ਨਮੂਨਾ ਫੇਲ੍ਹ ਆਇਆ ਹੈ ਜਿਸ ਤੋਂ ਬਾਅਦ ਪਿੰਡ ਲਾਡਵੰਜਾਰਾ ਕਲਾਂ ਵਿਖੇ ਲੋਕ ਸਕੂਲ ਦਾ ਪਾਣੀ ਪੀ-ਪੀ ਕੇ ਦੇਖ਼ ਰਹੇ ਹਨ ਅਤੇ ਚਿੰਤਾ ਪ੍ਰਕਟ ਵੀ ਕਰ ਰਹੇ ਹਨ

ਉੱਧਰ ਬਾਕੀ ਸਕੂਲਾਂ ਦੇ ਵੀ ਸੈਂਪਲ ਲਏ ਜਾ ਰਹੇ ਹਨ ਟੈਸਟਿੰਗ ਸਾਲ ਵਿੱਚ ਦੋ ਵਾਰ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਬੱਚਿਆਂ ਅਤੇ ਸਟਾਫ਼ ਦੋਵਾਂ ਲਈ ਜ਼ਰੂਰੀ ਹੈ ਇਸ ਮੌਕੇ ਸਰਕਾਰੀ ਲੈਬ ਟੈਕਨੀਸ਼ੀਅਨ ਨੇ ਲੋਕਾਂ ਨੂੰ ਸਾਲ ਵਿੱਚ ਇੱਕ ਵਾਰ ਆਪਣੇ ਘਰਾਂ ਦੇ ਪੀਣ ਵਾਲੇ ਪਾਣੀ ਦੀ ਜਾਂਚ ਕਰਵਾਉਣ ਲਈ ਵੀ ਆਖਿਆ ਹੈ। 

ਇਹ ਵੀ ਪੜ੍ਹੋ : Weather Forecast Update : ਅੱਤ ਦੀ ਗਰਮੀ ਵਿਚਾਲੇ ਰਾਹਤ ਭਰੀ ਖ਼ਬਰ, ਪੰਜਾਬ ’ਚ ਤਿੰਨ ਦਿਨਾਂ ਲਈ ਮੀਂਹ ਪੈਣ ਦਾ ਅਲਰਟ ਜਾਰੀ

Related Post