ਲੁਧਿਆਣਾ ਪੁਲਿਸ ਕਰਮੀਆਂ ਨੇ ਡੀਜੀਪੀ ਨੂੰ ਪ੍ਰਗਟਾਈ ਚਿੰਤਾ, ਕਹਿੰਦੇ 'ਇੰਝ ਹੀ ਨਾ ਹੋ ਜਾਈਏ ਸੇਵਾਮੁਕਤ'

By  Jasmeet Singh November 19th 2022 04:34 PM -- Updated: November 19th 2022 04:48 PM

ਨਵੀਨ ਸ਼ਰਮਾ, (ਲੁਧਿਆਣਾ, 19 ਨਵੰਬਰ): ਜ਼ਿਲ੍ਹਾ ਲੁਧਿਆਣਾ ਦੇ ਇੱਕ ਏ.ਐਸ.ਆਈ ਨੇ ਪੰਜਾਬ ਦੇ ਡੀ.ਜੀ.ਪੀ ਗੌਰਵ ਯਾਦਵ ਨੂੰ ਪੱਤਰ ਲਿਖਿਆ ਹੈ, ਇਹ ਪੱਤਰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਜ਼ਰੀਏ ਡੀ.ਜੀ.ਪੀ ਨੂੰ ਭੇਜਿਆ ਗਿਆ ਹੈ। ਪੱਤਰ ਵਿਚ ਏ.ਐਸ.ਆਈ ਨੇ ਪੰਜਾਬ ਪੁਲਿਸ 'ਚ ਤਰੱਕੀ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਦੱਸ ਦੇਈਏ ਕਿ ਪੰਜਾਬ ਪੁਲਿਸ ਦੇ ਏ.ਐਸ. ਆਈ ਦਾ ਇਕ ਅਹਿਮ ਅਹੁਦਾ ਹੁੰਦਾ ਹੈ, ਪੱਤਰ ਵਿੱਚ ਇਸ ਏ.ਐਸ.ਆਈ ਦੀ ਮੰਗ ਹੈ ਕਿ ਉਸਨੂੰ ਲੋਕਲ ਰੈਂਕ ਦੇ ਕੇ ਸਬ- ਇੰਸਪੈਕਟਰ ਬਣਾਇਆ ਜਾਵੇ।


ਇਹ ਵੀ ਪੜ੍ਹੋ: ਮੁੰਡੇ ਵਾਲਿਆਂ ਨੇ ਭੇਜਿਆ ਸਸਤਾ ਲਹਿੰਗਾ ਤਾਂ ਲਾੜੀ ਨੂੰ ਆਇਆ ਗੁੱਸਾ, ਤੋੜਿਆ ਵਿਆਹ

ਏ.ਐਸ.ਆਈ ਸੰਜੀਵ ਕੁਮਾਰ ਦਾ ਕਹਿਣਾ ਕਿਹਾ ਕਿ ਉਹ ਪਿੱਛਲੇ 30 ਸਾਲਾਂ ਤੋਂ ਪੁਲਿਸ ਮਹਿਕਮੇ ਵਿੱਚ ਸੇਵਾ ਕਰ ਰਿਹਾ ਅਤੇ ਸਮੇਂ ਦੇ ਮੁਤਾਬਿਕ ਚੱਲ ਰਹੀ ਪ੍ਰਕਿਰਿਆ ਬਹੁਤ ਲੰਬੀ ਹੈ ਅਤੇ ਇਸ ਅਨੁਸਾਰ ਉਸਨੂੰ ਸਬ ਇੰਸਪੈਕਟਰ ਦੇ ਅਹੁਦੇ 'ਤੇ ਪਹੁੰਚਣ ਤੋਂ ਪਹਿਲਾਂ ਹੀ ਰਿਟਾਇਰ ਕਰ ਦਿੱਤਾ ਜਾਵੇਗਾ। 

ਏ.ਐਸ.ਆਈ ਦੇ ਪੱਤਰ ਦੇ ਮੁਤਾਬਿਕ ਇਸ ਸਮੇਂ 32 ਹਜ਼ਾਰ 500 ਦੇ ਕਰੀਬ ਪੁਲਿਸ ਕਰਮੀ ਏ.ਐਸ.ਆਈ ਦੇ ਅਹੁਦੇ 'ਤੇ ਵਿਭਾਗ ਵਿੱਚ ਸੇਵਾ ਕਰ ਰਹੇ ਨੇ ਜਿਸ ਵਿੱਚ ਕੇਵਲ 2500 ਦੀ ਪੁਸ਼ਟੀ ਹੈ ਅਤੇ 30,000 ਮੂਲ ਰੂਪ ਵਿੱਚ ਕਾਂਸਟੇਬਲ ਜਾਂ ਹੈੱਡ ਕਾਂਸਟੇਬਲ ਹਨ। ਜਿਨ੍ਹਾਂ ਨੂੰ ਏ.ਐਸ.ਆਈ ਦਾ ਰੈਂਕ ਦਿੱਤਾ ਗਿਆ ਜਦੋਂ ਕਿ ਉਹ ਆਪਣੇ ਰੈਂਕ ਦੇ ਮੁਤਾਬਿਕ ਤਨਖ਼ਾਹ ਲੈ ਰਹੇ ਹਨ। 

ਇੱਕ ਦੂਸਰੇ ਪੁਲਿਸ ਕਰਮੀ ਨੇ ਮਾਮਲੇ ਦੀ ਪੈਰਵਾਈ ਕਰ ਰਹੇ ਏ.ਐਸ.ਆਈ ਸੰਜੀਵ ਕੁਮਾਰ ਦੇ ਹੱਕ 'ਚ ਬੋਲਦਿਆਂ ਕਿਹਾ ਕਿ ਉਹ 1992 ਤੋਂ ਬਤੌਰ ਕਾਂਸਟੇਬਲ ਦੇ ਅਹੁਦੇ 'ਤੇ ਕੰਮ ਕਰ ਰਿਹਾ ਤੇ ਸੇਵਾ ਨਿਯਮਾਂ ਅਨੁਸਾਰ ਤਿੰਨ ਸਾਲ ਦੀ ਸੇਵਾ ਤੋਂ ਬਾਅਦ ਹੈੱਡ ਕਾਂਸਟੇਬਲ ਦੀ ਨਿਯੁਕਤੀ ਹੁੰਦੀ ਹੈ ਅਤੇ ਫਿਰ ਕਾਂਸਟੇਬਲ B-1 ਜਮਾਤ 'ਚ ਬੈਠਣ ਦੇ ਪਾਤਰ ਹੁੰਦਾ ਹੈ ਪਰ ਵਿਭਾਗ ਨੇ 1995 ਤੋਂ 2000 ਤੱਕ B-1 ਜਮਾਤ ਆਯੋਜਿਤ ਹੀ ਨਹੀਂ ਕੀਤੀ ਇਸੇ ਕਰਕੇ ਉਹ ਕਾਂਸਟੇਬਲ ਦੇ ਰੂਪ ਵਿੱਚ ਹੀ ਕੰਮ ਕਰਨ ਨੂੰ ਮਜਬੂਰ ਹੈ।

ਇਹ ਵੀ ਪੜ੍ਹੋ: ਵਿਸਕੀ 'ਚ ਠੰਢਾ ਪਾਣੀ ਪਾਉਣ ਤੋਂ ਕਿਉਂ ਰੋਕਦੇ ਨੇ ਮਾਹਿਰ, ਜਾਣੋ ਇਸ ਦੇ ਪਿੱਛੇ ਦਾ ਵਿਗਿਆਨ

ਪੁਲਿਸ ਕਰਮੀਆਂ ਨੇ ਜ਼ਿਕਰ ਕੀਤਾ ਕਿ ਵਿਭਾਗ ਵਿੱਚ ਅਹੁਦਿਆਂ ਦੀ ਨਿਯੁਕਤੀ ਅਨੁਸਾਰ ਬਦਲਾਅ ਕੀਤਾ ਗਿਆ ਹੈ। ਹੈੱਡ ਕਾਂਸਟੇਬਲ ਦੇ ਲਈ ਕੇਵਲ 25 ਅਹੁਦੇ B-1 ਜਮਾਤ ਨਾਲ ਭਰੇ ਗਏ ਨੇ ਜਦੋਂ ਕਿ 70 ਫੀਸਦੀ ਅਹੁਦੇ ਸੇਵਾ ਦੀ ਲੰਬਾਈ ਦੇ ਅਧਾਰ 'ਤੇ ਅਤੇ 5 ਫੀਸਦੀ ਖੇਡਾਂ ਦੇ ਕੋਟੇ 'ਚ ਭਰੇ ਗਏ ਹਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਘੱਟ ਤਰੱਕੀ ਦਾ ਮੌਕਾ ਮਿਲਿਆ ਹੈ।

Related Post