Ludhiana Student Beating : 10ਵੀਂ ਕਲਾਸ ਦੇ ਵਿਦਿਆਰਥੀ ਨੇ 9ਵੀਂ ਕਲਾਸ ਦੇ ਵਿਦਿਆਰਥੀ ਨੂੰ ਬੰਧਕ ਬਣਾ ਕੇ ਕੁੱਟਿਆ, ਵੀਡੀਓ ਕੀਤੀ ਵਾਇਰਲ

ਜਾਣਕਾਰੀ ਦਿੰਦੇ ਲੁਧਿਆਣਾ ਤਾਜਪੁਰ ਰੋਡ ’ਤੇ ਪੈਂਦੇ ਵਿਸ਼ਕਰਮਾਂ ਨਗਰ ਦੇ ਰਹਿਣ ਵਾਲੇ ਪੀੜਤ ਬੱਚੇ ਨੇ ਦੱਸਿਆ ਕਿ ਉਹ ਲੁਧਿਆਣਾ ਦੇ ਸੀਐਮਸੀ ਹਸਪਤਾਲ ਕੋਲ ਪੈਂਦੇ ਪ੍ਰਾਈਵੇਟ ਸਕੂਲ ਸੈਂਟ ਥੋਮਸ ਵਿੱਚ ਨੌਵੀਂ ਕਲਾਸ ਦਾ ਵਿਦਿਆਰਥੀ ਹੈ।

By  Aarti March 12th 2025 04:37 PM
Ludhiana Student Beating : 10ਵੀਂ ਕਲਾਸ ਦੇ ਵਿਦਿਆਰਥੀ ਨੇ 9ਵੀਂ ਕਲਾਸ ਦੇ ਵਿਦਿਆਰਥੀ ਨੂੰ ਬੰਧਕ ਬਣਾ ਕੇ ਕੁੱਟਿਆ, ਵੀਡੀਓ ਕੀਤੀ ਵਾਇਰਲ

Ludhiana 10th Grade Student Beating :  ਪ੍ਰਾਈਵੇਟ ਸਕੂਲ ਦੇ ਦਸਵੀਂ ਕਲਾਸ ਦੇ ਵਿਦਿਆਰਥੀ ਨੇ ਨੌਵੀਂ ਕਲਾਸ ਦੇ ਵਿਦਿਆਰਥੀ ਨੂੰ ਬੰਧਕ ਬਣਾ ਕੇ ਬੁਰੀ ਤਰਾਂ ਕੁੱਟਮਾਰ ਕੀਤੀ, ਕੁੱਟਮਾਰ ਕਰਨ ਦੀ ਮੌਕੇ ’ਤੇ ਵੀਡੀਓ ਵੀ ਬਣਾਈ ਗਈ। ਜਿਸ ਦੀ ਰੀਲ ਬਣਾ ਕੇ ਇੰਸਟਾਗ੍ਰਾਮ ’ਤੇ ਪਾਈ ਗਈ। ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦ ਪੀੜਤ ਬੱਚੇ ਦੇ ਘਰ ਵਾਲਿਆਂ ਤੱਕ ਉਹ ਰੀਲ ਪਹੁੰਚੀ ਜਿਸ ਤੋਂ ਬਾਅਦ ਦੇਰ ਰਾਤ ਬੱਚੇ ਦਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ ਤੇ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ ਸੱਤ ਵਿੱਚ ਸ਼ਿਕਾਇਤ ਦਿੱਤੀ ਗਈ। 

ਜਾਣਕਾਰੀ ਦਿੰਦੇ ਲੁਧਿਆਣਾ ਤਾਜਪੁਰ ਰੋਡ ’ਤੇ ਪੈਂਦੇ ਵਿਸ਼ਕਰਮਾਂ ਨਗਰ ਦੇ ਰਹਿਣ ਵਾਲੇ ਪੀੜਤ ਬੱਚੇ ਨੇ ਦੱਸਿਆ ਕਿ ਉਹ ਲੁਧਿਆਣਾ ਦੇ ਸੀਐਮਸੀ ਹਸਪਤਾਲ ਕੋਲ ਪੈਂਦੇ ਪ੍ਰਾਈਵੇਟ ਸਕੂਲ ਸੈਂਟ ਥੋਮਸ ਵਿੱਚ ਨੌਵੀਂ ਕਲਾਸ ਦਾ ਵਿਦਿਆਰਥੀ ਹੈ। ਉਸਦੇ ਸਕੂਲ ਵਿੱਚ ਹੀ ਦਸਵੀਂ ਕਲਾਸ ਦੇ ਤਿੰਨ ਸੀਨੀਅਰ ਵਿਦਿਆਰਥੀਆਂ ਨੇ ਉਸ ਨੂੰ ਬਹਾਨੇ ਨਾਲ ਬੁਲਾ ਕੇ ਕੁੱਟਮਾਰ ਕੀਤੀ। 

ਪੀੜਤ ਨੇ ਅੱਗੇ ਦੱਸਿਆ ਕਿ ਸੀਨੀਅਰ ਵਿਦਿਆਰਥੀ ਇਹ ਇਲਜ਼ਾਮ ਲਾ ਰਹੇ ਸਨ ਕਿ ਉਸ ਵੱਲੋਂ ਕੋਈ ਫੌਜੀ ਆਈਡੀ ਬਣਾ ਕੇ ਉਨ੍ਹਾਂ ਬਾਰੇ ਗਲਤ ਮੈਸੇਜ ਪਾਏ ਗਏ ਹਨ। ਜਦਕਿ ਉਸ ਆਈਡੀ ਬਾਰੇ ਕੁਝ ਨਹੀਂ ਪਤਾ ਸੀ ਪਰ ਉਸਦੇ ਨਾਲ ਕੁੱਟਮਾਰ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਹੋਏ ਵੀਡੀਓ ਵਿੱਚ ਇਹ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਫਰਜ਼ੀ ਆਈਡੀ ਉਸਨੇ ਹੀ ਬਣਾਈ ਹੈ।  

ਕਰੀਬ ਇਕ ਘੰਟਾ ਕੁੱਟ ਮਾਰ ਕਰਨ ਤੋਂ ਬਾਅਦ ਉਸਨੂੰ ਛੱਡਿਆ ਗਿਆ ਪਰ ਡਰਦੇ ਮਾਰੇ ਉਸਨੇ ਇਹ ਗੱਲ ਆਪਣੇ ਪਰਿਵਾਰ ਨੂੰ ਨਹੀਂ ਦੱਸੀ ਦੇਰ ਰਾਤ ਦਸਵੀਂ ਦੀਆਂ ਵਿਦਿਆਰਥੀਆਂ ਵੱਲੋਂ ਵੀਡੀਓ ਵਾਇਰਲ ਕਰ ਦਿੱਤੀ ਗਈ ਜਿਸ ਤੋਂ ਬਾਅਦ ਉਸਦੇ ਮਾਪਿਆਂ ਨੂੰ ਇਸ ਬਾਰੇ ਪਤਾ ਲੱਗਿਆ। ਜਿਸਤੋਂ ਬਾਦ ਦੇਰ ਰਾਤ ਉਸਦਾ ਮੈਡੀਕਲ ਹੋਇਆ। 

ਉੱਥੇ ਹੀ ਇਸ ਬਾਰੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨਾਲ ਗੱਲ ਕੀਤੀ ਤਾਂ ਉਹਨਾਂ  ਸ਼ਿਕਾਇਤ ਮਿਲਣ ਅਤੇ ਜਾਂਚ ਕਰਨ ਦੀ ਗੱਲ ਆਖੀ ਹੈ, ਪਰ ਅਜੇ ਕੈਮਰੇ ਸਾਹਮਣੇ ਕੋਈ ਵੀ ਗੱਲ ਕਰਨ ਤੋਂ ਇਨਕਾਰ ਕੇ ਦਿੱਤਾ। 

ਇਹ ਵੀ ਪੜ੍ਹੋ : MP Amritpal Singh membership : ਨਹੀਂ ਜਾਵੇਗੀ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਲੋਕਸਭਾ ਦੀ ਮੈਂਬਰਸ਼ਿਪ, ਪਰ ਹਾਲੇ ਵੀ ਨਹੀਂ ਮਿਲੀ ਰਾਹਤ

Related Post