Tarn Taran ਦੇ ਪਿੰਡ ਖੁਵਾਸਪੁਰ ਚ ਇੱਕ ਸ਼ਰਾਬੀ ਵਿਅਕਤੀ ਨੇ ਗੁਰਦੁਆਰਾ ਸਾਹਿਬ ਦੀ ਗੋਲਕ ਚੋਂ ਕੱਢੇ ਪੈਸੇ
Tarn Taran News : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਖਵਾਸਪੁਰ ਸਥਿਤ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਦਾਖਲ ਹੋ ਕੇ ਇੱਕ ਵਿਅਕਤੀ ਵੱਲੋਂ ਗੋਲਕ ਵਿੱਚੋਂ ਪੈਸੇ ਚੋਰੀ ਕੀਤੇ ਗਏ ਹਨ। ਆਰੋਪੀ ਨੇ ਗੁਰਦੁਆਰਾ ਸਾਹਿਬ ਵਿੱਚ ਸ਼ਸੋਭਿਤ ਸ਼ਾਸਤਰਾਂ ਦੀ ਵੀ ਕਥਿੱਤ ਤੌਰ 'ਤੇ ਤੋੜ ਭੰਨ ਕੀਤੀ। ਮੌਕੇ ਤੇ ਲੋਕਾਂ ਵੱਲੋਂ ਆਰੋਪੀ ਨੂੰ ਦਬੋਚ ਲਿਆ ਗਿਆ। ਬਾਅਦ ਵਿੱਚ ਉਸਨੂੰ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ
Tarn Taran News : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਖਵਾਸਪੁਰ ਸਥਿਤ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਦਾਖਲ ਹੋ ਕੇ ਇੱਕ ਵਿਅਕਤੀ ਵੱਲੋਂ ਗੋਲਕ ਵਿੱਚੋਂ ਪੈਸੇ ਚੋਰੀ ਕੀਤੇ ਗਏ ਹਨ। ਆਰੋਪੀ ਨੇ ਗੁਰਦੁਆਰਾ ਸਾਹਿਬ ਵਿੱਚ ਸ਼ਸੋਭਿਤ ਸ਼ਾਸਤਰਾਂ ਦੀ ਵੀ ਕਥਿੱਤ ਤੌਰ 'ਤੇ ਤੋੜ ਭੰਨ ਕੀਤੀ। ਮੌਕੇ ਤੇ ਲੋਕਾਂ ਵੱਲੋਂ ਆਰੋਪੀ ਨੂੰ ਦਬੋਚ ਲਿਆ ਗਿਆ। ਬਾਅਦ ਵਿੱਚ ਉਸਨੂੰ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ।
ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਵਿਖੇ ਇੱਕ ਨੌਜਵਾਨ ਮੱਥਾ ਟੇਕਣ ਦੇ ਬਹਾਨੇ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਇਆ। ਜਿਸ ਨੇ ਗੋਲਕ ਵਿੱਚੋਂ ਵੱਡੇ ਪੱਧਰ 'ਤੇ ਪੈਸੇ ਚੋਰੀ ਕੀਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਏ ਧਾਰਮਿਕ ਸ਼ਸ਼ਤਰਾਂ ਨਾਲ ਵੀ ਕਥਿਤ ਤੌਰ 'ਤੇ ਉਸਨੇ ਛੇੜ ਛਾੜ ਕਰਦੇ ਉਹਨਾਂ ਲਈ ਤੋੜਫੋੜ ਕੀਤੀ।
ਮੌਕੇ 'ਤੇ ਲੋਕਾਂ ਵੱਲੋਂ ਆਰੋਪੀ ਨੂੰ ਦਬੋਚ ਲਿਆ ਗਿਆ। ਤਲਾਸ਼ੀ ਦੌਰਾਨ ਉਸ ਦੀ ਜੇਬ ਵਿੱਚੋਂ ਸ਼ਰਾਬ ਦੀ ਬੋਤਲ ਦਾ ਇੱਕ ਕੁਆਰਟਰ, ਨਮਕੀਨ ਭੁਜੀਆ, ਗੋਲਕ ਵਿਚੋਂ ਚੋਰੀ ਕੀਤੀ ਰਾਸ਼ੀ ਬਰਾਮਦ ਕੀਤੀ ਗਈ। ਪਿੰਡ ਨਿਵਾਸੀ ਨੇ ਦੱਸਿਆ ਕਿ ਧਾਰਮਿਕ ਬੇਅਦਬੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਆਰੋਪੀ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪਿੰਡ ਵਾਸੀਆਂ ਵੱਲੋਂ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮੁਲਜ਼ਮ ਦੀ ਪਹਿਚਾਣ ਪਿੰਡ ਫਤਿਹਾਬਾਦ ਵਾਸੀ ਹਰਪ੍ਰੀਤ ਸਿੰਘ ਹੈਪੀ ਵੱਜੋਂ ਹੋਈ ਹੈ।