Tue, Jan 13, 2026
Whatsapp

Muktsar Police ਵੱਲੋਂ 4 ਵਿਅਕਤੀ ਗ੍ਰਿਫ਼ਤਾਰ,3 ਪਿਸਤੌਲ ਬਰਾਮਦ , ਬੀਤੇ ਦਿਨੀਂ ਇੱਕ ਘਰ 'ਤੇ ਕੀਤੀ ਸੀ ਫਾਇਰਿੰਗ

Sri Muktsar Police News : ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿਅਕਤੀਆਂ ਦੇ ਕੋਲੋਂ ਤਿੰਨ ਨਾਜਾਇਜ਼ ਪਿਸਤੌਲ ਬਰਾਮਦ ਹੋਏ ਤੇ 6 ਗੋਲੀਆਂ ਵਾਲੀ ਕਾਟਰੇਜ ਤੇ ਇੱਕ ਵਰਨਾ ਗੱਡੀ ਬਰਾਮਦ ਹੋਈ ਹੈ

Reported by:  PTC News Desk  Edited by:  Shanker Badra -- January 13th 2026 01:52 PM
Muktsar Police ਵੱਲੋਂ 4 ਵਿਅਕਤੀ ਗ੍ਰਿਫ਼ਤਾਰ,3 ਪਿਸਤੌਲ ਬਰਾਮਦ , ਬੀਤੇ ਦਿਨੀਂ  ਇੱਕ ਘਰ 'ਤੇ ਕੀਤੀ ਸੀ ਫਾਇਰਿੰਗ

Muktsar Police ਵੱਲੋਂ 4 ਵਿਅਕਤੀ ਗ੍ਰਿਫ਼ਤਾਰ,3 ਪਿਸਤੌਲ ਬਰਾਮਦ , ਬੀਤੇ ਦਿਨੀਂ ਇੱਕ ਘਰ 'ਤੇ ਕੀਤੀ ਸੀ ਫਾਇਰਿੰਗ

Sri Muktsar Police News : ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿਅਕਤੀਆਂ ਦੇ ਕੋਲੋਂ ਤਿੰਨ ਨਾਜਾਇਜ਼ ਪਿਸਤੌਲ ਬਰਾਮਦ ਹੋਏ ਤੇ 6 ਗੋਲੀਆਂ ਵਾਲੀ ਕਾਟਰੇਜ ਤੇ ਇੱਕ ਵਰਨਾ ਗੱਡੀ ਬਰਾਮਦ ਹੋਈ ਹੈ।  ਇਸ ਦੀ ਜਾਣਕਾਰੀ ਦਿੰਦਿਆਂ ਐਸਪੀ ਮਨਮੀਤ ਸਿੰਘ ਨੇ ਦੱਸਿਆ ਕਿ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਤਿੰਨ ਵਿਅਕਤੀਆਂ ਕੋਲੋਂ ਤਿੰਨ ਪਿਸਤੌਲ ਬਰਾਮਦ ਹੋਏ ਹਨ। 

ਇੱਕ ਪਿਸਤੌਲ 32 ਬੋਰ ਦਾ ਤੇ ਦੋ ਦੇਸੀ ਪਿਸਤੌਲ ਤੇ 6 ਜਿੰਦਾ ਕਾਰਤੂਸ ਮਿਲੇ ਹਨ ਤੇ ਇੱਕ ਵਰਨਾ ਗੱਡੀ ਬਰਾਮਦ ਹੋਈ ਹੈ। ਇਹਨਾਂ ਨੂੰ ਪੁਲਿਸ ਰਿਮਾਂਡ 'ਤੇ ਲੈ ਕੇ ਇਹਨਾਂ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ। ਐਸਪੀ ਮਨਮੀਤ ਸਿੰਘ ਨੇ ਦੱਸਿਆ ਕਿ ਸੂਰਜ 'ਤੇ ਚਾਰ ਮੁਕਦਮੇ ਦਰਜ ਹਨ। ਐਨਡੀਪੀਐਸ ਤੇ ਅਸਲਾ ਐਕਟ ਤਹਿਤ ਤਜਿੰਦਰ ਪਾਲ 'ਤੇ ਇੱਕ ਮੁਕਦਮਾ ਦਰਜ ਹੈ ਤੇ ਕਰਮ ਸਿੰਘ 'ਤੇ ਤਿੰਨ ਮੁਕਦਮੇ ਦਰਜ ਹਨ। 


ਐਸਪੀ ਮਨਮੀਤ ਸਿੰਘ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਦੇ ਵੱਲੋਂ ਕੁਝ ਦਿਨ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਦੇੇ ਕੋੋਟਲੀ ਇੱਕ ਵਿਅਕਤੀੀ ਦੇ ਫਾਇਰਿੰਗ ਕੀਤੀ। ਉਹਨਾਂ ਨੇ ਕਿਹਾ ਕਿ ਇਹ ਫਾਇਰਿੰਗ ਕਿਸੇ ਰੰਜਿਸ਼ ਦੇ ਕਾਰਨ ਕੀਤੀ ਗਈ ਸੀ। ਮਨਮੀਤ ਸਿੰਘ ਨੇ ਦੱਸਿਆ ਕਿ ਇਹਨਾਂ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹਨਾਂ ਦੇ ਵੱਲੋਂ ਅਸਲਾ ਕਿੱਥੋਂ ਲਿਆਂਦਾ ਤੇ ਹੋਰ ਕਿਹੜੀਆਂ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਪੁਲਿਸ ਰਿਮਾਂਡ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੇ ਸੰਭਾਵਨਾ ਹੈ। 

- PTC NEWS

Top News view more...

Latest News view more...

PTC NETWORK
PTC NETWORK