Tue, Jan 13, 2026
Whatsapp

ਅੰਮ੍ਰਿਤਸਰ 'ਚ UAVs/ਡਰੋਨਜ਼/ਮਾਈਕਰੋ ਲਾਈਟ ਏਅਰਕ੍ਰਾਫਟ ਨੂੰ ਉਡਾਉਣ 'ਤੇ ਪਾਬੰਦੀ ਦੇ ਹੁਕਮ ਜਾਰੀ

ਅੰਮ੍ਰਿਤਸਰ ਦਿਹਾਤੀ ਦੀ ਹਦੂਦ ਅੰਦਰ Drone U.A.V., Micro Light Aircraft ਸਮੇਤ ਪੈਰਾ ਗਲਾਈਡਰ/ਹੈਂਗ ਗਲਾਈਡਰ ਨੂੰ ਬਿਨ੍ਹਾਂ ਅਗਾਉਂ ਇਜਾਜਤ ਦੇ ਉਡਾਉਣ ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।

Reported by:  PTC News Desk  Edited by:  KRISHAN KUMAR SHARMA -- January 13th 2026 03:11 PM
ਅੰਮ੍ਰਿਤਸਰ 'ਚ UAVs/ਡਰੋਨਜ਼/ਮਾਈਕਰੋ ਲਾਈਟ ਏਅਰਕ੍ਰਾਫਟ ਨੂੰ ਉਡਾਉਣ 'ਤੇ ਪਾਬੰਦੀ ਦੇ ਹੁਕਮ ਜਾਰੀ

ਅੰਮ੍ਰਿਤਸਰ 'ਚ UAVs/ਡਰੋਨਜ਼/ਮਾਈਕਰੋ ਲਾਈਟ ਏਅਰਕ੍ਰਾਫਟ ਨੂੰ ਉਡਾਉਣ 'ਤੇ ਪਾਬੰਦੀ ਦੇ ਹੁਕਮ ਜਾਰੀ

Amritsar : ਵਧੀਕ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਰੋਹਿਤ ਗੁਪਤਾ ਨੇ ਭਾਰਤੀ ਨਾਗਰਿਕ ਸੁਰੱਕਸ਼ਾ ਸਹਿੰਤਾ, 2023 ਦੀ ਧਾਰਾ 163 ਬੀ.ਐਨ.ਐਸ.ਐਸ. ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਹਦੂਦ ਅੰਦਰ Drone U.A.V. (Unmanned Aerial vehicle), R.V.P (Remotely Piloted Vehicle), R.C.A. (Remote Controlled Aircraft), Micro Light Aircraft ਸਮੇਤ ਪੈਰਾ ਗਲਾਈਡਰ/ਹੈਂਗ ਗਲਾਈਡਰ ਨੂੰ ਬਿਨ੍ਹਾਂ ਅਗਾਉਂ ਇਜਾਜਤ ਦੇ ਉਡਾਉਣ ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। 

ਜਾਰੀ ਹੁਕਮ ਵਿਚ ਕਿਹਾ ਹੈ ਕਿ ਮਾਨਯੋਗ ਰਾਸ਼ਟਰਪਤੀ, ਭਾਰਤ ਜੀ ਮਿਤੀ 15 ਜਨਵਰੀ ਅਤੇ 16 ਜਨਵਰੀ 2026 ਨੂੰ ਜਿਲ੍ਹਾ ਅੰਮ੍ਰਿਤਸਰ ਅਤੇ ਜਲੰਧਰ ਦਾ ਦੌਰਾ ਕਰਨਗੇ। ਉਨਾਂ ਦੱਸਿਆ ਕਿ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ, ਇੰਟੈਲੀਜੈਂਸ, ਪੰਜਾਬ ਪਾਸੋਂ ਪ੍ਰਾਪਤ ਹੋਏ ਪੱਤਰ ਨੂੰ ਧਿਆਨ ਰੱਖਦੇ ਹੋਏ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਰਾਸ਼ਟਰਪਤੀ, ਭਾਰਤ ਅਤੇ ਹੋਰ ਵੀ.ਵੀ.ਆਈ.ਪੀਜ਼. ਦੀ ਆਮਦ ਮੌਕੇ ਉਹਨਾਂ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ UAVs/Drones/Micro Light Aircraft ਨੂੰ ਉਡਾਉਣ ਤੇ ਪਾਬੰਦੀ ਲਗਾਈ ਜਾਣੀ ਲਾਜਮੀ ਹੈ। 


ਇਹ ਹੁਕਮ 20 ਜਨਵਰੀ 2025 ਤੱਕ ਲਾਗੂ ਰਹੇਗਾ। 

- PTC NEWS

Top News view more...

Latest News view more...

PTC NETWORK
PTC NETWORK