Mandi Gobindgarh ਨੈਸ਼ਨਲ ਹਾਈਵੇ ਤੇ ਟਰੱਕ ਤੇ ਸਕਾਰਪੀਓ ਗੱਡੀ ਵਿਚਾਲੇ ਟੱਕਰ ,ਇੱਕ ਨੌਜਵਾਨ ਦੀ ਮੌਤ ਤੇ ਦੂਜਾ ਗੰਭੀਰ ਜ਼ਖਮੀ

Mandi Gobindgarh News : ਮੰਡੀ ਗੋਬਿੰਦਗੜ੍ਹ ਨੈਸ਼ਨਲ ਹਾਈਵੇ 'ਤੇ ਪਿੰਡ ਅੰਬੇਮਾਜਰਾ ਨਜ਼ਦੀਕ ਟਰੱਕ ਤੇ ਸਕਾਰਪੀਓ ਗੱਡੀ ਦੇ ਟਕਰਾ ਜਾਣ ਕਾਰਨ ਵਾਪਰੇ ਸੜਕੀ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਦੂਸਰਾ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਅਭਿਸ਼ੇਕ ਵਿਜ਼ ਨਿਵਾਸੀ ਖੰਨਾ ਦੇ ਰੂਪ ਵਿਚ ਹੋਈ ਹੈ, ਜਦੋਂ ਕਿ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ

By  Shanker Badra October 25th 2025 06:33 PM

Mandi Gobindgarh News : ਮੰਡੀ ਗੋਬਿੰਦਗੜ੍ਹ ਨੈਸ਼ਨਲ ਹਾਈਵੇ 'ਤੇ ਪਿੰਡ ਅੰਬੇਮਾਜਰਾ ਨਜ਼ਦੀਕ ਟਰੱਕ ਤੇ ਸਕਾਰਪੀਓ ਗੱਡੀ ਦੇ ਟਕਰਾ ਜਾਣ ਕਾਰਨ ਵਾਪਰੇ ਸੜਕੀ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਦੂਸਰਾ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ  ਅਭਿਸ਼ੇਕ ਵਿਜ਼ ਨਿਵਾਸੀ ਖੰਨਾ ਦੇ ਰੂਪ ਵਿਚ ਹੋਈ ਹੈ, ਜਦੋਂ ਕਿ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਉਧਰ ਮੰਡੀ ਗੋਬਿੰਦਗੜ੍ਹ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਮ੍ਰਿਤਕ ਦਾ ਪੋਸਟਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੰਡੀ ਗੋਬਿੰਦਗੜ੍ਹ ਦੇ ਐਸਆਈ ਧਰਮਪਾਲ ਨੇ ਦੱਸਿਆ ਕਿ ਫਾਰਚੂਨਰ ਗੱਡੀ ਦੇ ਡਰਾਈਵਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਅਤੇ ਖੰਨਾ ਨਿਵਾਸੀ ਅਭਿਸ਼ੇਕ ਵਿਜ਼ ਫਾਰਚੂਨਰ ਕਾਰ ਵਿਚ ਆਪਣੇ ਦੋਸਤ ਨੂੰ ਦਿੱਲੀ ਏਅਰਪੋਰਟ ਤੇ ਛੱਡਣ ਲਈ ਗਿਆ ਸੀ ਅਤੇ ਅੱਜ ਸਵੇਰੇ ਜਦੋਂ ਖੰਨਾ ਆਪਣੇ ਘਰ ਵਾਪਿਸ ਪਰਤ ਰਿਹਾ ਸੀ ਤਾਂ ਮੰਡੀ ਗੋਬਿੰਦਗੜ੍ਹ ਅੰਬੇ ਮਾਜਰਾ ਕੋਲ ਜਿਵੇਂ ਹੀ ਪਹੁੰਚਿਆ ਤਾਂ ਉਸਦੇ ਅੱਗੇ ਜਾ ਰਹੇ ਟਰੱਕ ਦੇ ਡਰਾਈਵਰ ਨੇ ਅਚਾਨਕ ਗੱਡੀ ਦੀਆਂ ਬਰੇਕਾ ਮਾਰ ਦਿੱਤੀਆਂ, ਜਿਸ ਕਾਰਨ ਪਿੱਛੇ ਆ ਰਹੀ ਫਾਰਚੂਨਰ ਕਾਰ ਟਰੱਕ ਦੇ ਪਿੱਛੇ ਜਾ ਵੱਜੀ ਅਤੇ ਹਾਦਸਾਗ੍ਰਸਤ ਹੋ ਗਈ। 

ਇਸ ਹਾਦਸੇ ਵਿਚ ਕਾਰ ਦਾ ਡਰਾਈਵਰ ਗੁਰਵਿੰਦਰ ਸਿੰਘ ਬੁਰੀ ਤਰ੍ਹਾ ਨਾਲ ਜਖ਼ਮੀ ਹੋ ਗਿਆ ਜਦੋਂਕਿ ਕਾਰ ਦੀ ਪਿਛਲੀ ਸੀਟ 'ਤੇ ਬੈਠਾ ਨੌਜਵਾਨ ਅਭਿਸ਼ੇਕ ਵਿਜ਼ ਬੁਰੀ ਤਰ੍ਹਾ ਨਾਲ ਜਖ਼ਮੀ ਹੀ ਗਿਆ ਅਤੇ ਗੱਡੀ ਵੀ ਬੁਰੀ ਤਰ੍ਹਾ ਨਾਲ ਨੁਕਸਾਨੀ ਗਈ। ਹਾਦਸੇ ਤੋਂ ਬਾਅਦ ਅਭਿਸ਼ੇਕ ਵਿਜ਼ ਨੂੰ ਇਲਾਜ਼ ਲਈ ਤੁਰੰਤ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ ,ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਧਰਮਪਾਲ ਨੇ ਅੱਗੇ ਦੱਸਿਆ ਕਿ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ਼ ਕਰ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦਾ ਪੋਸਮਾਰਟਮ ਕਰਵਾ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ। 


Related Post