Kabbadi Player Murder : ਕਬੱਡੀ ਖਿਡਾਰੀ ਦੇ ਕਤਲ ਮਾਮਲੇ ਚ ਪੁਲਿਸ ਦਾ ਵੱਡਾ ਐਕਸ਼ਨ, ਨੰਗਲ ਕਲਾਂ ਦਾ ਸਰਪੰਚ ਦੋ ਸਾਥੀਆਂ ਸਮੇਤ ਗ੍ਰਿਫ਼ਤਾਰ

Kabbadi Player Murder : ਐਸਐਸਪੀ ਨੇ ਦੱਸਿਆ ਕਿ ਸਰਪੰਚ ਰੇਸ਼ਮ ਸਿੰਘ ਜਿੰਦਾ ਤੇ ਪਹਿਲਾਂ ਵੀ ਅਪਰਾਧਿਕ 16 ਮਾਮਲੇ ਦਰਜ ਹਨ ਅਤੇ ਪਕੜੇ ਗਏ ਉਸਦੇ ਦੋ ਸਾਥੀਆਂ ਤੇ ਦੋ ਦੋ ਮਾਮਲੇ ਦਰਜ ਹਨ। ਉਹਨਾਂ ਦੱਸਿਆ ਕਿ ਦੂਸਰੇ ਨਾਮਜਦ ਵਿਅਕਤੀਆਂ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

By  KRISHAN KUMAR SHARMA August 19th 2026 06:10 PM -- Updated: August 19th 2026 06:12 PM

Mansa News : ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੇ ਵਿੱਚ ਬੀਤੇ ਕੱਲ ਹੋਏ ਨੌਜਵਾਨ ਕਬੱਡੀ ਖਿਡਾਰੀ ਦੇ ਕਤਲ (Kabbadi Player Murder) ਮਾਮਲੇ ਵਿੱਚ ਪੁਲਿਸ ਵੱਲੋਂ ਸਰਪੰਚ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।

ਅਮਨਦੀਪ ਨੂੰ ਬੱਸ 'ਚੋਂ ਉਤਾਰ ਕੇ ਕੀਤਾ ਸੀ ਕਤਲ

ਐਸਐਸਪੀ ਮਾਨਸਾ ਭਗੀਰਥ ਸਿੰਘ ਮੀਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਕੱਲ ਪਿੰਡ ਨੰਗਲ ਕਲਾਂ ਦੇ ਵਿੱਚ ਅਮਨਦੀਪ ਸ਼ਰਮਾ ਨਾਮ ਦੇ ਨੌਜਵਾਨ ਨੂੰ ਬੱਸ ਦੇ ਵਿੱਚੋਂ ਉਤਾਰ ਕੇ ਸਰਪੰਚ ਰੇਸ਼ਮ ਸਿੰਘ ਅਤੇ ਉਸਦੇ ਸਾਥੀਆਂ ਦੇ ਵੱਲੋਂ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਉਸ ਦੀ ਬਠਿੰਡਾ ਜਾਂਦੇ ਸਮੇਂ ਮੌਤ ਹੋ ਗਈ ਸੀ। ਪੁਲਿਸ ਵੱਲੋਂ ਸਰਪੰਚ ਰੇਸ਼ਮ ਸਿੰਘ ਜਿੰਦਾ ਸਮੇਤ ਦਰਜਨ ਦੇ ਕਰੀਬ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਸੀ ਉਹਨਾਂ ਦਾ ਦੱਸਿਆ ਕਿ ਪੁਲਿਸ ਨੇ ਕਤਲ ਮਾਮਲੇ ਵਿੱਚ ਸਰਪੰਚ ਰੇਸ਼ਮ ਸਿੰਘ ਜਿੰਦਾ ਸਮੇਤ ਉਸ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ... ਖੰਡ ਦੀਆਂ ਥੋਕ ਕੀਮਤਾਂ 'ਚ ਰਿਕਾਰਡ ਵਾਧਾ; 65 ਰੁਪਏ ਪ੍ਰਤੀ ਕਿੱਲੋ ਪਹੁੰਚਿਆ ਭਾਅ

ਕੀ ਸੀ ਕਤਲ ਪਿੱਛੇ ਕਾਰਨ ?

ਦੱਸ ਦਈਏ ਕਿ ਅਮਨਦੀਪ ਕੁਮਾਰ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਸਰਪੰਚੀ ਚੋਣ ਦੀ ਰੰਜਿਸ਼ ਨੂੰ ਹਮਲੇ ਦਾ ਕਾਰਨ ਦੱਸਿਆ ਸੀ। ਉਸ ਨੇ ਕਿਹਾ ਸੀ ਕਿ ਚੋਣਾਂ ਦੌਰਾਨ ਉਸ ਦੀ ਰੇਸ਼ਮ ਸਿੰਘ ਨਾਲ ਬਹਿਸਬਾਜ਼ੀ ਹੋਈ ਸੀ ਅਤੇ ਉਸ ਸਮੇਂ ਤੋਂ ਹੀ ਸਰਪੰਚ ਉਸ ਨਾਲ ਖਾਰ ਰੱਖਦਾ ਸੀ। ਇਸੇ ਰੰਜਿਸ਼ ਕਾਰਨ ਸਰਪੰਚ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ 'ਤੇ ਹਮਲਾ ਕੀਤਾ। ਅਮਨਦੀਪ ਕੁਮਾਰ ਦੀ ਇਲਾਜ ਦੌਰਾਨ ਮੌਤ ਹੋਣ ਤੋਂ ਬਾਅਦ ਪੁਲਿਸ ਨੇ ਉਸ ਦੇ ਭਰਾ ਵਰਿੰਦਰ ਕੁਮਾਰ ਦੇ ਬਿਆਨ ਦੇ ਆਧਾਰ 'ਤੇ ਕੇਸ ਵਿੱਚ ਕਤਲ ਦੀ ਧਾਰਾ ਵੀ ਜੋੜ ਦਿੱਤੀ।

ਐਸਐਸਪੀ ਨੇ ਦੱਸਿਆ ਕਿ ਸਰਪੰਚ ਰੇਸ਼ਮ ਸਿੰਘ ਜਿੰਦਾ ਤੇ ਪਹਿਲਾਂ ਵੀ ਅਪਰਾਧਿਕ 16 ਮਾਮਲੇ ਦਰਜ ਹਨ ਅਤੇ ਪਕੜੇ ਗਏ ਉਸਦੇ ਦੋ ਸਾਥੀਆਂ ਤੇ ਦੋ ਦੋ ਮਾਮਲੇ ਦਰਜ ਹਨ। ਉਹਨਾਂ ਦੱਸਿਆ ਕਿ ਦੂਸਰੇ ਨਾਮਜਦ ਵਿਅਕਤੀਆਂ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ...ਕੌਮੀ ਇਨਸਾਫ ਮੋਰਚੇ ਵੱਲੋਂ 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ, ਜਾਣੋ ਕੀ ਕੁਝ ਰਹੇਗਾ ਬੰਦ ਤੇ ਖੁੱਲ੍ਹਾ

Related Post