Wed, Aug 19, 2026
Whatsapp

Agriculture Special : ਬਾਗਬਾਨੀ ਲਈ ਵਰਦਾਨ ਪੀਏਯੂ ਦਾ ਫਰੂਟ ਫਲਾਈ ਟਰੈਪ, ਜਾਣੋ ਕਿਵੇਂ ਕਰਦਾ ਹੈ ਕੰਮ ਅਤੇ ਕੀ ਹਨ ਫਾਇਦੇ

Fruit Fly Trap : ਲਗਭਗ 10 ਸਾਲ ਦੀ ਰਿਸਰਚ ਤੋਂ ਬਾਅਦ 2013 ਦੇ ਅੰਦਰ ਇਹ ਤਿਆਰ ਹੋਇਆ ਅਤੇ 2014 ਦੇ ਵਿੱਚ ਬਾਗਬਾਨੀ ਕਰਨ ਵਾਲੇ ਕਿਸਾਨਾਂ ਦੇ ਲਈ ਇਸ ਨੂੰ ਸਿਫਾਰਿਸ਼ ਕੀਤਾ ਗਿਆ। ਹੁਣ ਤੱਕ 1 ਲੱਖ ਤੋਂ ਵਧੇਰੇ ਫਰੂਟ ਫਲਾ਼ਈ ਟਰੈਪ ਲਏ ਜਾ ਚੁੱਕੇ ਹਨ।

Reported by:  PTC News Desk  Edited by:  KRISHAN KUMAR SHARMA -- August 19th 2026 04:45 PM -- Updated: August 19th 2026 04:54 PM
Agriculture Special : ਬਾਗਬਾਨੀ ਲਈ ਵਰਦਾਨ ਪੀਏਯੂ ਦਾ ਫਰੂਟ ਫਲਾਈ ਟਰੈਪ, ਜਾਣੋ ਕਿਵੇਂ ਕਰਦਾ ਹੈ ਕੰਮ ਅਤੇ ਕੀ ਹਨ ਫਾਇਦੇ

Agriculture Special : ਬਾਗਬਾਨੀ ਲਈ ਵਰਦਾਨ ਪੀਏਯੂ ਦਾ ਫਰੂਟ ਫਲਾਈ ਟਰੈਪ, ਜਾਣੋ ਕਿਵੇਂ ਕਰਦਾ ਹੈ ਕੰਮ ਅਤੇ ਕੀ ਹਨ ਫਾਇਦੇ

Agriculture News : ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU), ਲੁਧਿਆਣਾ ਵੱਲੋਂ ਵਿਕਸਿਤ ਕੀਤਾ ਗਿਆ 'PAU ਫਰੂਟ ਫਲਾਈ ਟਰੈਪ' (PAU Fruit Fly Trap) ਬਾਗਬਾਨਾਂ ਲਈ ਇੱਕ ਬੇਹੱਦ ਲਾਹੇਵੰਦ ਅਤੇ ਵਾਤਾਵਰਨ-ਪੱਖੀ ਤਕਨਾਲੋਜੀ ਸਾਬਤ ਹੋ ਰਿਹਾ ਹੈ। ਇਹ ਮੁੱਖ ਤੌਰ 'ਤੇ ਅਮਰੂਦ, ਕਿੰਨੂ, ਅੰਬ, ਆੜੂ, ਨਾਸ਼ਪਾਤੀ ਅਤੇ ਹੋਰ ਫਲਾਂ ਨੂੰ ਫਲ ਮੱਖੀ (Fruit Fly) ਦੇ ਘਾਤਕ ਹਮਲੇ ਤੋਂ ਬਚਾਉਂਦਾ ਹੈ।

10 ਸਾਲ ਦੀ ਸਖਤ ਰਿਸਰਚ ਦਾ ਨਤੀਜਾ 'ਫਰੂਟ ਫਲਾਈ ਟਰੈਪ' (Fruit Fly Trap)

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਰੂਟ ਵਿਗਿਆਨ ਵਿਭਾਗ ਦੇ ਵੱਲੋਂ 2004 ਵਿੱਚ ਇਸ 'ਤੇ ਰਿਸਰਚ ਸ਼ੁਰੂ ਕੀਤੀ ਗਈ ਸੀ। ਲਗਭਗ 10 ਸਾਲ ਦੀ ਰਿਸਰਚ ਤੋਂ ਬਾਅਦ 2013 ਦੇ ਅੰਦਰ ਇਹ ਤਿਆਰ ਹੋਇਆ ਅਤੇ 2014 ਦੇ ਵਿੱਚ ਬਾਗਬਾਨੀ ਕਰਨ ਵਾਲੇ ਕਿਸਾਨਾਂ ਦੇ ਲਈ ਇਸ ਨੂੰ ਸਿਫਾਰਿਸ਼ ਕੀਤਾ ਗਿਆ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਤਕਨੀਕ ਕਾਮਯਾਬ ਰਹੀ ਹੈ ਅਤੇ 1 ਲੱਖ ਤੋਂ ਵਧੇਰੇ ਫਰੂਟ ਫਲਾਈ ਟਰੈਪ ਹੁਣ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਬਾਗਬਾਨਾਂ ਵੱਲੋਂ ਲਏ ਜਾ ਚੁੱਕੇ ਹਨ। (Agriculture New Technology)


ਇਹ ਵੀ ਪੜ੍ਹੋ...Punjab Bandh 21 August : ਕੌਮੀ ਇਨਸਾਫ ਮੋਰਚੇ ਵੱਲੋਂ 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ, ਜਾਣੋ ਕੀ ਕੁਝ ਰਹੇਗਾ ਬੰਦ ਤੇ ਖੁੱਲ੍ਹਾ

ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਡਾਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਇਸ ਟਰੈਪ ਵਿੱਚ ਫੇਰੋਮੋਨ (Pheromone) ਯੁਕਤ ਲੱਕੜ ਦਾ ਇੱਕ ਟੁਕੜਾ ਲਗਾਇਆ ਜਾਂਦਾ ਹੈ, ਜੋ ਮਾਦਾ ਫਲ ਮੱਖੀ ਵਰਗੀ ਗੰਧ ਛੱਡਦਾ ਹੈ। ਇਸ ਨਾਲ ਨਰ ਮੱਖੀਆਂ ਇਸ ਵੱਲ ਖਿੱਚੀਆਂ ਆਉਂਦੀਆਂ ਹਨ ਅਤੇ ਟਰੈਪ ਵਿੱਚ ਫਸ ਕੇ ਮਰ ਜਾਂਦੀਆਂ ਹਨ।

ਕਿਸਾਨਾਂ ਲਈ ਕਿਵੇਂ ਲਾਭਦਾਇਕ ਹਨ ਟਰੈਪ ? (Beneits of Fruit Fly Trap)

ਦੂਜੇ ਪਾਸੇ ਡਾਕਟਰ ਰਾਜਵਿੰਦਰ ਕੌਰ ਸੰਧੂ ਨੇ ਦੱਸਿਆ ਕਿ ਨਰ ਮੱਖੀਆਂ ਦੇ ਖਤਮ ਹੋਣ ਨਾਲ ਫਲ ਮੱਖੀ ਦਾ ਪ੍ਰਜਨਨ ਚੱਕਰ ਰੁਕ ਜਾਂਦਾ ਹੈ, ਜਿਸ ਨਾਲ ਬਾਗਾਂ ਵਿੱਚ 80% ਤੋਂ 90% ਤੱਕ ਫਲਾਂ ਦਾ ਬਚਾਅ ਹੁੰਦਾ ਹੈ। ​ਇਸ ਟਰੈਪ ਦੀ ਵਰਤੋਂ ਨਾਲ ਜ਼ਹਿਰੀਲੀਆਂ ਸਪਰੇਆਂ ਕਰਨ ਦੀ ਲੋੜ ਨਹੀਂ ਪੈਂਦੀ, ਜਿਸ ਨਾਲ ਫਲ ਜ਼ਹਿਰ-ਮੁਕਤ ਰਹਿੰਦੇ ਹਨ ਅਤੇ ਕਿਸਾਨਾਂ ਦਾ ਸਪਰੇਆਂ ਦਾ ਖਰਚਾ ਵੀ ਬਚਦਾ ਹੈ।

ਇਹ ਵੀ ਪੜ੍ਹੋ...ਕਿਸਾਨਾਂ ਸਿਰ ਪੈ ਗਈ ਇੱਕ ਹੋਰ ਮੁਸੀਬਤ ! ਖਾਦ ਦੀ ਕੀਮਤ 'ਚ 1100 ਰੁਪਏ ਦਾ ਭਾਰੀ ਵਾਧਾ

​PAU ਵੱਲੋਂ ਤਿਆਰ ਕੀਤੇ ਗਏ ਇਸ ਟਰੈਪ ਦੀ ਕੀਮਤ ਬਹੁਤ ਹੀ ਵਾਜਬ ਹੈ, ਜੋ ਲਗਭਗ ₹100 ਰੁਪਏ ਦੀ ਸੀ ਪਰ ਕੇਂਦਰ ਵੱਲੋਂ ਜੀਐਸਟੀ ਲਾਉਣ ਤੋਂ ਬਾਅਦ ਇਸ ਤੇ 18 ਫੀਸਦੀ ਜੀਐਸਟੀ ਲੱਗਦਾ ਹੈ ਜਿਸ ਕਰਕੇ ਹੁਣ ਇਸ ਇੱਕ ਟਰੈਪ ਦੀ ਕੀਮਤ ₹118 ਰੁਪਏ ਪ੍ਰਤੀ ਟਰੈਪ ਪੈਂਦੀ ਹੈ।

ਕਦੋਂ ਤੇ ਕਿੱਥੇ ਕੀਤੀ ਜਾਂਦੀ ਹੈ ਵਰਤੋਂ ?

ਡਾਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਇੱਕ ਏਕੜ ਬਾਗ ਲਈ ਲਗਭਗ 16 ਟਰੈਪ ਕਾਫ਼ੀ ਹੁੰਦੇ ਹਨ। ਫਲ ਪੱਕਣ ਤੋਂ 15-20 ਦਿਨ ਪਹਿਲਾਂ ਇਹਨਾਂ ਨੂੰ ਬੂਟਿਆਂ ਦੇ ਛਾਂਦਾਰ ਹਿੱਸੇ ਵਿੱਚ ਟੰਗਿਆ ਜਾਂਦਾ ਹੈ। ਡਾਕਟਰ ਸੰਦੀਪ ਨੇ ਦੱਸਿਆ ਕਿ ਲਗਭਗ ਸੱਤ ਕਿਸਮ ਦੇ ਫਲ ਜਿਨਾਂ ਦੇ ਵਿੱਚ ਅੰਬ, ਕਿਨੂੰ, ਨਿੰਬੂ, ਅਮਰੂਦ, ਆਲੂ ਬੁਖਾਰਾ ਤੇ ਬੇਰ ਦੇ ਵਿੱਚ ਵੀ ਇਸ ਨੂੰ ਸਿਫਾਰਿਸ਼ ਕੀਤਾ ਗਿਆ ਹੈ, ਜਿਸ ਲਈ ਇਹ ਕਾਫੀ ਕਾਰਗਰ ਹੈ। ਉਹਨਾਂ ਕਿਹਾ ਕਿ ਹਰ ਫਲ ਦੇ ਮੁਤਾਬਿਕ ਵੱਖ-ਵੱਖ ਸੀਜ਼ਨ ਦੇ ਵਿੱਚ ਇਸ ਨੂੰ ਲਗਾਇਆ ਜਾਂਦਾ ਹੈ। ਲਗਭਗ ਇਕ ਏਕੜ ਦੇ ਵਿੱਚ 16 ਲਾਉਣੇ ਲਾਜ਼ਮੀ ਹਨ, ਜੋ ਕਿ ਸਿਫਾਰਿਸ਼ ਨੇ ਇਸ ਤੋਂ ਵਧਾਏ ਜਾ ਸਕਦੇ ਹਨ, ਘਟਾਏ ਨਹੀਂ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਵੱਡੀ ਗਿਣਤੀ ਦੇ ਵਿੱਚੋਂ ਕਿਸਾਨ ਸਾਡੇ ਤੋਂ ਇਹ ਖਰੀਦੇ ਹਨ ਨਾ ਸਿਰਫ ਪੰਜਾਬ ਸਗੋਂ ਰਾਜਸਥਾਨ ਹਰਿਆਣਾ ਹਿਮਾਚਲ ਪ੍ਰਦੇਸ਼ ਤੋਂ ਵੀ ਕਿਸਾਨ ਆ ਕੇ ਉਹਨਾਂ ਤੋਂ ਇਹ ਟਰੈਪ ਲੈ ਕੇ ਜਾਂਦੇ ਹਨ।


ਕਿਵੇਂ ਬਣਾਇਆ ਜਾਂਦਾ ਹੈ ਟਰੈਪ ?

ਡਾਕਟਰ ਸੰਦੀਪ ਅਤੇ ਡਾਕਟਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਇਹ ਟਰੈਪ ਪਲਾਸਟਿਕ ਦੀ ਬੋਤਲ ਦੇ ਨਾਲ ਬਣਾਇਆ ਗਿਆ ਹੈ। ਇਸ ਦੇ ਵਿੱਚ ਇੱਕ ਪਲਾਈ ਦਾ ਟੁਕੜਾ ਹੈ ਜਿਸ 'ਤੇ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਤੌਰ ਦਾ ਕੈਮੀਕਲ ਦਾ ਮਿਸ਼ਰਣ ਲਗਾਇਆ ਜਾਂਦਾ ਹੈ, ਜਿਸ ਨਾਲ ਨਰ ਮੱਖੀ ਇਸ ਦੇ ਆਕਰਸ਼ਿਤ ਹੋ ਕੇਸ ਬੋਤਲ ਦੇ ਵਿੱਚ ਚਲੀ ਜਾਂਦੀ ਹੈ ਅਤੇ ਕੈਮੀਕਲ ਦੇ ਨਾਲ ਅੰਦਰ ਜਾਂਦੇ ਹੀ ਉਸਦੀ ਮੌਤ ਹੋ ਜਾਂਦੀ ਹੈ। ਇਸ ਨਾਲ ਨਰ ਬਰੀਡਿੰਗ ਨਹੀਂ ਕਰ ਪਾਉਂਦੇ ਅਤੇ ਇਸ ਨਾਲ ਮੱਖੀਆਂ ਦੀ ਤਾਦਾਦ ਨਹੀਂ ਵੱਧਦੀ। ਇਥੋਂ ਤੱਕ ਕਿ ਕੁਝ ਖਰੀਦਣ ਪਹੁੰਚੇ ਹੋਏ ਲੋਕਾਂ ਨਾਲ ਵੀ ਸਾਡੀ ਟੀਮ ਦੇ ਗੱਲਬਾਤ ਕੀਤੀ, ਜਿਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਤੋਂ ਹਲੇ ਜਾ ਰਹੇ ਹਨ। ਕਿੰਨੂਆਂ 'ਤੇ ਇਸਤੇਮਾਲ ਕਰ ਰਹੇ, ਅਗਸਤ ਮਹੀਨੇ ਦੇ ਵਿੱਚ ਕਿੰਨੂਆਂ 'ਤੇ ਇਹ ਲਗਾਏ ਜਾਂਦੇ ਹਨ।

ਇਹ ਵੀ ਪੜ੍ਹੋ...ਮਨੋਰੰਜਨ ਜਗਤ ਲਈ ਵੱਡਾ ਝਟਕਾ: ਸਭ ਦੇ ਚਿਹਰਿਆਂ 'ਤੇ ਮੁਸਕਾਨ ਲਿਆਉਣ ਵਾਲੇ 'ਤਾਰੀ ਬਾਬਾ ਸਮਾਲਸਰ' ਦਾ ਦੁਬਈ 'ਚ ਦੇਹਾਂਤ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK