Tarn Taran News : ਆਮ ਆਦਮੀ ਪਾਰਟੀ ਨੂੰ ਖੇਮਕਰਨ ਚ ਵੱਡਾ ਝਟਕਾ, ਪਿੰਡ ਜੋਧ ਸਿੰਘਵਾਲਾ ਚ ਕਈ ਪਰਿਵਾਰਾਂ ਵੱਲੋਂ ਅਕਾਲੀ ਦਲ ਚ ਸ਼ਮੂਲੀਅਤ
Tarn Taran News : ਪਰਿਵਾਰਾਂ ਨੂੰ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਅਤੇ ਸਮੂਹ ਅਕਾਲੀ ਦਲ ਵੱਲੋਂ 'ਜੀ ਆਇਆਂ' ਆਖਿਆ ਗਿਆ। ਅਕਾਲੀ ਆਗੂ ਨੇ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਪਰਿਵਾਰਾਂ ਨਾਲ ਹਮੇਸ਼ਾ ਅਕਾਲੀ ਦਲ ਖੜਾ ਰਹੇਗਾ ਤੇ ਇਹਨਾਂ ਦੇ ਪਹਿਲ ਦੇ ਆਧਾਰ ਉੱਪਰ ਕੰਮ ਕਰਵਾਏ ਜਾਣਗੇ।
Tarn Taran News : ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਜੋਧ ਸਿੰਘ ਵਾਲਾ ਵਿਖੇ ਸਾਬਕਾ ਸਰਪੰਚ ਸਾਰਜ ਸਿੰਘ ਜਾਂਡੀ ਅਤੇ ਬਲਵਿੰਦਰ ਸਿੰਘ ਭੋਲਾ ਠੱਠੀ ਵਾਲੇ ਤੇ ਪੀਏ ਸੁਰਜੀਤ ਸਿੰਘ ਦੀ ਪ੍ਰੇਰਨਾ ਸਦਕਾ ਕਈ ਪਰਿਵਾਰ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਇਹਨਾਂ ਆਏ ਹੋਏ ਪਰਿਵਾਰਾਂ ਨੂੰ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਅਤੇ ਸਮੂਹ ਅਕਾਲੀ ਦਲ ਵੱਲੋਂ 'ਜੀ ਆਇਆਂ' ਆਖਿਆ ਗਿਆ। ਅਕਾਲੀ ਆਗੂ ਨੇ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਪਰਿਵਾਰਾਂ ਨਾਲ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ (Shiromani Akali Dal) ਖੜਾ ਰਹੇਗਾ ਅਤੇ ਇਹਨਾਂ ਦੇ ਪਹਿਲ ਦੇ ਆਧਾਰ ਉੱਪਰ ਕੰਮ ਕਰਵਾਏ ਜਾਣਗੇ।
ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਨੇ ਆਖਿਆ ਕਿ 2027 ਵਿੱਚ ਸਰਕਾਰ ਬਣ ਉੱਪਰ ਪਹਿਲ ਦੇ ਆਧਾਰ ਉੱਪਰ ਇਹਨਾਂ ਦੇ ਰਸਤੇ ਅਤੇ ਹੋਰ ਕੰਮਾਂ ਨੂੰ ਪਹਿਲ ਦੇ ਆਧਾਰ ਉੱਪਰ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਹਲਕਾ ਖੇਮਕਰਨ ਵਿੱਚ ਕੋਈ ਵਿਕਾਸ ਨਹੀਂ ਕਰਵਾਇਆ ਗਿਆ, ਉਲਟਾ ਸਰਪੰਚਾਂ ਵੱਲੋਂ ਆਪਣੇ ਕੋਲੋਂ ਪੈਸੇ ਲਗਾਏ ਜਾ ਰਹੇ ਸਨ, ਜੋ ਕਿ ਇੱਕ ਕਰਜ਼ੇ ਦਾ ਰੂਪ ਧਾਰ ਚੁੱਕੇ ਸਨ, ਜਿਸ ਵਿੱਚ ਸਰਪੰਚਾਂ ਨੂੰ ਇਸ ਦਾ ਖਮਿਆਜਾ ਭੁਗਤਣਾ ਪਵੇਗਾ।
ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਆਉਣ ਵਾਲੀ 18 ਫਰਵਰੀ ਨੂੰ ਦਾਣਾ ਮੰਡੀ ਅਮਰਕੋਟ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਨੌਜਵਾਨਾਂ ਅਤੇ ਅਕਾਲੀ ਵਰਕਰਾਂ ਵੱਲੋਂ ਬੜਾ ਉਤਸ਼ਾਹ ਪਾਇਆ ਜਾ ਰਿਹਾ ਹੈ।
ਇਸ ਮੌਕੇ ਸ਼ਾਮਿਲ ਹੋਣ ਵਾਲੇ ਸੂਰਤਾ ਸਿੰਘ ਰੱਤੋਵਾਲੀਆ, ਰਸ਼ਪਾਲ ਸਿੰਘ, ਸ਼ਮਸ਼ੇਰ ਸਿੰਘ, ਬਿੱਲਾ, ਜਗਰੂਪ ਸਿੰਘ, ਰਾਜ ਸਿੰਘ, ਬਾਜ ਸਿੰਘ, ਅਵਤਾਰ ਸਿੰਘ,ਇੰਦਰ ਸਿੰਘ, ਤਰਸੇਮ ਸਿੰਘ, ਕੁਲਦੀਪ ਸਿੰਘ, ਜਗਤਾਰ ਸਿੰਘ, ਸ਼ਾਮਿਲ ਹੋਏ ਸਨ ਇਸ ਮੌਕੇ ਸਰਪੰਚ ਸਾਰਜ ਸਿੰਘ ਜਾਡੀ,ਬਲਵਿੰਦਰ ਸਿੰਘ ਭੋਲਾ ਠੱਠੀ ਵਾਲੇ,ਪੀਏ ਸੁਰਜੀਤ ਸਿੰਘ ਜੋਧ ਸਿੰਘ ਵਾਲਾ, ਸਿਮਰਨਜੀਤ ਸਿੰਘ ਮਨਾਵਾਂ ਆਦਿ ਹਾਜ਼ਰ ਸਨ।