ਖਾਲੀ ਪੇਟ ਅਨਾਰ ਦਾ ਜੂਸ ਪੀਣ ਦੇ ਹੁੰਦੇ ਕਈ ਫਾਇਦੇ, ਇੱਥੇ ਜਾਣੋ

By  Jasmeet Singh May 20th 2023 09:51 PM

Pomegranate Juice Benefits: ਅਨਾਰ ਇੱਕ ਅਜਿਹਾ ਫਲ ਹੈ ਜੋ ਆਇਰਨ ਸਮੇਤ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਅਨਾਰ ਦੇ ਜੂਸ 'ਚ ਵਿਟਾਮਿਨ ਸੀ, ਵਿਟਾਮਿਨ ਈ, ਵਿਟਾਮਿਨ ਕੇ ਅਤੇ ਮੈਗਨੀਸ਼ੀਅਮ ਵਰਗੇ ਤੱਤ ਹੁੰਦੇ ਹਨ, ਜੋ ਸਿਹਤ ਦੇ ਲਿਹਾਜ਼ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦੇ ਹਨ। ਪਰ, ਅੱਜ ਅਸੀਂ ਨਸਾਂ ਦੀ ਕਮਜ਼ੋਰੀ ਨੂੰ ਦੂਰ ਕਰਨ ਬਾਰੇ ਗੱਲ ਕਰਾਂਗੇ। ਅਸਲ ਵਿੱਚ, ਅਨਾਰ ਵਿੱਚ ਕੁਝ ਐਂਟੀਆਕਸੀਡੈਂਟ ਅਤੇ ਖਣਿਜ ਹੁੰਦੇ ਹਨ ਜੋ ਤੁਹਾਡੀਆਂ ਨਸਾਂ ਅਤੇ ਮਾਸਪੇਸ਼ੀਆਂ ਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਸਕਦੇ ਹਨ। 


ਮਾਸਪੇਸ਼ੀ ਦੀ ਤਾਕਤ ਵਧਾਉਂਦਾ
ਅਨਾਰ ਵਿੱਚ ਐਲਾਗਿਟੈਨਿਨ ਨਾਮਕ ਪੌਲੀਫੇਨੋਲ ਹੁੰਦੇ ਹਨ, ਜੋ ਐਂਟੀਆਕਸੀਡੈਂਟ ਦੇ ਤੌਰ ਤੇ ਕੰਮ ਕਰਦੇ ਹਨ ਅਤੇ ਸਰੀਰ ਵਿੱਚ ਸੋਜ ਨੂੰ ਘੱਟ ਕਰਦੇ ਹਨ। ਉਹ ਸੋਜਸ਼ ਅਤੇ ਆਕਸੀਡੇਟਿਵ ਤਣਾਅ ਤੋਂ ਬਚਾਉਂਦੇ ਹਨ ਅਤੇ ਤੁਹਾਡੀਆਂ ਨਾੜੀਆਂ ਨੂੰ ਤਾਕਤ ਦਿੰਦੇ ਹਨ। ਇਸ ਦਾ ਮੈਗਨੀਸ਼ੀਅਮ ਨਸਾਂ ਅਤੇ ਮਾਸਪੇਸ਼ੀਆਂ ਨੂੰ ਸੁਧਾਰਨ ਵਿੱਚ ਮਦਦਗਾਰ ਹੁੰਦਾ ਹੈ।

ਅਨਾਰ ਸਰੀਰ ਵਿੱਚ ਕੋਰਟੀਸੋਲ ਹਾਰਮੋਨ ਦੇ ਪੱਧਰ ਨੂੰ ਘੱਟ ਕਰਦਾ ਹੈ ਅਤੇ ਮਾਸਪੇਸ਼ੀਆਂ ਦੀ ਤਾਕਤ ਵਧਾਉਂਦਾ ਹੈ। ਇਸ ਤੋਂ ਇਲਾਵਾ ਇਸ ਦਾ ਆਇਰਨ ਸਰੀਰ ਵਿਚ ਅਨੀਮੀਆ ਨੂੰ ਦੂਰ ਕਰਦਾ ਹੈ ਅਤੇ ਮਾਸਪੇਸ਼ੀਆਂ ਦੇ ਕੰਮਕਾਜ ਵਿਚ ਸੁਧਾਰ ਕਰਦਾ ਹੈ। ਇਸ ਤਰ੍ਹਾਂ ਇਹ ਮਾਸਪੇਸ਼ੀਆਂ ਨੂੰ ਸਿਹਤਮੰਦ ਰੱਖਣ 'ਚ ਵੀ ਮਦਦਗਾਰ ਹੈ।


ਸਿਹਤਮੰਦ ਦਿਲ ਲਈ ਫਾਇਦੇਮੰਦ
ਅਨਾਰ ਦਾ ਜੂਸ ਸੋਜ ਨੂੰ ਘਟਾ ਕੇ, ਬਲੱਡ ਪ੍ਰੈਸ਼ਰ ਨੂੰ ਘਟਾ ਕੇ ਅਤੇ ਖੂਨ ਦੇ ਪ੍ਰਵਾਹ ਨੂੰ ਸੁਧਾਰ ਕੇ ਦਿਲ ਦੀ ਸਿਹਤ ਨੂੰ ਸੁਧਾਰਦਾ ਹੈ। ਅਨਾਰ ਦੇ ਰਸ ਦਾ ਨਿਯਮਤ ਸੇਵਨ ਕਰਨ ਨਾਲ ਦਿਲ ਦੇ ਰੋਗ ਅਤੇ ਸਟ੍ਰੋਕ ਤੋਂ ਬਚਿਆ ਜਾ ਸਕਦਾ ਹੈ।



ਕੈਂਸਰ ਦੀ ਰੋਕਥਾਮ ਲਈ ਫਾਇਦੇਮੰਦ 
ਅਨਾਰ ਦੇ ਜੂਸ ਵਿੱਚ ਅਜਿਹੇ ਮਿਸ਼ਰਣ ਹੁੰਦੇ ਹਨ ਜੋ ਕੈਂਸਰ ਸੈੱਲਾਂ ਦੇ ਵਿਕਾਸ ਅਤੇ ਫੈਲਣ ਨੂੰ ਰੋਕਦੇ ਹਨ। ਅਨਾਰ ਦੇ ਜੂਸ ਦੇ ਨਿਯਮਤ ਸੇਵਨ ਨਾਲ ਛਾਤੀ, ਪ੍ਰੋਸਟੇਟ ਅਤੇ ਕੋਲਨ ਕੈਂਸਰ ਸਮੇਤ ਕੁਝ ਕਿਸਮ ਦੇ ਕੈਂਸਰ ਨੂੰ ਰੋਕਣ ਵਿੱਚ ਮਦਦ ਮਿਲ ਸਕਦੀ ਹੈ।



ਪਾਚਨ ਸਿਹਤ ਲਈ ਫਾਇਦੇਮੰਦ 
ਅਨਾਰ ਦਾ ਜੂਸ ਫਾਈਬਰ ਨਾਲ ਭਰਪੂਰ ਹੁੰਦਾ ਹੈ, ਜੋ ਪਾਚਨ ਨੂੰ ਸੁਧਾਰਨ ਅਤੇ ਕਬਜ਼ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ। ਇਸ ਵਿੱਚ ਅਜਿਹੇ ਮਿਸ਼ਰਣ ਵੀ ਹੁੰਦੇ ਹਨ ਜੋ ਲਾਭਦਾਇਕ ਅੰਤੜੀਆਂ ਦੇ ਬੈਕਟੀਰੀਆ ਦੇ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਨ।



ਹੱਡੀਆਂ ਨੂੰ ਮਜ਼ਬੂਤ ਕਰਨ ਲਈ ਫਾਇਦੇਮੰਦ 
ਜੇਕਰ ਕੋਈ ਵਿਅਕਤੀ ਹੱਡੀਆਂ ਅਤੇ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੈ ਤਾਂ ਅੱਜ ਤੋਂ ਹੀ ਅਨਾਰ ਦਾ ਸੇਵਨ ਸ਼ੁਰੂ ਕਰ ਦਿਓ। ਅਨਾਰ ਦੇ ਬੀਜਾਂ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਗਠੀਆ ਵਰਗੀਆਂ ਬਿਮਾਰੀਆਂ ਵਿੱਚ ਲਾਭਕਾਰੀ ਸਾਬਤ ਹੋ ਸਕਦੇ ਹਨ। ਇਕ ਖੋਜ ਪੱਤਰ ਦੇ ਆਧਾਰ 'ਤੇ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਅਨਾਰ ਦੇ ਸੇਵਨ ਨਾਲ ਜੋੜਾਂ ਦੇ ਦਰਦ ਅਤੇ ਸੋਜ ਨੂੰ ਘੱਟ ਕੀਤਾ ਜਾ ਸਕਦਾ ਹੈ। ਨਾਲ ਹੀ ਗਠੀਏ ਦਾ ਕਾਰਨ ਬਣਨ ਵਾਲੇ ਪਾਚਕ ਵੀ ਨਸ਼ਟ ਹੋ ਸਕਦੇ ਹਨ।

< color="#000000" style="background-color: rgb(255, 255, 0);">ਡਿਸਕਲੇਮਰ: ਇਹ ਲੇਖ ਤੁਹਾਡੀ ਜਾਣਕਾਰੀ ਨੂੰ ਵਧਾਉਣ ਲਈ ਸਾਂਝਾ ਕੀਤਾ ਗਿਆ ਹੈ। ਜੇਕਰ ਤੁਸੀਂ ਕਿਸੇ ਵੀ ਬੀਮਾਰੀ ਦੇ ਮਰੀਜ਼ ਹੋ ਤਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

Related Post