Panjab University ’ਚ ਜ਼ੋਰਦਾਰ ਹੰਗਾਮਾ; ਭਾਜਪਾ ਤੇ RSS ਦੀ ਸ਼ਮੂਲੀਅਤ ਵਾਲੇ ਸੈਮੀਨਾਰ ਦਾ ਵਿਰੋਧ
ਮਿਲੀ ਜਾਣਕਾਰੀ ਮੁਤਾਬਿਕ ਸੈਮੀਨਾਰ ’ਚ ਭਾਜਪਾ ਅਤੇ ਆਰਆਰਐਸ ਦੀ ਸ਼ਮੂਲੀਅਤ ਹੋਣ ਕਾਰਨ ਵਿਦਿਆਰਥੀਆਂ ਨੇ ਰੋਸ ਜਾਹਿਰ ਕੀਤਾ। ਇਸ ਦੌਰਾਨ ਪੁਲਿਸ ਨੇ ਕਈ ਵਿਦਿਆਰਥੀਆਂ ਨੂੰ ਡਿਟੇਨ ਕਰ ਲਿਆ।
ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ’ਚ ਉਸ ਸਮੇਂ ਭਾਰੀ ਹੰਗਾਮਾ ਹੋਇਆ ਜਦੋਂ ਸੈਮੀਨਾਰ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਸੈਮੀਨਾਰ ’ਚ ਭਾਜਪਾ ਅਤੇ ਆਰਆਰਐਸ ਦੀ ਸ਼ਮੂਲੀਅਤ ਹੋਣ ਕਾਰਨ ਵਿਦਿਆਰਥੀਆਂ ਨੇ ਰੋਸ ਜਾਹਿਰ ਕੀਤਾ। ਇਸ ਦੌਰਾਨ ਪੁਲਿਸ ਨੇ ਕਈ ਵਿਦਿਆਰਥੀਆਂ ਨੂੰ ਡਿਟੇਨ ਕਰ ਲਿਆ।
ਮਿਲੀ ਜਾਣਕਾਰੀ ਮੁਤਾਬਿਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਤੇ ਫਲਸਫੇ ਨਾਲ ਸਬੰਧਿਤ ਸੈਮੀਨਾਰ ਸੀ ਜਿਸ ’ਚ ਆਰਐਸਐਸ ਦੇ ਇੱਕ ਸੀਨੀਅਰ ਅਹੁਦੇਦਾਰ ਬਨਵੀਰ ਸਿੰਘ ਅਤੇ ਬੀਜੇਪੀ ਆਗੂ ਇਕਬਾਲ ਸਿੰਘ ਲਾਲਪੁਰਾ ਮੁੱਖ ਬੁਲਾਰੇ ਸੀ।
ਦੱਸ ਦਈਏ ਕਿ ਵੱਡੀ ਗਿਣਤੀ ’ਚ ਵਿਦਿਆਰਥੀਆਂ ਨੂੰ ਪੁਲਿਸ ਨੇ ਡਿਟੇਨ ਕੀਤਾ ਹੈ ਜਿਨ੍ਹਾਂ ਨੂੰ ਸਹਾਰਨਗ ਪੁਰ ਪੁਲਿਸ ਚੌਂਕੀ ਵਿਖੇ ਰੱਖਿਆ ਗਿਆ ਹੈ। ਖੈਰ ਇੱਕ ਪਾਸੇ ਜਿੱਥੇ ਵਿਦਿਆਰਥੀਆਂ ਨੂੰ ਹਿਰਾਸਤ ’ਚ ਰੱਖਿਆ ਗਿਆ ਹੈ ਦੂਜੇ ਪਾਸੇ ਸੈਮੀਨਾਰ ਯੂਨੀਵਰਸਿਟੀ ’ਚ ਜਾਰੀ ਹੈ।
ਵਿਰੋਧ ਪ੍ਰਦਰਸ਼ਨ ਕਰਨ ਵਾਲੇ ਵੱਖ-ਵੱਖ ਜਥੇਬੰਦੀਆਂ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਅਸੀਂ ਸਿਧਾਂਤਾਂ ਦੀ ਲੜਾਈ ਲੜਦਿਆਂ ਹੋਇਆ ਇਸ ਦਾ ਵਿਰੋਧ ਕਰ ਰਹੇ ਸਨ। ਕਿਉਂਕਿ ਸੈਮੀਨਾਰ ਗੁਰੂ ਤੇਗ ਬਹਾਦਰ ਸਾਹਿਬ ’ਤੇ ਸੀ ਅਤੇ ਉਸ ਨੂੰ ਆਰਐਸਐਸ ਵੱਲੋਂ ਕਰਵਾਇਆ ਜਾ ਰਿਹਾ ਸੀ। ਇਸ ਲਈ ਸਾਡਾ ਵਿਰੋਧ ਸੀ। ਜਦੋਂ ਸੈਮੀਨਾਰ ਸ਼ੁਰੂ ਹੋਇਆ ਤਾਂ ਇੱਕ ਲੜਕੀ ਵੱਲੋਂ ਅੰਦਰ ਪਹੁੰਚ ਕੇ ਵੀ ਇਸ ਦਾ ਵਿਰੋਧ ਕੀਤਾ ਗਿਆ। ਸੈਮੀਨਾਰ ਹਾਲ ਦੇ ਵਿੱਚ ਉਸ ਲੜਕੀ ਦੀ ਜਦ ਆਵਾਜ਼ ਗੂੰਜੀ ਤਾਂ ਪੁਲਿਸ ਵੱਲੋਂ ਉਸ ਲੜਕੀ ਅਤੇ ਉਹਨਾਂ ਦੇ ਵਿਦਿਆਰਥੀਆਂ ਨੂੰ ਵੀ ਡਿਟੇਨ ਕਰ ਲਿਆ ਗਿਆ। ਵਿਦਿਆਰਥੀਆਂ ਦਾ ਸਾਫ ਤੌਰ ’ਤੇ ਕਹਿਣਾ ਹੈ ਕਿ ਜਦੋ ਵੀ ਕਦੇ ਅਜਿਹਾ ਕੋਈ ਪ੍ਰੋਗਰਾਮ ਹੋਵੇਗਾ ਤਾਂ ਅਸੀਂ ਉਸ ਦਾ ਵਿਰੋਧ ਡਟ ਕੇ ਕਰਾਂਗੇ ਕਿਉਂਕਿ ਇਹ ਯੂਨੀਵਰਸਿਟੀ ਵਿਦਿਆਰਥੀ ਅਤੇ ਤਮਾਮ ਜਥੇਬੰਦੀਆਂ ਨੇ ਸਿਧਾਂਤਾਂ ਦੇ ਉਲਟ ਹੈ।