Milk Price Hike: ਮਹਿੰਗਾਈ ਦਾ ਇੱਕ ਹੋਰ ਝਟਕਾ, ਦੁੱਧ ਦੀਆਂ ਕੀਮਤਾਂ 'ਚ ਵਾਧਾ !

ਆਮ ਆਦਮੀ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਿਆ ਹੈ। ਦੱਸ ਦਈਏ ਕੀ ਮੀਡੀਆ ਰਿਪੋਰਟ ਅਨੁਸਾਰ ਸਰਸ ਡੇਅਰੀ 1 ਅਪ੍ਰੈਲ ਤੋਂ ਦੁੱਧ ਦੀਆਂ ਕੀਮਤਾਂ 'ਚ 1 ਰੁਪਏ ਪ੍ਰਤੀ ਲੀਟਰ ਦੀ ਵਾਧਾ ਕਰੇਗੀ। ਪਸ਼ੂ ਪਾਲਕਾਂ - ਕਿਸਾਨਾਂ ਨੂੰ 9 ਰੁਪਏ ਪ੍ਰਤੀ ਫੈਟ ਦੀ ਦਰ ਨਾਲ ਭੁਗਤਾਨ ਮਿਲੇਗਾ।

By  Ramandeep Kaur March 15th 2023 11:36 AM

Milk Price Hike: ਆਮ ਆਦਮੀ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਿਆ ਹੈ। ਦੱਸ ਦਈਏ ਕੀ ਮੀਡੀਆ ਰਿਪੋਰਟ ਅਨੁਸਾਰ ਸਰਸ ਡੇਅਰੀ 1 ਅਪ੍ਰੈਲ ਤੋਂ ਦੁੱਧ ਦੀਆਂ ਕੀਮਤਾਂ 'ਚ 1 ਰੁਪਏ ਪ੍ਰਤੀ ਲੀਟਰ ਦੀ ਵਾਧਾ ਕਰੇਗੀ। ਪਸ਼ੂ ਪਾਲਕਾਂ - ਕਿਸਾਨਾਂ ਨੂੰ 9 ਰੁਪਏ ਪ੍ਰਤੀ ਫੈਟ ਦੀ ਦਰ ਨਾਲ ਭੁਗਤਾਨ ਮਿਲੇਗਾ।

ਡੇਅਰੀ ਪ੍ਰਧਾਨ ਰਾਮਚੰਦਰ ਚੌਧਰੀ ਨੇ ਦੱਸਿਆ ਕਿ ਬੋਰਡ ਬੈਠਕ 'ਚ ਦੁੱਧ ਉਤਪਾਦਕਾਂ ਨੂੰ ਮਹਿੰਗਾਈ ਤੋਂ ਰਾਹਤ ਦਵਾਉਣ ਦੇ ਚੱਲਦਿਆਂ ਖਰੀਦ ਮੁੱਲ ਵਧਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦਾ   ਕਹਿਣਾ ਹੈ ਕਿ ਦੀਵਾਲੀ ਤੱਕ ਜ਼ਰੂਰਤ ਪੈਣ 'ਤੇ ਇੱਕ - ਦੋ ਵਾਰ ਵਾਧਾ ਹੋਰ ਕਰਨਾ ਪੈ ਸਕਦਾ ਹੈ। 

ਅਮੁੱਲ ਅਤੇ ਹੋਰ ਡੇਅਰੀ ਦੀ ਤੁਲਣਾ 'ਚ ਸਰਸ ਘੀ ਦੀ ਦਰ 30 ਰੁਪਏ ਘੱਟ ਹੈ। ਡੇਅਰੀ ਨੇ ਆਰਸੀਡੀਐਫ ਨੂੰ ਘੀ ਦਾ ਮੁੱਲ ਵਧਾਉਣ ਦਾ ਪ੍ਰਸਤਾਵ ਦਿੱਤਾ ਹੈ। ਸੀਕਰ, ਝੁੰਝੁਨੂੰ, ਟੋਂਕ, ਅਜਮੇਰ,  ਪਾਲੀ ਅਤੇ ਜੋਧਪੁਰ ਜਿਲ੍ਹੇ 'ਚ ਮਿਡ-ਡੇ-ਮੀਲ ਦੇ ਲਈ 450 ਮੀਟ੍ਰਿਕ ਟਨ ਦੁੱਧ ਪਾਊਡਰ ਪ੍ਰਤੀ ਮਹੀਨਾ ਭੇਜਿਆ ਜਾਵੇਗਾ। ਡੇਅਰੀ 5 ਪੈਸੇ ਪ੍ਰਤੀ ਫੈਟ ਹਿੱਸੇਦਾਰੀ ਰੱਖੇਗੀ। ਇਸ ਨਾਲ ਪਸ਼ੂਪਾਲਕਾਂ - ਕਿਸਾਨਾਂ ਨੂੰ ਵੱਖਰੀਆਂ ਯੋਜਨਾਵਾਂ 'ਚ ਲਾਭ ਮਿਲੇਗਾ।

ਇਹ ਵੀ ਪੜ੍ਹੋ: Punjabi University: ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਲੋੜੀਂਦੀ ਬਜਟ ਰਕਮ ਦੇਣ ਦਾ ਫੈਸਲਾ

Related Post