ਮੰਤਰੀ ਡਾ. ਬਲਵੀਰ ਸਿੰਘ ਨੂੰ ਪੰਜਾਬ ਕੈਬਨਿਟ ਵਿਚੋਂ ਤੁਰੰਤ ਬਰਖਾਸਤ ਕੀਤਾ ਜਾਵੇ : ਬੀਬੀ ਹਰਗੋਬਿੰਦ ਕੌਰ

SAD Women Wing : ਹਰਗੋਬਿੰਦ ਕੌਰ ਨੇ ਕਿਹਾ ਕਿ ਵੁਮੈਨ ਕਮਿਸ਼ਨ ਇਸ ਵੇਲੇ ਮੂੰਹ ਦੇ ਵਿੱਚ ਘੁੰਗਣੀਆਂ ਪਾ ਕੇ ਬੈਠਾ ਹੈ ਜਦਕਿ ਦੋ ਦਿਨ ਤੋਂ ਸਵੇਤਾ ਜਿੰਦਲ ਇਸ ਗੱਲ ਦਾ ਮੁੱਦਾ ਉਠਾ ਰਹੀ ਹੈ ਅਤੇ ਮਾਨਯੋਗ ਕੋਰਟ ਨੇ ਵੀ ਮੰਤਰੀ ਨੂੰ ਨੋਟਿਸ ਕਰ ਲਿਆ ਹੈ ਪ੍ਰੰਤੂ ਵੂਮੈਨ ਕਮਿਸ਼ਨ ਵੱਲੋਂ ਇੱਕ ਵੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।

By  KRISHAN KUMAR SHARMA October 3rd 2025 07:31 PM -- Updated: October 3rd 2025 07:32 PM

Shiromani Akali Dal Women Wing : ਅੱਜ ਇਥੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਹਰਗੋਬਿੰਦ ਕੌਰ (Hargobind Kaur) ਕੌਮੀ ਪ੍ਰਧਾਨ ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਕਿ ਕੈਬਨਿਟ ਮੰਤਰੀ ਬਲਵੀਰ ਸਿੰਘ ਨੂੰ ਤੁਰੰਤ ਮੰਤਰੀ ਮੰਡਲ 'ਚੋਂ ਬਰਖਾਸਤ ਕੀਤਾ ਜਾਵੇ, ਕਿਉਂਕਿ ਉਹਨਾਂ ਦੀ ਪਾਰਟੀ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਨੇ ਕੈਬਨਿਟ ਮੰਤਰੀ 'ਤੇ ਇਲਜ਼ਾਮ ਲਾਇਆ ਹੈ ਕਿ ਡਾਕਟਰ ਬਲਵੀਰ ਸਿੰਘ ਮੰਤਰੀ ਉਹਨਾਂ ਦੇ ਨਾਲ ਗਲਤ ਹਰਕਤ ਕਰਦੇ ਸਨ ਅਤੇ ਉਹਨਾਂ ਕੋਲੋਂ ਗਲਤ ਫੇਵਰਾਂ ਦੀ ਮੰਗ ਕਰਦੇ ਸਨ ਅਤੇ ਰਾਤ ਨੂੰ ਮੀਟਿੰਗਾਂ ਬੁਲਾਉਂਦੇ ਸਨ। ਇਹੋ ਜਿਹੇ ਮੰਤਰੀ ਨੂੰ ਮੰਤਰੀ ਮੰਡਲ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਅਤੇ ਮੁੱਖ ਮੰਤਰੀ ਨੂੰ ਇਸ ਨੂੰ ਤੁਰੰਤ ਮੰਤਰੀ ਮੰਡਲ ਵਿੱਚੋਂ ਬਾਹਰ ਕਰਨਾ ਚਾਹੀਦਾ ਹੈ।

ਉਹਨਾਂ ਨੇ ਕਿਹਾ ਕਿ ਵੁਮੈਨ ਕਮਿਸ਼ਨ ਇਸ ਵੇਲੇ ਮੂੰਹ ਦੇ ਵਿੱਚ ਘੁੰਗਣੀਆਂ ਪਾ ਕੇ ਬੈਠਾ ਹੈ ਜਦਕਿ ਦੋ ਦਿਨ ਤੋਂ ਸਾਬਕਾ ਜ਼ਿਲ੍ਹਾ ਮਹਿਲਾ ਪ੍ਰਧਾਨ ਇਸ ਗੱਲ ਦਾ ਮੁੱਦਾ ਉਠਾ ਰਹੀ ਹੈ ਅਤੇ ਮਾਨਯੋਗ ਕੋਰਟ ਨੇ ਵੀ ਮੰਤਰੀ ਨੂੰ ਨੋਟਿਸ ਕਰ ਲਿਆ ਹੈ ਪ੍ਰੰਤੂ ਵੂਮੈਨ ਕਮਿਸ਼ਨ ਵੱਲੋਂ ਇੱਕ ਵੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਉਹਨਾਂ ਨੇ ਮੰਗ ਕੀਤੀ ਕਿ ਵੂਮੈਨ ਕਮਿਸ਼ਨ ਵੀ ਤੁਰੰਤ ਇਸ ਗੱਲ ਦਾ ਨੋਟਸ ਲਵੇ ਅਤੇ ਮੰਤਰੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ।

ਅਕਾਲੀ ਦਲ ਦੀ ਇਸਤਰੀ ਵਿੰਗ ਆਗੂ ਨੇ ਇਲਜ਼ਾਮ ਲਾਇਆ ਕਿ ਆਮ ਆਦਮੀ ਸਰਕਾਰ ਦੇ ਬਹੁਤ ਸਾਰੇ ਮੰਤਰੀ ਅਤੇ ਐਮਐਲਏ ਸਾਹਮਣੇ ਆ ਚੁੱਕੇ ਹਨ, ਜਿਨਾਂ ਦੇ ਉੱਤੇ ਬੱਚਿਆਂ ਅਤੇ ਔਰਤਾਂ ਨਾਲ ਸਰੀਰਕ ਬੁਰੇ ਵਿਹਾਰ ਦੇ ਇਲਜ਼ਾਮ ਲੱਗੇ ਹਨ। ਜਦਕਿ ਔਰਤਾਂ ਤੇ ਬੱਚਿਆਂ ਦੇ ਨਾਲ ਸੰਬੰਧਿਤ ਅਪਰਾਧ ਗੰਭੀਰ ਅਪਰਾਧਾਂ ਦੀ  ਸ਼੍ਰੇਣੀ ਵਿੱਚ ਆਉਂਦੇ ਹਨ। ਜਦੋਂ ਸਰਕਾਰ ਦੇ ਐਮਐਲਏ ਤੇ ਮੰਤਰੀ ਇਹੋ ਜਿਹੇ ਅਪਰਾਧਾਂ ਵਿੱਚ ਸ਼ਾਮਿਲ ਹੋਣ ਤਾਂ ਇਹੋ ਜਿਹੀ ਸਰਕਾਰ ਨੂੰ ਰਾਜ ਕਰਨ ਦਾ ਕੋਈ ਅਧਿਕਾਰ ਨਹੀਂ ਹੁੰਦਾ। ਉਨ੍ਹਾਂ ਨੇ ਕਿਹਾ ਕਿ ਇਹੋ ਜਿਹੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰ ਦੇਣਾ ਚਾਹੀਦਾ।

Related Post