Moga ਪੁਲਿਸ ਵੱਲੋਂ ਇੱਕ ਆਰੋਪੀ ਨੂੰ ਕਾਬੂ ਕਰਕੇ 52 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਦੇ ਜਾਅਲੀ ਨੋਟ ਬਰਾਮਦ

Moga News : ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ, ਜਦੋਂ ਇੰਸਪੈਕਟਰ ਵਰੁਣ ਕੁਮਾਰ, ਮੁੱਖ ਅਫਸਰ ਥਾਣਾ ਸਿਟੀ ਮੋਗਾ ਜੀ ਵੱਲੋ ਮੁਕੱਦਮਾ ਨੰਬਰ 282 ਮਿਤੀ 19.12.2025 ਅ/ਧ 178 179, 180, 181 of BNS ਥਾਣਾ ਸਿਟੀ ਮੋਗਾ ਵਿੱਚ ਦੋਸ਼ੀ ਗੁਰਦੀਪ ਸਿੰਘ ਉਰਫ ਸੋਨੂੰ ਪੁੱਤਰ ਕਰਤਾਰ ਸਿੰਘ ਵਾਸੀ ਰਾਜਾਂਵਾਲਾ ਥਾਣਾ ਕੋਟ ਈਸੇ ਖਾਂ ਜਿਲ੍ਹਾ ਮੋਗਾ ਨੂੰ ਕਾਬੂ ਕਰਕੇ ਇਸ ਦੇ ਕਬਜ਼ਾ ਵਿੱਚੋਂ 500/500 ਰੁਪਏ ਦੇ 104 ਨੋਟ ਕੁੱਲ 52,000 ਰੁਪਏ ਦੀ ਭਾਰਤੀ ਕਰੰਸੀ ਦੇ ਜਾਅਲੀ ਨੋਟ ਬ੍ਰਾਮਦ ਕੀਤੇ।

By  Shanker Badra December 20th 2025 01:02 PM

Moga News :  ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ, ਜਦੋਂ ਇੰਸਪੈਕਟਰ ਵਰੁਣ ਕੁਮਾਰ, ਮੁੱਖ ਅਫਸਰ ਥਾਣਾ ਸਿਟੀ ਮੋਗਾ ਜੀ ਵੱਲੋ ਮੁਕੱਦਮਾ ਨੰਬਰ 282 ਮਿਤੀ 19.12.2025 ਅ/ਧ 178 179, 180, 181 of BNS ਥਾਣਾ ਸਿਟੀ ਮੋਗਾ ਵਿੱਚ ਦੋਸ਼ੀ ਗੁਰਦੀਪ ਸਿੰਘ ਉਰਫ ਸੋਨੂੰ ਪੁੱਤਰ ਕਰਤਾਰ ਸਿੰਘ ਵਾਸੀ ਰਾਜਾਂਵਾਲਾ ਥਾਣਾ ਕੋਟ ਈਸੇ ਖਾਂ ਜਿਲ੍ਹਾ ਮੋਗਾ ਨੂੰ ਕਾਬੂ ਕਰਕੇ ਇਸ ਦੇ ਕਬਜ਼ਾ ਵਿੱਚੋਂ 500/500 ਰੁਪਏ ਦੇ 104 ਨੋਟ ਕੁੱਲ 52,000 ਰੁਪਏ ਦੀ ਭਾਰਤੀ ਕਰੰਸੀ ਦੇ ਜਾਅਲੀ ਨੋਟ ਬ੍ਰਾਮਦ ਕੀਤੇ।

ਇਹ ਕਿ ਮਿਤੀ 19.12.2025 ਨੂੰ ASI ਸਤਨਾਮ ਸਿੰਘ 510 ਮੋਗਾ ਸਮੇਤ ਸਾਥੀ ਕਰਮਾਰੀਆਂ ਦੇ ਬਾ-ਸਵਾਰੀ ਪ੍ਰਾਈਵੇਟ ਵਹੀਕਲ ਗਸ਼ਤ ਵਾ ਤਲਾਸ਼ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਇਲਾਕਾ ਥਾਣਾ ਦਾ ਰਵਾਨਾ ਸੀ ਤਾਂ ਮੁਖਬਰ ASI ਸਤਨਾਮ ਸਿੰਘ ਨੂੰ ਇਤਲਾਹ ਦਿੱਤੀ ਕਿ ਗੁਰਦੀਪ ਸਿੰਘ ਉਰਫ ਸੋਨੂੰ ਪੁੱਤਰ ਕਰਤਾਰ ਸਿੰਘ ਵਾਸੀ ਰਾਜਾਂਵਾਲਾ ਥਾਣਾ ਕੋਟ ਈਸੇ ਖਾਂ ਜਿਲ੍ਹਾ ਮੋਗਾ ਇੱਕ ਬਲੈਰੋ ਕੈਂਪਰ ਗੱਡੀ ਰੰਗ ਚਿੱਟਾ ਨੰਬਰੀ PB10-FV-7950 ਤੇ ਸਵਾਰ ਹੋ ਕੇ ਆਉਂਦਾ' ਹੈ। 

ਜਿਸ ਪਾਸ ਅਕਸਰ ਹੀ ਜਾਅਲੀ ਭਾਰਤੀ ਕਰੰਸੀ ਹੁੰਦੀ ਹੈ। ਜੋ ਰਾਤ ਸਮੇਂ ਭੋਲੇ-ਭਾਲੇ ਦੁਕਾਨਦਾਰਾਂ ਨੂੰ ਅਸਲੀ ਕਰੰਸੀ ਦੇ ਰੂਪ ਵਿੱਚ ਜਾਅਲੀ ਕਰੰਸੀ ਚਲਾਉਂਦਾ ਹੈ। ਜਿਸ 'ਤੇ ASI ਸਤਨਾਮ ਸਿੰਘ ਨੇ ਮੁਖਬਰ ਖਾਸ ਦੀ ਇਤਲਾਹ ਤੇ ਨੇੜੇ ਗੇਟ ਦਿੱਲੀ ਕਲੋਨੀ ਮੋਗਾ ਰੇਡ ਕਰਕੇ ਗੁਰਦੀਪ ਸਿੰਘ ਉਰਫ ਸੋਨੂੰ ਪੁੱਤਰ ਕਰਤਾਰ ਸਿੰਘ ਵਾਸੀ ਰਾਜਾਂਵਾਲਾ ਥਾਣਾ ਕੋਟ ਈਸੇ ਖਾਂ ਜਿਲ੍ਹਾ ਮੋਗਾ ਨੂੰ ਸਮੇਤ ਗੱਡੀ ਬਲੈਰੋ ਕੈਂਪਰ ਰੰਗ ਚਿੱਟਾ ਨੰਬਰੀ PB10-FV-7950 ਦੇ ਕਾਬੂ ਕਰਕੇ ਇਸ ਦੇ ਕਬਜ਼ਾ ਵਿੱਚੋਂ 500/500 ਰੁਪਏ ਦੇ 104 ਨੋਟ ਕੁੱਲ 52,000 ਰੁਪਏ ਦੇ ਭਾਰਤੀ ਕਰੰਸੀ ਦੇ ਜਾਅਲੀ ਨੋਟ ਬ੍ਰਾਮਦ ਕੀਤੇ। ਜਿਸ 'ਤੇ ਮੁਕੱਦਮਾ ਦਰਜ਼ ਕੀਤਾ ਗਿਆ।

ਗ੍ਰਿਫਤਾਰ ਦੋਸ਼ੀ ਨੂੰ ਅੱਜ ਮਿਤੀ: 20.12.2025 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਦੋਸ਼ੀ ਪਾਸੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਬਰਾਮਦਗੀ ਦਾ ਵੇਰਵਾ:

52,000 ਰੁਪਏ ਜਾਅਲੀ ਭਾਰਤੀ ਕਰੰਸੀ

ਦੋਸੀ ਦਾ ਨਾਮ

ਦੋਸੀ ਖਿਲਾਫ ਪਹਿਲਾ ਦਰਜ ਮੁਕੱਦਮਿਆ ਦਾ ਵੇਰਵਾ

1. ਗੁਰਦੀਪ ਸਿੰਘ ਉਰਫ ਸੋਨੂੰ ਪੁੱਤਰ ਕਰਤਾਰ ਸਿੰਘ ਵਾਸੀ ਰਾਜਾਂਵਾਲਾ ਥਾਣਾ ਕੋਟ ਈਸੇ ਖਾਂ ਜਿਲ੍ਹਾ ਮੋਗਾ

1. ਐਫਆਈਆਰ 06 ਮਿਤੀ 07-02-2020 ਯੂਐਸ 379, 411 ਆਈਪੀਸੀ ਪੀਐਸ

ਫਤਿਹਗੜ੍ਹ ਪੰਜਤੂਰ

2. ਐਫ.ਆਈ.ਆਰ 48 ਮਿਤੀ 01-05-2022 ਯੂਐਸ 379-ਬੀ. 34 ਸੀਪੀਆਈ ਪੀਐਸ

ਲਾਧੂਵਾਲ (ਸੀਪੀ ਲੁਧਿਆਣਾ)

Related Post