Mohali News : ਮੁਹਾਲੀ ਚ ਚਿੱਟੇ ਦਿਹਾੜੇ ਅਣਪਛਾਤਿਆਂ ਵੱਲੋਂ ਕੈਮਿਸਟ ਮਾਲਕ ਦੀ ਕੁੱਟਮਾਰ, ਸੀਸੀਟੀਵੀ ਚ ਕੈਦ ਹੋਈ ਘਟਨਾ

Mohali News : ਡੀਐਸਪੀ ਬੱਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੇ ਮੁਢਲੀ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਇਹਨਾਂ ਵਿਅਕਤੀਆਂ ਨੇ ਉਕਤ ਘਟਨਾ ਨੂੰ ਮੁਹਾਲੀ ਨਿਵਾਸੀ ਅਤੇ ਰਾਜਨੀਤਕ ਪਾਰਟੀ ਨਾਲ ਸਬੰਧ ਰੱਖਣ ਵਾਲੇ ਵਿਅਕਤੀ ਤੋਂ ਸੁਪਾਰੀ ਲੈ ਕੇ ਅੰਜਾਮ ਦਿੱਤੀ ਗਈ ਸੀ।

By  KRISHAN KUMAR SHARMA July 31st 2025 02:04 PM -- Updated: July 31st 2025 02:06 PM

Mohali News : ਮੁਹਾਲੀ ਫੇਸ 10 ਵਿਖੇ ਕੈਮਿਸਟ ਦੀ ਦੁਕਾਨ ਚਲਾਉਣ ਵਾਲੇ ਪਿਉਂ ਪੁੱਤ ਤੇ ਹੋਏ ਜਾਨਲੇਵਾ ਹਮਲੇ ਦੀ ਸੀਸੀਟੀਵੀ ਫੋਟੋ ਦੇ ਆਧਾਰ 'ਤੇ ਮੁਹਾਲੀ ਪੁਲਿਸ ( Mohali Police) ਵੱਲੋਂ ਵੱਡੀ ਕਾਰਵਾਈ ਕਰਦਿਆਂ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਸਾਰੇ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੇ ਮੁਢਲੀ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਇਹਨਾਂ ਵਿਅਕਤੀਆਂ ਨੇ ਉਕਤ ਘਟਨਾ ਨੂੰ ਮੁਹਾਲੀ ਨਿਵਾਸੀ ਅਤੇ ਰਾਜਨੀਤਕ ਪਾਰਟੀ ਨਾਲ ਸਬੰਧ ਰੱਖਣ ਵਾਲੇ ਵਿਅਕਤੀ ਤੋਂ ਸੁਪਾਰੀ ਲੈ ਕੇ ਅੰਜਾਮ ਦਿੱਤੀ ਗਈ ਸੀ। ਸੁਪਾਰੀ ਦੇਣ ਵਾਲੇ ਵਿਅਕਤੀ ਦੀ ਕੈਮਿਸਟ ਮਾਲਕ ਨਾਲ ਪਹਿਲਾਂ ਤੋਂ ਰੰਜਿਸ਼ ਚੱਲ ਰਹੀ ਸੀ।

ਜ਼ਿਕਰਯੋਗ ਹੈ ਕਿ ਮੁਹਾਲੀ ਫੇਸ 10 ਵਿਖੇ ਕੈਮਿਸਟ ਦੀ ਦੁਕਾਨ ਚਲਾਉਣ ਵਾਲੇ ਪਿਓ ਪੁੱਤ ਨਾਲ ਕੁਝ ਵਿਅਕਤੀਆਂ ਵੱਲੋਂ ਜਾਨ ਲੇਵਾ ਹਮਲਾ ਕਰਦਿਆਂ ਮਾਰ ਕੁਟਾਈ ਕੀਤੀ ਗਈ ਸੀ, ਜਿਸ ਦੀ ਪੂਰੀ ਵਾਰਦਾਤ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਸੀ।

Related Post