Mohanjit Health Update : 3 ਟੀਕਿਆਂ ਲਗਾਉਣ ਪਿੱਛੋਂ ਅਚਾਨਕ ਵਿਗੜੀ ਸੀ ਹਾਲਤ ! ਸੁਣੋ ਮੋਹਨਜੀਤ ਸਿੰਘ ਦੀ ਆਪਣੀ ਜ਼ੁਬਾਨੀ
Mohanjit Health Update : ਮੋਹਨਜੀਤ ਅਨੁਸਾਰ, ''ਜਦੋਂ ਸੰਗਰੂਰ ਵਿਖੇ ਸਿਵਲ ਹਸਪਤਾਲ ਵਿੱਚ ਸੀ, ਤਾਂ ਪਤਾ ਨਹੀਂ ਲੱਗਿਆ ਕਿ ਕੀ ਹੋ ਗਿਆ। ਉਥੇ ਕੰਪਾਊਡਰ ਨੇ 3 ਟੀਕੇ ਲਾਏ, ਇਕਦਮ 3 ਟੀਕੇ ਲੱਗਣ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਿਆ ਕਿ ਮੇਰੇ ਨਾਲ ਕੀ ਬਣਿਆ।''
Mohanjit Health Update : ਮੋਹਨਜੀਤ ਸਿੰਘ ਸ਼ੇਰੋਂ ਦੀ ਸਿਹਤ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਪਟਿਆਲਾ (Patiala) ਦੇ ਰਾਜਿੰਦਰਾ ਹਸਪਤਾਲ (Rajindra Hospital) 'ਚ ਅਚਾਨਕ ਤਬੀਅਤ ਵਿਗੜਨ ਪਿੱਛੋਂ ਦਾਖਲ ਕਰਵਾਏ ਮੋਹਨਜੀਤ ਸਿੰਘ ਨੇ ਖੁਦ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਵੀ ਮੋਹਨਜੀਤ ਨਾਲ ਮੁਲਾਕਾਤ ਕੀਤੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਫੋਨ 'ਤੇ ਸਿਹਤ ਸਬੰਧੀ ਗੱਲਬਾਤ ਵੀ ਕਰਵਾਈ।
3 ਟੀਕੇ ਲਾਏ, ਫਿਰ ਨਹੀਂ ਪਤਾ ਕੀ ਹੋਇਆ : ਮੋਹਨਜੀਤ (Mohanjit Singh Shift in Patiala Hospital)
ਮੋਹਨਜੀਤ ਨੇ ਆਪਣੀ ਸਿਹਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਹੁਣ ਪਹਿਲਾਂ ਨਾਲੋਂ ਠੀਕ ਹੈ ਅਤੇ ਸਿਹਤ 'ਚ ਮੁੜ ਸੁਧਾਰ ਹੈ। ਉਸ ਨੇ ਦੱਸਿਆ ਕਿ ਮੈਨੂੰ ਨਹੀਂ ਪਤਾ ਕਿ ਅਚਾਨਕ ਕੀ ਹੋ ਗਿਆ ਸੀ। ਮੋਹਨਜੀਤ ਅਨੁਸਾਰ, ''ਜਦੋਂ ਸੰਗਰੂਰ ਵਿਖੇ ਸਿਵਲ ਹਸਪਤਾਲ ਵਿੱਚ ਸੀ, ਤਾਂ ਪਤਾ ਨਹੀਂ ਲੱਗਿਆ ਕਿ ਕੀ ਹੋ ਗਿਆ। ਉਥੇ ਕੰਪਾਊਡਰ ਨੇ 3 ਟੀਕੇ ਲਾਏ, ਇਕਦਮ 3 ਟੀਕੇ ਲੱਗਣ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਿਆ ਕਿ ਮੇਰੇ ਨਾਲ ਕੀ ਬਣਿਆ।''
ਉਸ ਨੇ ਅੱਗੇ ਸੰਗਤ ਨੂੰ ਵੀ ਆਪਣੀ ਸਿਹਤ ਸਬੰਧੀ ਅਪੀਲ ਕੀਤੀ ਕਿ ਸ਼ਾਂਤੀ ਬਣਾਈ ਰੱਖੋ ਅਤੇ ਇਸੇ ਤਰ੍ਹਾਂ ਉਸ ਦੀ ਸਹਾਇਤਾ ਕਰਦੇ ਰਹੋ। ਦੱਸ ਦੇਈਏ ਕਿ ਮੋਹਨਜੀਤ ਸਿੰਘ ਸ਼ੇਰੋਂ ਦੀ ਅਚਾਨਕ ਤਬੀਅਤ ਖਰਾਬ ਹੋਣ ਪਿੱਛੋਂ ਡਾਕਟਰਾਂ ਨੇ ਉਸ ਨੂੰ ਪਟਿਆਲਾ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਸੀ, ਜਿਥੇ ਹੁਣ ਉਸ ਦਾ ਇਲਾਜ ਚੱਲ ਰਿਹਾ ਹੈ।
ਇਸ ਮੌਕੇ ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਵੀ ਫੋਨ 'ਤੇ ਮੋਹਨਜੀਤ ਸਿੰਘ ਦਾ ਹਾਲ ਜਾਣਿਆ ਅਤੇ ਚੜ੍ਹਦੀ ਕਲਾ 'ਚ ਰਹਿਣ ਲਈ ਹੌਸਲਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਖੁਦ ਉਸ ਦੀ ਸਿਹਤ ਦਾ ਪਤਾ ਲੈਣ ਆਉਣਗੇ।
ਇਹ ਵੀ ਪੜ੍ਹੋ...ਮੋਹਨਜੀਤ ਸ਼ੇਰੋਂ 'ਤੇ ਤਸ਼ੱਦਦ ਕਰਨ ਵਾਲੇ DSP 'ਤੇ ਸੁਖਬੀਰ ਸਿੰਘ ਬਾਦਲ ਦਾ ਲੋਕਾਂ ਨਾਲ ਵੱਡਾ ਵਾਅਦਾ; ਕਿਹਾ - ਬਸ 4 ਮਹੀਨੇ ਹੋਰ...
Amazon Engineer ਨੇ ਭਾਰਤੀ ਫੌਜ ਦਾ ਅਫਸਰ ਬਣਨ ਲਈ ਠੁਕਰਾਏ 46 ਲੱਖ ਰੁਪਏ; 7 ਵਾਰ ਫੇਲ੍ਹ ਹੋਣ ਮਗਰੋਂ ਮਿਲੀ ਸਫਲਤਾ