PTC News
Search
🔍 Search

Shimla : DC ਦਫ਼ਤਰ ਚ ਬਾਂਦਰ ਦਾ ਨੋਟਾਂ ਵਾਲਾ ਡਰਾਮਾ! ਦਰੱਖਤ ਤੇ ਚੜ੍ਹ ਕੇ ਕੀਤੀ ਨੋਟਾਂ ਦੀ ਬਾਰਿਸ਼

ਹੇਠਾਂ ਨੋਟ ਇਕੱਠੇ ਕਰਦੇ ਰਹਿ ਗਏ ਲੋਕ

By  Jaswinder Kaur November 12th 2026 04:08 PM

Shimla Monkey's note drama in DC office : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਡੀਸੀ ਦਫ਼ਤਰ ਕੰਪਲੈਕਸ ਵਿੱਚ ਇੱਕ ਅਜੀਬੋ - ਗਰੀਬ ਮਾਮਲਾ ਸਾਹਮਣੇ ਆਇਆ। ਇਥੇ ਇੱਕ ਬਾਂਦਰ ਨੇ ਅਜਿਹੀ ਉੱਛਲ-ਕੁੱਦ ਮਚਾਈ ਕਿ ਦੇਖਦੇ ਹੀ ਦੇਖਦੇ ਉੱਥੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣ ਜਾ ਰਹੇ ਇੱਕ ਵਿਅਕਤੀ ਦੀ ਜੇਬ ਵਿੱਚੋਂ ਬਾਂਦਰ 81,800 ਰੁਪਏ ਦੀ ਗੱਥੀ ਲੈ ਕੇ ਫਰਾਰ ਹੋ ਗਿਆ ਅਤੇ ਸਿੱਧਾ ਦਰੱਖਤ 'ਤੇ ਜਾ ਚੜ੍ਹਿਆ।

ਇਸ ਤੋਂ ਬਾਅਦ ਬਾਂਦਰ ਨੇ ਦਰੱਖਤ 'ਤੇ ਬੈਠ ਕੇ 'ਨੋਟਾਂ ਵਾਲਾ ਡਰਾਮਾ' ਸ਼ੁਰੂ ਕਰ ਦਿੱਤਾ। ਉਹ ਪੈਸਿਆਂ ਦੇ ਪੈਕੇਟ ਵਿੱਚੋਂ ਨੋਟ ਕੱਢ ਕੇ ਹੇਠਾਂ ਸੁੱਟਦਾ ਰਿਹਾ ਜਿਸ ਨਾਲ ਉੱਥੇ ਨੋਟਾਂ ਦੀ ਬਾਰਿਸ਼ ਹੋ ਗਈ। ਕੁਝ ਹੀ ਸਮੇਂ ਵਿੱਚ ਦਰੱਖਤ ਹੇਠਾਂ ਹਜ਼ਾਰਾਂ ਰੁਪਏ ਦੇ ਨੋਟ ਖਿੱਲਰ ਗਏ। ਆਪਣੀ ਮਿਹਨਤ ਦੀ ਕਮਾਈ ਨੂੰ ਇਸ ਤਰ੍ਹਾਂ ਹਵਾ ਵਿੱਚ ਉੱਡਦਾ ਦੇਖ ਕੇ ਵਿਅਕਤੀ ਦੇ ਹੋਸ਼ ਉੱਡ ਗਏ।

ਇਹ ਵੀ ਪੜ੍ਹੋ : 

Chandigarh banks Bomb threat : ਚੰਡੀਗੜ੍ਹ ਦੇ ਬੈਂਕਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਤੇ ਸੁਰੱਖਿਆ ਏਜੰਸੀਆਂ ਆਈਆਂ ਹਰਕਤ 'ਚ

ਇਸ ਘਟਨਾ ਨੂੰ ਦੇਖਦਿਆਂ ਹੀ ਉੱਥੇ ਮੌਜੂਦ ਕਰਮਚਾਰੀਆਂ ਅਤੇ ਹੋਰ ਲੋਕ ਮਦਦ ਲਈ ਅੱਗੇ ਆਏ। ਸਾਰਿਆਂ ਨੇ ਮਿਲ ਕੇ ਦਰੱਖਤ ਦੇ ਆਲੇ-ਦੁਆਲੇ ਖਿੱਲਰੇ ਨੋਟ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਕਾਫ਼ੀ ਮੁਸ਼ੱਕਤ ਤੋਂ ਬਾਅਦ ਜ਼ਿਆਦਾਤਰ ਰਕਮ ਇਕਠੀ ਕਰ ਲਈ ਗਈ, ਪਰ ਪੈਸਿਆਂ ਦੇ ਮਾਲਕ ਅਨੁਸਾਰ ਕਰੀਬ 1,500 ਰੁਪਏ ਦਾ ਹਿਸਾਬ ਨਹੀਂ ਮਿਲ ਸਕਿਆ। ਇਸ ਤੋਂ ਇਲਾਵਾ ਬਾਂਦਰ ਨੇ 500 ਰੁਪਏ ਦੇ ਕੁਝ ਨੋਟ ਫਾੜ ਕੇ ਵੀ ਨੁਕਸਾਨ ਪਹੁੰਚਾਇਆ ਸੀ।

ਡੀਸੀ ਦਫ਼ਤਰ ਵਰਗੇ ਮਹੱਤਵਪੂਰਨ ਸਰਕਾਰੀ ਕੰਪਲੈਕਸ ਵਿੱਚ ਵਾਪਰੀ ਇਸ ਘਟਨਾ ਨੇ ਇੱਕ ਵਾਰ ਫਿਰ ਸ਼ਿਮਲਾ ਵਿੱਚ ਬਾਂਦਰਾਂ ਦੀ ਸਮੱਸਿਆ ਨੂੰ ਉਜਾਗਰ ਕਰ ਦਿੱਤਾ ਹੈ। ਲੋਕਾਂ ਲਈ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਆਖ਼ਰ ਸ਼ਹਿਰ ਵਿੱਚ ਬਾਂਦਰਾਂ ਦੀਆਂ ਅਜਿਹੀਆਂ ਹਰਕਤਾਂ ਤੋਂ ਕਦੋਂ ਰਾਹਤ ਮਿਲੇਗੀ।

Related Post