Fake University List: ਦਿੱਲੀ ’ਚ ਸਭ ਤੋਂ ਵੱਧ ਫਰਜ਼ੀ ਯੂਨੀਵਰਸਿਟੀਆਂ, ਇੱਥੇ ਦੇਖੋ UGC ਵੱਲੋਂ ਜਾਰੀ ਕੀਤੀ ਗਈ ਲਿਸਟ

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੁਆਰਾ ਆਪਣੀ ਅਧਿਕਾਰਤ ਵੈਬਸਾਈਟ ugc.gov.in 'ਤੇ ਪ੍ਰਕਾਸ਼ਿਤ ਕੀਤੀ ਜਾਅਲੀ ਯੂਨੀਵਰਸਿਟੀਆਂ ਦੀ ਸਤੰਬਰ 2023 ਦੀ ਸੂਚੀ ਸਾਂਝੀ ਕੀਤੀ ਗਈ ਹੈ।

By  Aarti October 4th 2023 04:06 PM

Fake University List: ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਨੇ ਭਾਰਤ ਵਿੱਚ ਫਰਜ਼ੀ ਯੂਨੀਵਰਸਿਟੀਆਂ ਦੀ ਸੂਚੀ ਜਾਰੀ ਕੀਤੀ ਹੈ। ਨਾਲ ਹੀ ਯੂਜੀਸੀ ਨੇ ਸੂਬਾ ਸਰਕਾਰਾਂ ਦੇ ਉੱਚ ਸਿੱਖਿਆ ਵਿਭਾਗ ਅਤੇ ਸਬੰਧਤ ਰਾਜ ਦੇ ਮੁੱਖ ਸਕੱਤਰਾਂ ਨੂੰ ਫਰਜ਼ੀ ਸੰਸਥਾਵਾਂ ਖਿਲਾਫ ਢੁਕਵੀਂ ਕਾਰਵਾਈ ਕਰਨ ਲਈ ਲਿਖਿਆ ਹੈ।

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੁਆਰਾ ਆਪਣੀ ਅਧਿਕਾਰਤ ਵੈਬਸਾਈਟ ugc.gov.in 'ਤੇ ਪ੍ਰਕਾਸ਼ਿਤ ਕੀਤੀ ਜਾਅਲੀ ਯੂਨੀਵਰਸਿਟੀਆਂ ਦੀ ਸਤੰਬਰ 2023 ਦੀ ਸੂਚੀ ਸਾਂਝੀ ਕੀਤੀ ਗਈ ਹੈ। ਜਿਸ ਮੁਤਾਬਿਕ  ਦਿੱਲੀ ਵਿੱਚ ਸਭ ਤੋਂ ਵੱਧ 8 ਫਰਜ਼ੀ ਯੂਨੀਵਰਸਿਟੀਆਂ ਕੰਮ ਕਰ ਰਹੀਆਂ ਹਨ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ 4, ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿੱਚ 2-2 ਅਤੇ ਮਹਾਰਾਸ਼ਟਰ, ਕਰਨਾਟਕ, ਕੇਰਲ ਅਤੇ ਪੁਡੂਚੇਰੀ ਵਿੱਚ 1-1 ਫਰਜ਼ੀ ਯੂਨੀਵਰਸਿਟੀਆਂ ਚੱਲ ਰਹੀਆਂ ਹਨ।  ਕਮਿਸ਼ਨ ਦੇ ਸਕੱਤਰ ਪ੍ਰੋਫੈਸਰ ਮਨੀਸ਼ ਆਰ. ਜੋਸ਼ੀ ਨੇ ਇਨ੍ਹਾਂ ਯੂਨੀਵਰਸਿਟੀਆਂ ਨੂੰ ਨੋਟਿਸ ਵੀ ਜਾਰੀ ਕੀਤਾ ਹੈ।

ਯੂਜੀਸੀ ਦੇ ਸਕੱਤਰ ਮਨੀਸ਼ ਜੋਸ਼ੀ ਨੇ ਇਨ੍ਹਾਂ ਸੰਸਥਾਵਾਂ ਦੇ ਵੀਸੀਜ਼ ਨੂੰ ਭੇਜੇ ਇੱਕ ਅਧਿਕਾਰਤ ਪੱਤਰ ਵਿੱਚ ਲਿਖਿਆ ਕਿ ਇਹ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਫਰਜ਼ੀ ਸੰਸਥਾ ਦੇ ਧੋਖਾਧੜੀ ਦੇ ਕੰਮ ਦਾ ਸ਼ਿਕਾਰ ਹੋ ਰਹੇ ਹਨ। 

1.ਆਂਧਰਾ ਪ੍ਰਦੇਸ਼

  • ਕ੍ਰਾਈਸਟ ਨਿਊ ਟੈਸਟਾਮੈਂਟ ਡੀਮਡ ਯੂਨੀਵਰਸਿਟੀ
  •  ਬਾਈਬਲ ਓਪਨ ਯੂਨੀਵਰਸਿਟੀ ਆਫ ਇੰਡੀਆ 

2. ਦਿੱਲੀ 

  • ਆਲ ਇੰਡੀਆ ਇੰਸਟੀਚਿਊਟ ਆਫ ਪਬਲਿਕ ਐਂਡ ਫਿਜ਼ੀਕਲ ਹੈਲਥ ਸਾਇੰਸਿਜ਼ (AIIPHS) ਰਾਜ ਸਰਕਾਰੀ ਯੂਨੀਵਰਸਿਟੀ
  • ਕਮਰਸ਼ੀਅਲ ਯੂਨੀਵਰਸਿਟੀ ਲਿਮਿਟੇਡ
  • ਯੂਨਾਈਟਿਡ ਨੈਸ਼ਨਸ ਯੂਨੀਵਰਸਿਟੀ
  • ਵੋਕੇਸ਼ਨਲ ਯੂਨੀਵਰਸਿਟੀ
  • ADR-ਸੈਂਟ੍ਰਿਕ ਜੁਰੀਡੀਕਲ ਯੂਨੀਵਰਸਿਟੀ
  • ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਂਡ ਇੰਜੀਨੀਅਰਿੰਗ
  • ਵਿਸ਼ਵਕਰਮਾ ਓਪਨ ਯੂਨੀਵਰਸਿਟੀ ਫਾਰ ਸੈਲਫ ਇੰਮਪਲੋਏਮੇਂਟ
  • ਅਧਿਆਤਮਿਕ ਵਿਸ਼ਵਵਿਦਿਆਲਿਆ (Spiritual University)

3. ਕਰਨਾਟਕ

  • ਬਦਗਾਨਵੀ ਸਰਕਾਰ ਵਰਲਡ ਓਪਨ ਯੂਨੀਵਰਸਿਟੀ ਐਜੂਕੇਸ਼ਨ ਸੁਸਾਇਟੀ

4.ਕੇਰਲ

  • ਸੇਂਟ ਜੌਹਨ ਯੂਨੀਵਰਸਿਟੀ

5. ਮਹਾਰਾਸ਼ਟਰ

  • ਰਾਜਾ ਅਰਬੀ ਯੂਨੀਵਰਸਿਟੀ

6. ਪੁਡੁਚੇਰੀ

  • ਸ਼੍ਰੀ ਬੋਧੀ ਅਕੈਡਮੀ ਆਫ ਹਾਇਰ ਐਜੂਕੇਸ਼ਨ

7. ਉੱਤਰ ਪ੍ਰਦੇਸ਼

  • ਗਾਂਧੀ ਹਿੰਦੀ ਵਿਦਿਆਪੀਠ
  • ਨੈਸ਼ਨਲ ਯੂਨੀਵਰਸਿਟੀ ਆਫ਼ ਇਲੈਕਟ੍ਰੋ ਕੰਪਲੈਕਸ ਹੋਮਿਓਪੈਥੀ
  • ਨੇਤਾਜੀ ਸੁਭਾਸ਼ ਚੰਦਰ ਬੋਸ ਯੂਨੀਵਰਸਿਟੀ (ਓਪਨ ਯੂਨੀਵਰਸਿਟੀ)
  • ਭਾਰਤੀ ਸਿੱਖਿਆ ਪ੍ਰੀਸ਼ਦ

8.ਪੱਛਮੀ ਬੰਗਾਲ

  • ਇੰਡੀਅਨ ਇੰਸਟੀਚਿਊਟ ਆਫ ਅਲਟਰਨੇਟਿਵ ਮੈਡੀਸਨ
  • ਇੰਸਟੀਚਿਊਟ ਆਫ ਅਲਟਰਨੇਟਿਵ ਮੈਡੀਸਨ ਐਂਡ ਰਿਸਰਚ

ਇਹ ਵੀ ਪੜ੍ਹੋ: SYL Canal Dispute Case: SYL ਨਹਿਰ ਵਿਵਾਦ ਮਾਮਲੇ 'ਤੇ SC ਨੇ ਪੰਜਾਬ ਸਰਕਾਰ ਨੂੰ ਪਾਈ ਝਾੜ, ਕਿਹਾ- 'ਰਾਜਨੀਤੀ ਨਾ ਕਰੋ'

Related Post