Fake University List: ਦਿੱਲੀ ’ਚ ਸਭ ਤੋਂ ਵੱਧ ਫਰਜ਼ੀ ਯੂਨੀਵਰਸਿਟੀਆਂ, ਇੱਥੇ ਦੇਖੋ UGC ਵੱਲੋਂ ਜਾਰੀ ਕੀਤੀ ਗਈ ਲਿਸਟ
Fake University List: ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਨੇ ਭਾਰਤ ਵਿੱਚ ਫਰਜ਼ੀ ਯੂਨੀਵਰਸਿਟੀਆਂ ਦੀ ਸੂਚੀ ਜਾਰੀ ਕੀਤੀ ਹੈ। ਨਾਲ ਹੀ ਯੂਜੀਸੀ ਨੇ ਸੂਬਾ ਸਰਕਾਰਾਂ ਦੇ ਉੱਚ ਸਿੱਖਿਆ ਵਿਭਾਗ ਅਤੇ ਸਬੰਧਤ ਰਾਜ ਦੇ ਮੁੱਖ ਸਕੱਤਰਾਂ ਨੂੰ ਫਰਜ਼ੀ ਸੰਸਥਾਵਾਂ ਖਿਲਾਫ ਢੁਕਵੀਂ ਕਾਰਵਾਈ ਕਰਨ ਲਈ ਲਿਖਿਆ ਹੈ।
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੁਆਰਾ ਆਪਣੀ ਅਧਿਕਾਰਤ ਵੈਬਸਾਈਟ ugc.gov.in 'ਤੇ ਪ੍ਰਕਾਸ਼ਿਤ ਕੀਤੀ ਜਾਅਲੀ ਯੂਨੀਵਰਸਿਟੀਆਂ ਦੀ ਸਤੰਬਰ 2023 ਦੀ ਸੂਚੀ ਸਾਂਝੀ ਕੀਤੀ ਗਈ ਹੈ। ਜਿਸ ਮੁਤਾਬਿਕ ਦਿੱਲੀ ਵਿੱਚ ਸਭ ਤੋਂ ਵੱਧ 8 ਫਰਜ਼ੀ ਯੂਨੀਵਰਸਿਟੀਆਂ ਕੰਮ ਕਰ ਰਹੀਆਂ ਹਨ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ 4, ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿੱਚ 2-2 ਅਤੇ ਮਹਾਰਾਸ਼ਟਰ, ਕਰਨਾਟਕ, ਕੇਰਲ ਅਤੇ ਪੁਡੂਚੇਰੀ ਵਿੱਚ 1-1 ਫਰਜ਼ੀ ਯੂਨੀਵਰਸਿਟੀਆਂ ਚੱਲ ਰਹੀਆਂ ਹਨ। ਕਮਿਸ਼ਨ ਦੇ ਸਕੱਤਰ ਪ੍ਰੋਫੈਸਰ ਮਨੀਸ਼ ਆਰ. ਜੋਸ਼ੀ ਨੇ ਇਨ੍ਹਾਂ ਯੂਨੀਵਰਸਿਟੀਆਂ ਨੂੰ ਨੋਟਿਸ ਵੀ ਜਾਰੀ ਕੀਤਾ ਹੈ।
ਯੂਜੀਸੀ ਦੇ ਸਕੱਤਰ ਮਨੀਸ਼ ਜੋਸ਼ੀ ਨੇ ਇਨ੍ਹਾਂ ਸੰਸਥਾਵਾਂ ਦੇ ਵੀਸੀਜ਼ ਨੂੰ ਭੇਜੇ ਇੱਕ ਅਧਿਕਾਰਤ ਪੱਤਰ ਵਿੱਚ ਲਿਖਿਆ ਕਿ ਇਹ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਫਰਜ਼ੀ ਸੰਸਥਾ ਦੇ ਧੋਖਾਧੜੀ ਦੇ ਕੰਮ ਦਾ ਸ਼ਿਕਾਰ ਹੋ ਰਹੇ ਹਨ।
1.ਆਂਧਰਾ ਪ੍ਰਦੇਸ਼
2. ਦਿੱਲੀ
3. ਕਰਨਾਟਕ
4.ਕੇਰਲ
5. ਮਹਾਰਾਸ਼ਟਰ
6. ਪੁਡੁਚੇਰੀ
7. ਉੱਤਰ ਪ੍ਰਦੇਸ਼
8.ਪੱਛਮੀ ਬੰਗਾਲ
ਇਹ ਵੀ ਪੜ੍ਹੋ: SYL Canal Dispute Case: SYL ਨਹਿਰ ਵਿਵਾਦ ਮਾਮਲੇ 'ਤੇ SC ਨੇ ਪੰਜਾਬ ਸਰਕਾਰ ਨੂੰ ਪਾਈ ਝਾੜ, ਕਿਹਾ- 'ਰਾਜਨੀਤੀ ਨਾ ਕਰੋ'
- PTC NEWS