ਮੁਕੇਸ਼ ਅੰਬਾਨੀ ਨੇ ਭਾਰਤ ਦੇ ਸਭ ਤੋਂ ਅਮੀਰ ਗੌਤਮ ਅਡਾਨੀ ਨੂੰ ਛੱਡਿਆ ਪਿੱਛੇ

By  Pardeep Singh February 1st 2023 04:05 PM -- Updated: February 1st 2023 04:08 PM

ਨਵੀਂ ਦਿੱਲੀ : ਬਜਟ ਤੋਂ ਬਾਅਦ ਸ਼ੇਅਰ ਮਾਰਕੀਟ ਵਿੱਚ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਸ਼ੇਅਰ ਮਾਰਕੀਟ ਵਿੱਚ ਮੰਦੀ ਦੇਖਣ ਨੂੰ ਮਿਲੀ ਹੈ। ਬਜਟ ਦੇ ਦੌਰਾਨ ਵਿਸ਼ਵ ਦੇ 10 ਅਮੀਰ ਲੋਕਾਂ ਦੀ ਸੂਚੀ ਵਿੱਚ ਫੇਰਬਦਲ ਹੋਇਆ ਹੈ ਜੋ ਕਿ ਮੀਡੀਆ ਦੀ ਸੁਰਖੀਆਂ ਬਣਿਆ ਹੋਇਆ ਹੈ। ਇਸ ਦੌਰਾਨ  ਮੁਕੇਸ਼ ਅੰਬਾਨੀ ਨੇ ਗੌਤਮ ਅਡਾਨੀ ਨੂੰ ਪਿੱਛੇ ਛੱਡ ਦਿੱਤਾ ਹੈ। ਗੌਤਮ ਅਡਾਨੀ ਦੇ ਸ਼ੇਅਰਾਂ ਵਿੱਚ ਵੱਡੀ ਗਿਰਾਵਟ ਆਈ ਹੈ।

ਗੌਤਮ ਅਡਾਨੀ ਦੇ ਸ਼ੇਅਰਾਂ 'ਚ ਗਿਰਾਵਟ :

 ਗੌਤਮ ਅਡਾਨੀ ਦੇ ਸ਼ੇਅਰਾਂ 'ਚ ਗਿਰਾਵਟ ਕਾਰਨ ਉਨ੍ਹਾਂ ਦੀ ਕੁੱਲ ਜਾਇਦਾਦ 83.9 ਅਰਬ ਡਾਲਰ 'ਤੇ ਆ ਗਈ ਹੈ। ਮੁਕੇਸ਼ ਅੰਬਾਨੀ ਨੇ ਹੁਣ 84.3 ਬਿਲੀਅਨ ਡਾਲਰ ਦੀ ਸੰਪਤੀ ਦੇ ਨਾਲ ਗੌਤਮ ਅਡਾਨੀ ਨੂੰ ਪਿੱਛੇ ਛੱਡ ਦਿੱਤਾ ਹੈ। ਫੋਰਬਸ ਦੀ ਸੂਚੀ 'ਚ ਅਡਾਨੀ 10ਵੇਂ ਨੰਬਰ 'ਤੇ ਪਹੁੰਚ ਗਿਆ ਹੈ। ਜਦਕਿ ਅੰਬਾਨੀ 9ਵੇਂ ਸਥਾਨ 'ਤੇ ਹਨ। ਇਸ ਤੋਂ ਪਹਿਲਾਂ ਅਡਾਨੀ ਨੂੰ ਪਿਛਲੇ 24 ਘੰਟਿਆਂ 'ਚ 10 ਅਰਬ ਡਾਲਰ ਦਾ ਨੁਕਸਾਨ ਹੋਇਆ ਸੀ। 

ਐਲੋਨ ਮਸਕ ਨੂੰ ਵੀ ਪਿਆ ਵੱਡਾ ਘਾਟਾ

ਜਿੱਥੇ ਗੌਤਮ ਅੰਡਾਨੀ ਨੂੰ ਵੱਡਾ ਘਾਟਾ ਪਿਆ ਹੈ ਉਥੇ ਹੀ ਐਲੋਨ ਮਸਕ , ਜੈਫ ਬੇਜੋਸ ਅਤੇ ਮਾਰਕ ਜ਼ੁਕਰਬਰਗ ਨੂੰ ਵੀ ਘਾਟਾ ਪਿਆ ਹੈ। ਐਲੋਨ ਮਸਕ ਨੂੰ ਇੱਕ ਦਿਨ ਵਿੱਚ ਸਭ ਤੋਂ ਵੱਧ 35 ਬਿਲੀਅਨ ਡਾਲਰ, ਮਾਰਕ ਜ਼ਕਰਬਰਗ ਨੂੰ 31 ਬਿਲੀਅਨ ਡਾਲਰ ਅਤੇ ਜੈਫ ਬੇਜੋਸ ਨੂੰ 20.5 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ।

ਦੁਨੀਆ ਦੇ 10 ਸਭ ਤੋਂ ਅਮੀਰਾਂ 

ਬਰਨਾਰਡ ਅਰਨੌਲਟ 214 ਬਿਲੀਅਨ ਡਾਲਰ ਦੀ ਜਾਇਦਾਦ ਦੇ ਨਾਲ ਸੂਚੀ ਵਿੱਚ ਪਹਿਲੇ ਨੰਬਰ 'ਤੇ ਹੈ। ਇਸ ਦੇ ਨਾਲ ਹੀ ਐਲੋਨ ਮਸਕ 178.3 ਅਰਬ ਡਾਲਰ ਦੇ ਨਾਲ ਦੂਜੇ ਸਥਾਨ 'ਤੇ ਹੈ। ਜਦਕਿ ਜੈਫ ਬੇਜੋਸ 126.3 ਅਰਬ ਡਾਲਰ ਦੀ ਜਾਇਦਾਦ ਨਾਲ ਤੀਜੇ ਸਥਾਨ 'ਤੇ ਬਰਕਰਾਰ ਹਨ। ਇਸ ਦੇ ਨਾਲ ਹੀ ਲੈਰੀ ਐਲੀਸਨ 111.9 ਬਿਲੀਅਨ ਡਾਲਰ ਨਾਲ ਚੌਥੇ, ਵਾਰੇਨ ਬਫੇ 108.5 ਬਿਲੀਅਨ ਡਾਲਰ ਨਾਲ ਪੰਜਵੇਂ ਨੰਬਰ ‘ਤੇ ਹਨ।

Related Post