ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ, ਵੇਖੋ ਸਰਸਾ ਨਦੀ ਪਾਰ ਕਰਦੇ ਦ੍ਰਿਸ਼
Parivar Vichhora Nagar Kirtan : ਇਹ ਨਗਰ ਅੱਗੇ ਜਾ ਕੇ ਤਿੰਨ ਵੱਖ-ਵੱਖ ਪੜ੍ਹਾਵਾਂ ਵਿੱਚ ਵੰਡਿਆ ਗਿਆ, ਜਿਸ ਤਰੀਕੇ ਨਾਲ ਗੁਰੂ ਸਾਹਿਬ ਜੀ ਦਾ ਪਰਿਵਾਰ ਸਰਸਾ ਨਦੀ ਕਿਨਾਰੇ ਆ ਕੇ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ, ਉਸੇ ਤਰ੍ਹਾਂ ਨਾਲ ਇਹ ਨਗਰ ਕੀਰਤਨ ਵੀ ਤਿੰਨ ਪੜਾਵਾਂ ਵਿੱਚ ਵੰਡੇ ਗਏ।
Parivar Vichhora Nagar Kirtan : ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਅਤੇ ਸਿੰਘਾਂ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਮਨਾਏ ਜਾ ਰਹੇ ਸ਼ਹੀਦੀ ਪੰਦਰਵਾੜੇ ਦੌਰਾਨ ਸੰਗਤਾਂ ਨੂੰ ਇਤਿਹਾਸ ਦੇ ਨਾਲ ਜੋੜਨ ਦਾ ਵੱਡਾ ਉਪਰਾਲਾ ਕੀਤਾ ਗਿਆ ਹੈ। ਸੰਤ ਬਾਬਾ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਵਾਲਿਆਂ ਦੇ ਯਤਨਾਂ ਅਤੇ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਅੱਗੇ ਜਾ ਕੇ ਤਿੰਨ ਵੱਖ-ਵੱਖ ਪੜ੍ਹਾਵਾਂ ਵਿੱਚ ਵੰਡਿਆ ਗਿਆ, ਜਿਸ ਤਰੀਕੇ ਨਾਲ ਗੁਰੂ ਸਾਹਿਬ ਜੀ ਦਾ ਪਰਿਵਾਰ ਸਰਸਾ ਨਦੀ ਕਿਨਾਰੇ ਆ ਕੇ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ, ਉਸੇ ਤਰ੍ਹਾਂ ਨਾਲ ਇਹ ਨਗਰ ਕੀਰਤਨ ਵੀ ਤਿੰਨ ਪੜਾਵਾਂ ਵਿੱਚ ਵੰਡੇ ਗਏ।
ਨਗਰ ਕੀਰਤਨ ਦਾ ਇੱਕ ਪੜਾਅ ਦਸ਼ਮੇਸ਼ ਪਿਤਾ ਤੇ ਵੱਡੇ ਸਾਹਿਬਜ਼ਾਦਿਆਂ ਅਤੇ ਸਿੰਘਾਂ ਦੇ ਪੈਂਡੇ ਤੇ ਜਾਂਦਾ ਹੋਇਆ ਚਮਕੌਰ ਸਾਹਿਬ ਵੱਲ ਰਵਾਨਾ ਹੋਇਆ ਤਾਂ ਦੂਜਾ ਪੜਾਅ ਗੁਰੂ ਕੇ ਮਹਿਲਾ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਠਹਿਰਾਉ ਰੋਪੜ ਦੇ ਉੱਚਾ ਖੇੜਾ ਵੱਲ ਰਵਾਨਾ ਹੋਇਆ। ਨਗਰ ਕੀਰਤਨ ਦੌਰਾਨ ਸਜਾਏ ਬੈਲ ਗੱਡੀਆਂ ਦੇ ਗੱਡੇ ਨੂੰ ਇਤਿਹਾਸ ਅਨੁਸਾਰ ਰੂਪਾਏਮਾਨ ਕੀਤਾ ਗਿਆ, ਜਿਵੇਂ ਮਾਤਾਵਾਂ, ਭਾਈ ਮਨੀ ਤੇ ਹੋਰ ਸਿੰਘਾਂ ਨਾਲ ਉਸਚਾ ਖੇੜਾ ਵਿਖੇ ਪੁੱਜੀਆਂ ਸਨ। ਜਦਕਿ ਤੀਸਰਾ ਨਗਰ ਕੀਰਤਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਪੈਂਡੇ 'ਤੇ ਚੱਲਦਾ ਹੋਇਆ ਸਰਸਾ ਨਦੀ ਪਾਰ ਕਰਕੇ ਗੁਰਦੁਆਰਾ ਛੰਨ ਬਾਬਾ ਕੁੰਮਾ ਮਾਸ਼ਕੀ ਪੁੱਜ ਕੇ ਸਮਾਪਤ ਹੋਇਆ।
ਇਸ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਤੜਕ ਸਵੇਰੇ ਤੋਂ ਠੰਡ ਅਤੇ ਧੁੰਦ ਦੇ ਵਿਚ ਰਵਾਨਾ ਹੋਏ ਇਸ ਨਗਰ ਕੀਰਤਨ ਦੌਰਾਨ ਹਾਜ਼ਰ ਹੋਈਆਂ। ਸੰਗਤਾਂ ਵਿਚ ਜਜ਼ਬਾ ਤੇ ਉਤਸ਼ਾਹ ਦੇਖਣ ਨੂੰ ਬਣਦਾ ਸੀ। ਸੰਗਤਾਂ ਨੇ ਸਰਸਾ ਨਦੀ ਦੇ ਠੰਡੇ ਪਾਣੀ ਦੀ ਪ੍ਰਵਾਹ ਨਾ ਕੀਤੀ ਅਤੇ ਜੈਕਾਰੇ ਲਗਾਉਂਦੇ ਹੋਏ ਸਰਸਾ ਨਦੀ ਨੂੰ ਪਾਰ ਕੀਤਾ। ਇਸ ਦੌਰਾਨ ਸੰਗਤਾਂ ਵੈਰਾਗਮਾਈ ਪਲਾਂ ਵਿਚ ਸਨ ਤੇ ਸੰਗਤਾਂ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੇ ਵਾਪਰੇ ਉਸ ਭਿਆਨਕ ਸਮੇਂ ਨੂੰ ਵੀ ਯਾਦ ਕਰਦਿਆਂ ਭਾਵੁਕ ਹੋਈਆਂ।