Haryana : ਫਰੀਦਾਬਾਦ ਚ ਸ਼ੂਟਿੰਗ ਦੀ ਨੈਸ਼ਨਲ ਖਿਡਾਰਨ ਨੇ ਕੋਚ ਤੇ ਸਰੀਰਕ ਸ਼ੋਸ਼ਣ ਦੇ ਲਾਏ ਇਲਜ਼ਾਮ, ਕੇਸ ਦਰਜ, ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

Faridabad sexual assault case : ਪੀੜਤਾ ਦਾ ਦਾਅਵਾ ਹੈ ਕਿ ਕੋਚ ਨੇ ਉਸਦੇ ਪ੍ਰਦਰਸ਼ਨ ਬਾਰੇ ਚਰਚਾ ਕਰਨ ਦੇ ਬਹਾਨੇ ਇੱਕ ਪੰਜ ਸਿਤਾਰਾ ਹੋਟਲ ਦੇ ਕਮਰੇ ਵਿੱਚ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਕੋਚ ਨੇ ਇਹ ਵੀ ਧਮਕੀ ਦਿੱਤੀ ਕਿ ਜੇਕਰ ਉਸਨੇ ਘਟਨਾ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸਦਾ ਕਰੀਅਰ ਖ਼ਰਾਬ ਕਰ ਦੇਵੇਗਾ।

By  KRISHAN KUMAR SHARMA January 8th 2026 01:31 PM -- Updated: January 8th 2026 03:53 PM

Faridabad sexual assault case : ਹਰਿਆਣਾ (Haryana) ਦੇ ਫਰੀਦਾਬਾਦ 'ਚ ਸ਼ੂਟਿੰਗ ਦੀ ਇੱਕ ਕੌਮੀ ਖਿਡਾਰਨ ਨੇ ਆਪਣੇ ਕੋਚ 'ਤੇ ਸਰੀਰਕ ਸੋਸ਼ਣ 'ਤੇ ਇਲਜ਼ਾਮ ਲਾਇਆ ਹਨ। ਉਸਦਾ ਦਾਅਵਾ ਹੈ ਕਿ ਕੋਚ ਨੇ ਉਸਦੇ ਪ੍ਰਦਰਸ਼ਨ ਬਾਰੇ ਚਰਚਾ ਕਰਨ ਦੇ ਬਹਾਨੇ ਇੱਕ ਪੰਜ ਸਿਤਾਰਾ ਹੋਟਲ ਦੇ ਕਮਰੇ ਵਿੱਚ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਕੋਚ ਨੇ ਇਹ ਵੀ ਧਮਕੀ ਦਿੱਤੀ ਕਿ ਜੇਕਰ ਉਸਨੇ ਘਟਨਾ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸਦਾ ਕਰੀਅਰ ਖ਼ਰਾਬ ਕਰ ਦੇਵੇਗਾ।

ਚੰਡੀਗੜ੍ਹ 'ਚ ਵੀ ਹੈ ਮੁਲਜ਼ਮ ਦੀ ਅਕੈਡਮੀ

ਮੁਲਜ਼ਮ ਕੋਚ ਅੰਕੁਸ਼ ਭਾਰਦਵਾਜ਼ ਦੱਸਿਆ ਜਾ ਰਿਹਾ ਹੈ, ਜਿਸ ਦੇ ਚੰਡੀਗੜ੍ਹ 'ਚ ਵੀ ਸ਼ੂਟਿੰਗ ਅਡੈਕਮੀ ਹੋਣ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿਥੇ ਉਹ ਕੁੜੀਆਂ ਨੂੰ ਸਿਖਲਾਈ ਦਿੰਦਾ ਹੈ। ਇਸਦੇ ਨਾਲ ਹੀ ਅੰਕੁਸ਼ ਭਾਰਦਵਾਜ਼ ਕਾਮਨਵੈਲਥ ਖੇਡਾਂ 'ਚ ਤਗਮਾ ਵੀ ਜਿੱਤ ਚੁੱਕਿਆ ਹੈ।

ਪੁਲਿਸ ਨੇ ਮਾਂ ਦੀ ਸ਼ਿਕਾਇਤ 'ਤੇ ਦਰਜ ਕੀਤਾ ਕੇਸ

ਮਾਮਲੇ ਵਿੱਚ ਪੁਲਿਸ ਨੇ ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਹੈ। ਉਧਰ, ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਨੇ ਵੀ ਕਾਰਵਾਈ ਕਰਦੇ ਹੋਏ ਕੋਚ ਨੂੰ ਸਸਪੈਂਡ ਕਰ ਦਿੱਤਾ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੱਕ ਅੰਕੁਸ਼ ਮੁਅੱਤਲ ਰਹੇਗਾ।

ਪੀੜਤਾ ਦੀ ਮਾਂ ਨੇ ਸ਼ਿਕਾਇਤ 'ਚ ਦੱਸੀ ਧੀ ਨਾਲ ਹੱਡਬੀਤੀ

ਨੋਇਡਾ ਦੀ ਰਹਿਣ ਵਾਲੀ ਪੀੜਤਾ ਦੀ ਮਾਂ ਨੇ ਸ਼ਿਕਾਇਤ ਵਿੱਚ ਕਿਹਾ ਕਿ ਉਸ ਦੀ 17 ਸਾਲਾ ਧੀ ਨੇ 16 ਦਸੰਬਰ ਨੂੰ ਦਿੱਲੀ ਦੀ ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ ਦੇ ਇੱਕ ਕੌਮੀ ਪੱਧਰ ਦੇ ਮੁਕਾਬਲੇ 'ਚ ਹਿੱਸਾ ਲਿਆ ਸੀ। ਇਸ ਦੌਰਾਨ ਮੁਕਾਬਲਿਆਂ 'ਚ ਸ਼ੁਰੂ ਵਿੱਚ ਸਭ ਕੁਝ ਠੀਕ ਰਿਹਾ, ਪਰ ਮੈਚ ਖਤਮ ਹੋਣ ਤੋਂ ਬਾਅਦ ਮੁਲਜ਼ਮ ਕੋਚ ਅੰਕੁਸ਼ ਨੇ ਪੀੜਤਾ ਨੂੰ ਸ਼ੂਟਿੰਗ ਰੇਂਜ ਵਿੱਚ ਰਹਿਣ ਲਈ ਕਿਹਾ, ਕਿਉਂਕਿ ਉਸਦੀ ਧੀ ਦਾ ਮੈਚ ਸਵੇਰੇ 10:30 ਵਜੇ ਦਾ ਸੀ। ਪਰ ਕੋਚ ਸ਼ੂਟਿੰਗ ਰੇਂਜ ਵਿੱਚ ਨਹੀਂ ਆਇਆ।

ਮੁਲਜ਼ਮ ਨੇ ਉਸ ਦੀ ਧੀ ਨੂੰ ਫ਼ਰੀਦਾਬਾਦ ਦੇ ਇੱਕ ਹੋਟਲ 'ਚ ਉਸ ਦੀ ਖੇਡ ਦੀ ਚਰਚਾ ਕਰਨ ਬਾਰੇ ਬੁਲਾਇਆ, ਜਿਥੇ ਉਸ ਦੀ ਧੀ ਨੂੰ ਕੋਚ ਕਮਰੇ 'ਚ ਲੈ ਗਿਆ ਅਤੇ ਬਹਾਨੇ ਨਾਲ ਉਸ ਨਾਲ ਸਰੀਰਕ ਸੋਸ਼ਣ ਕੀਤਾ। ਜਦੋਂ ਪੀੜਤਾ ਨੇ ਵਿਰੋਧ ਕੀਤਾ, ਤਾਂ ਕੋਚ ਅੰਕੁਸ਼ ਨੇ ਉਸਦਾ ਕਰੀਅਰ ਖਤਮ ਕਰਨ ਅਤੇ ਉਸਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਵੀ ਦਿੱਤੀ।

ਪੀੜਤਾ ਦੀ ਮਾਂ ਨੇ ਕਿਹਾ ਕਿ ਇਸ ਘਟਨਾ ਨਾਲ ਉਸ ਦੀ ਧੀ 20 ਦਿਨ ਤੱਕ ਸਦਮੇ ਵਿੱਚ ਰਹੀ, ਜਿਸ ਪਿੱਛੋਂ ਉਨ੍ਹਾਂ ਨੂੰ ਪਤਾ ਲੱਗਣ 'ਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਹਰਿਆਣਾ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

ਉਧਰ, ਇਸ ਮਾਮਲੇ 'ਚ ਹਰਿਆਣਾ ਮਹਿਲਾ ਕਮਿਸ਼ਨ ਨੇ ਵੀ ਨੋਟਿਸ ਲੈਂਦਿਆਂ ਪੁਲਿਸ ਕਮਿਸ਼ਨਰ ਤੋਂ ਪੂਰੀ ਜਾਣਕਾਰੀ ਦੀ ਮੰਗ ਕੀਤੀ ਹੈ। ਫਰੀਦਾਬਾਦ ਪੁਲਿਸ ਦੇ ਬੁਲਾਰੇ ਯਸ਼ਪਾਲ ਯਾਦਵ ਨੇ ਕਿਹਾ ਕਿ ਪੀੜਤਾ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਹੋਟਲ ਤੋਂ ਸੀਸੀਟੀਵੀ ਫੁਟੇਜ ਇਕੱਠੀ ਕੀਤੀ ਜਾ ਰਹੀ ਹੈ। ਹੋਟਲ ਸਟਾਫ ਦੇ ਬਿਆਨ ਵੀ ਦਰਜ ਕੀਤੇ ਜਾ ਰਹੇ ਹਨ।

Related Post