Sat, Jan 10, 2026
Whatsapp

Ropar : ਪੰਜਾਬ ਪੁਲਿਸ ਦੇ ASI ਅਸ਼ਵਨੀ ਕੁਮਾਰ ਦੀ ਖੌਫ਼ਨਾਕ ਸੜਕ ਹਾਦਸੇ 'ਚ ਮੌਤ

Ropar News : ਅਸ਼ਵਨੀ ਦੀ ਮੌਤ ਦੀ ਖ਼ਬਰ ਪਿੰਡ ਪਹੁੰਚਦੇ ਹੀ ਪਰਿਵਾਰ ਸਮੇਤ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਦੱਸਿਆ ਗਿਆ ਹੈ ਕਿ ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਨੌਜਵਾਨ ਪੁੱਤਰ ਛੱਡ ਗਿਆ ਹੈ।

Reported by:  PTC News Desk  Edited by:  KRISHAN KUMAR SHARMA -- January 09th 2026 09:04 PM
Ropar : ਪੰਜਾਬ ਪੁਲਿਸ ਦੇ ASI ਅਸ਼ਵਨੀ ਕੁਮਾਰ ਦੀ ਖੌਫ਼ਨਾਕ ਸੜਕ ਹਾਦਸੇ 'ਚ ਮੌਤ

Ropar : ਪੰਜਾਬ ਪੁਲਿਸ ਦੇ ASI ਅਸ਼ਵਨੀ ਕੁਮਾਰ ਦੀ ਖੌਫ਼ਨਾਕ ਸੜਕ ਹਾਦਸੇ 'ਚ ਮੌਤ

Ropar News : ਰੂਪਨਗਰ 'ਚ ਪੰਜਾਬ ਪੁਲਿਸ ਦੇ ਇੱਕ ਏਐਸਆਈ ਨਾਲ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਹੈ, ਜਿਸ ਵਿੱਚ ਏਐਸਆਈ ਅਸ਼ਵਨੀ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਪੁਲਿਸ ਅਧਿਕਾਰੀ ਨੰਗਲ ਦੇ ਪਿੰਡ ਬਰਾਰੀ ਦਾ ਰਹਿਣ ਵਾਲਾ ਸੀ।

ਜਾਣਕਾਰੀ ਅਨੁਸਾਰ, ਮਿਲੀ ਜਾਣਕਾਰੀ ਮੁਤਾਬਕ ਰੂਪਨਗਰ ਪੁਲਿਸ ਲਾਈਨ ਵਿੱਚ ਤਾਇਨਾਤ ਏਐੱਸਆਈ ਅਸ਼ਵਨੀ ਦਿਵੇਦੀ ਦਫ਼ਤਰੀ ਕੰਮ ਸਬੰਧੀ ਘਨੌਲੀ ਗਿਆ ਹੋਇਆ ਸੀ। ਵਾਪਸੀ ਦੌਰਾਨ ਜਦੋਂ ਉਹ ਸੜਕ ਪਾਰ ਕਰ ਰਿਹਾ ਸੀ, ਤਦ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਕੈਂਟਰ ਦੀ ਟੱਕਰ ਨਾਲ ਅਸ਼ਵਨੀ ਦੂਰ ਜਾ ਡਿੱਗਾ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।


ਅਸ਼ਵਨੀ ਦੀ ਮੌਤ ਦੀ ਖ਼ਬਰ ਪਿੰਡ ਪਹੁੰਚਦੇ ਹੀ ਪਰਿਵਾਰ ਸਮੇਤ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਦੱਸਿਆ ਗਿਆ ਹੈ ਕਿ ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਨੌਜਵਾਨ ਪੁੱਤਰ ਛੱਡ ਗਿਆ ਹੈ।

ਇਸ ਹਾਦਸੇ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਕੈਂਟਰ ਚਾਲਕ ਹਾਦਸੇ ਤੋਂ ਬਾਅਦ ਕੁਝ ਪਲਾਂ ਲਈ ਰੁਕਿਆ ਪਰ ਫਿਰ ਕੈਂਟਰ ਸਮੇਤ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

- PTC NEWS

Top News view more...

Latest News view more...

PTC NETWORK
PTC NETWORK