Gurdaspur News : ਸਰਹੱਦ ਨਾਲ ਲੱਗਦੇ ਕਣਕ ਦੇ ਖੇਤਾਂ 'ਚੋਂ ਡਰੋਨ ਬਰਾਮਦ, ਪੁਲਿਸ ਵੱਲੋਂ ਜਾਂਚ ਜਾਰੀ
Gurdaspur News : ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ 27 ਬਟਾਲੀਅਨ ਦੀ ਬੀਓਪੀ ਮੋਮਨਪੁਰ ਦੇ ਨਜ਼ਦੀਕ ਸਰਹੱਦ ਨਾਲ ਲੱਗਦੇ ਕਣਕ ਖੇਤਾਂ ਵਿੱਚੋਂ ਇੱਕ ਡਰੋਨ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਪਿੰਡ ਮੀਰਕਚਾਨਾ ਦਾ ਕਿਸਾਨ ਨਿਸਾਨ ਸਿੰਘ ਆਪਣੇ ਕਣਕ ਦੇ ਖੇਤਾਂ ਵਿੱਚ ਖਾਦ ਪਾ ਰਿਹਾ ਸੀ ਕਿ ਇਸੇ ਦੌਰਾਨ ਉਸਨੇ ਖੇਤਾਂ ਵਿੱਚ ਡਿੱਗਾ ਹੋਇਆ ਡਰੋਨ ਵੇਖਿਆ।
ਉਸ ਨੇ ਤੁਰੰਤ ਬੀਐਸਐਫ ਦੇ ਜਵਾਨਾਂ ਨੂੰ ਜਾਣੂ ਕਰਵਾਇਆ ਗਿਆ। ਉਪਰੰਤ ਪੁਲਿਸ ਥਾਣਾ ਕਲਾਨੌਰ ਦੇ ਐਸਐਚ ਓ ਜਤਿੰਦਰ ਪਾਲ ਅਤੇ ਬੀਐਸਐਫ ਦੀ 27 ਬਟਾਲੀਅਨ ਦੇ ਜਵਾਨਾਂ ਵੱਲੋਂ ਖੇਤਾਂ ਵਿੱਚ ਪਏ ਡਰੋਨ ਨੂੰ ਬਰਾਮਦ ਕਰਕੇ ਇਲਾਕੇ ਵਿੱਚ ਸਰਚ ਅਭਿਆਨ ਚਲਾਇਆ ਹੋਇਆ ਹੈ। ਬੀਐਸਐਫ ਦੇ ਅਧਿਕਾਰੀਆਂ ਅਨੁਸਾਰ ਖੇਤਾਂ ਵਿੱਚੋਂ ਬਰਾਮਦ ਕੀਤੇ ਗਏ ਡਰੋਨ ਦੀ ਫੋਰੈਸਿਕ ਜਾਂਚ ਕਰਵਾਈ ਜਾਵੇਗੀ।
- PTC NEWS