Monsoon ਨੂੰ ਲੈ ਕੇ ਨਵਾਂ ਅਪਡੇਟ, IMD ਨੇ ਦੱਸਿਆ ਇਸ ਵਾਰ ਕਿੰਨੀ ਹੋਵੇਗੀ ਬਾਰਿਸ਼

ਮੌਸਮ ਵਿਭਾਗ ਨੇ ਦੇਸ਼ 'ਚ ਮਾਨਸੂਨ ਨੂੰ ਲੈ ਕੇ ਇੱਕ ਵਾਰ ਫਿਰ ਨਵੀਂ ਅਪਡੇਟ ਜਾਰੀ ਕੀਤੀ ਹੈ। ਆਈਐਮਡੀ ਦੀ ਨਵੀਂ ਅਪਡੇਟ ਆਮ ਲੋਕਾਂ ਅਤੇ ਕਿਸਾਨਾਂ ਲਈ ਖੁਸ਼ਖਬਰੀ ਲੈ ਕੇ ਆਇਆ ਹੈ। ਵਿਭਾਗ ਮੁਤਾਬਕ ਇਸ ਵਾਰ ਮਾਨਸੂਨ ਆਮ ਵਾਂਗ ਰਹਿਣ ਦੀ ਉਮੀਦ ਹੈ ਅਤੇ ਐਲ ਨੀਨੋ ਦੀ ਸਥਿਤੀ ਦੇ ਬਾਵਜੂਦ ਇਸ ਦਾ ਮਾਨਸੂਨ 'ਤੇ ਜ਼ਿਆਦਾ ਅਸਰ ਨਹੀਂ ਪਵੇਗਾ।

By  Ramandeep Kaur April 11th 2023 03:30 PM

ਨਵੀਂ ਦਿੱਲੀ: ਮੌਸਮ ਵਿਭਾਗ ਨੇ ਦੇਸ਼ 'ਚ ਮਾਨਸੂਨ ਨੂੰ ਲੈ ਕੇ ਇੱਕ ਵਾਰ ਫਿਰ ਨਵੀਂ ਅਪਡੇਟ ਜਾਰੀ ਕੀਤੀ ਹੈ। ਆਈਐਮਡੀ ਦੀ ਨਵੀਂ ਅਪਡੇਟ ਆਮ ਲੋਕਾਂ ਅਤੇ ਕਿਸਾਨਾਂ ਲਈ ਖੁਸ਼ਖਬਰੀ ਲੈ ਕੇ ਆਇਆ ਹੈ। ਵਿਭਾਗ ਮੁਤਾਬਕ ਇਸ ਵਾਰ ਮਾਨਸੂਨ ਆਮ ਵਾਂਗ ਰਹਿਣ ਦੀ ਉਮੀਦ ਹੈ ਅਤੇ ਐਲ ਨੀਨੋ ਦੀ ਸਥਿਤੀ ਦੇ ਬਾਵਜੂਦ ਇਸ ਦਾ ਮਾਨਸੂਨ 'ਤੇ ਜ਼ਿਆਦਾ ਅਸਰ ਨਹੀਂ ਪਵੇਗਾ।

ਭਾਰਤ ਮੌਸਮ ਵਿਗਿਆਨ ਵਿਭਾਗ (IMD) ਦੇ ਮੌਸਮ ਵਿਗਿਆਨ ਦੇ ਡਾਇਰੈਕਟਰ ਜਨਰਲ ਡਾ. ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ ਕਿ ਇਸ ਸਾਲ ਆਮ ਮੌਨਸੂਨ ਰਹਿਣ ਦੀ ਉਮੀਦ ਹੈ। ਮਹਾਪਾਤਰਾ ਨੇ ਕਿਹਾ ਕਿ ਮਾਨਸੂਨ ਸੀਜ਼ਨ ਦੌਰਾਨ ਐਲ ਨੀਨੋ ਸਥਿਤੀਆਂ ਵਿਕਸਿਤ ਹੋਣ ਦੀ ਸੰਭਾਵਨਾ ਹੈ ਅਤੇ ਇਸ ਦਾ ਪ੍ਰਭਾਵ ਦੂਸਰੀ ਛਿਮਾਹੀ ਵਿਚ ਮਹਿਸੂਸ ਕੀਤਾ ਜਾ ਸਕਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਸਾਰੇ ਐਲ ਨੀਨੋ ਸਾਲ ਖ਼ਰਾਬ ਮੌਨਸੂਨ ਵਾਲੇ ਸਾਲ ਨਹੀਂ ਹੁੰਦੇ ਹਨ। ਇਸ ਲਈ ਇਸ ਵਾਰ ਵੀ ਮਾਨਸੂਨ ਨਾਲ ਐਲ ਨੀਨੋ ਦਾ ਕੋਈ ਸਿੱਧਾ ਸਬੰਧ ਨਹੀਂ ਹੋਵੇਗਾ ਅਤੇ ਆਮ ਬਾਰਿਸ਼ ਹੋਵੇਗੀ। ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਭਾਰਤ ਵਿੱ'ਚ ਦੱਖਣ-ਪੱਛਮੀ ਮਾਨਸੂਨ ਸੀਜ਼ਨ (ਜੂਨ ਤੋਂ ਸਤੰਬਰ) ਦੌਰਾਨ ਆਮ ਬਾਰਿਸ਼ ਦੇਖਣ ਨੂੰ ਮਿਲੇਗੀ। ਇਸ ਵਾਰ ਮੌਨਸੂਨ 96 ਪ੍ਰਤੀਸ਼ਤ ਰਹੇਗੀ ਅਤੇ ਦੇਸ਼ 'ਚ 87 ਸੈਂਟੀਮੀਟਰ ਦੀ ਲੰਬੀ ਮਿਆਦ ਦੀ ਵਰਖਾ ਹੋਵੇਗੀ।

ਐਲ ਨੀਨੋ ਕੀ ਹੈ?

ਐਲ ਨੀਨੋ ਦੱਖਣੀ ਅਮਰੀਕਾ ਦੇ ਨੇੜੇ ਪ੍ਰਸ਼ਾਂਤ ਮਹਾਂਸਾਗਰ ਦੇ ਪਾਣੀ ਦਾ ਗਰਮ ਹੋਣਾ ਹੈ। ਇਸ ਕਾਰਨ ਮਾਨਸੂਨ ਦੀਆਂ ਹਵਾਵਾਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਭਾਰਤ 'ਚ ਘੱਟ ਬਾਰਿਸ਼ ਨਾਲ ਜੁੜੀਆਂ ਹੋਈਆਂ ਹਨ। ਇਸ ਕਾਰਨ ਸਮੁੰਦਰ ਦਾ ਤਾਪਮਾਨ 5 ਡਿਗਰੀ ਤੱਕ ਵਧ ਜਾਂਦਾ ਹੈ ਅਤੇ ਇਹ ਦੁਨੀਆ ਦੇ ਮੌਸਮ ਨੂੰ ਪ੍ਰਭਾਵਿਤ ਕਰਦਾ ਹੈ।

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ 13 ਅਪ੍ਰੈਲ ਨੂੰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡਣਗੇ


Related Post