New XBB.1.16 Covid sub-variant: ਕੋਰੋਨਾ ਵਾਇਰਸ ਦੇ ਨਵੇਂ ਰੂਪ XBB.1.16 ਦੀ ਦਹਿਸ਼ਤ, ਇਸ ਸੂਬੇ ’ਚ ਸਭ ਤੋਂ ਵੱਧ ਮਾਮਲੇ
ਵਿਸ਼ਵ ਪੱਧਰ ’ਚ ਕੋਰੋਨਾ ਵਾਇਰਸ ਨੂੰ ਤਿੰਨ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪਰ ਅਜੇ ਵੀ ਕੋਰੋਨਾ ਵਾਇਰਸ ਦੇ ਕਈ ਤਰ੍ਹਾਂ ਦੇ ਰੂਪਾਂ ਨੂੰ ਦੇਖਿਆ ਗਿਆ ਹੈ। ਜਿਸ ਦੌਰਾਨ ਅਸਲ ਕੋਰੋਨਾ ਵਾਇਰਸ ਵਿੱਚ ਕਈ ਤਰ੍ਹਾਂ ਦੇ ਪਰਿਵਰਤਨ ਦੇਖੇ ਗਏ ਸਨ।

New XBB.1.16 Covid sub-variant: ਵਿਸ਼ਵ ਪੱਧਰ ’ਚ ਕੋਰੋਨਾ ਵਾਇਰਸ ਨੂੰ ਤਿੰਨ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪਰ ਅਜੇ ਵੀ ਕੋਰੋਨਾ ਵਾਇਰਸ ਦੇ ਕਈ ਤਰ੍ਹਾਂ ਦੇ ਰੂਪਾਂ ਨੂੰ ਦੇਖਿਆ ਗਿਆ ਹੈ। ਜਿਸ ਦੌਰਾਨ ਅਸਲ ਕੋਰੋਨਾ ਵਾਇਰਸ ਵਿੱਚ ਕਈ ਤਰ੍ਹਾਂ ਦੇ ਪਰਿਵਰਤਨ ਦੇਖੇ ਗਏ ਸਨ। ਮਾਹਿਰਾਂ ਦਾ ਕਹਿਣਾ ਹੈ ਕਿ ਓਮਿਕਰੋਨ ਦੀ ਨਵੀਂ ਐਕਸਬੀਬੀ 1.16 ਵੇਰੀਐਂਟ ਦੇ ਕਾਰਨ ਦੇਸ਼ ਵਿੱਚ ਕੋਵਿਡ ਦੇ ਮਾਮਲੇ ਵੱਧ ਰਹੇ ਹਨ। ਇਸ ਵੇਰੀਐਂਟ ਕਾਰਨ ਕੋਵਿਡ ਦਾ ਗ੍ਰਾਫ ਵੱਧ ਰਿਹਾ ਹੈ। ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ ਵਿੱਚ ਦਰਜ ਕੀਤੇ ਜਾ ਰਹੇ ਹਨ।
ਆਈਐਨਐਸਏਸੀਓਜੀ ਦੇ ਮੁਤਾਬਿਕ ਮਹਾਰਾਸ਼ਟਰ ਵਿੱਚ ਐਕਸਬੀਬੀ 1.16 ਵੇਰੀਐਂਟ ਦੇ 105 ਮਾਮਲੇ, ਤੇਲੰਗਾਨਾ 93 ਅਤੇ ਕਰਨਾਟਕ 61 ਮਾਮਲੇ ਸਾਹਮਣੇ ਆਏ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਮਹੀਨੇ ਹੁਣ ਤੱਕ ਐਕਸਬੀਬੀ 1.16 ਵੇਰੀਐਂਟ ਦੇ 207 ਮਾਮਲੇ ਸਾਹਮਣੇ ਆਏ ਹਨ।
ਹਾਲਾਂਕਿ ਇਸ ਵੇਰੀਐਂਟ ਦੇ ਸੰਕਰਮਿਤਾਂ ਵਿੱਚ ਕੋਈ ਗੰਭੀਰ ਲੱਛਣ ਨਹੀਂ ਪਾਏ ਜਾ ਰਹੇ ਹਨ ਪਰ ਇਸ ਕਾਰਨ ਕੋਵਿਡ ਦੇ ਮਾਮਲੇ ਵੱਧ ਰਹੇ ਹਨ। ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਵੀ ਅਲਰਟ ਮੋਡ 'ਤੇ ਆ ਗਈ ਹੈ ਅਤੇ ਇਸ ਦੀ ਰੋਕਥਾਮ ਲਈ ਸਾਰੇ ਕਦਮ ਚੁੱਕੇ ਜਾ ਰਹੇ ਹਨ।
ਇਹ ਵੀ ਪੜ੍ਹੋ: Earthquake in Chhattisgarh: ਛੱਤੀਸਗੜ੍ਹ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, 4.1 ਮਾਪੀ ਗਈ ਤੀਬਰਤਾ