ਪੰਜਾਬ ਦੇ ਪੇਂਡੂ, ਦੂਰ-ਦੁਰਾਡੇ ਤੇ ਸਰਹੱਦੀ ਇਲਾਕਿਆਂ ਦੇ ਸਕੂਲਾਂ ’ਚ ਆਜ਼ਾਦੀ ਦਿਵਸ ਨਾ ਮਨਾਉਣ ਦੇ ਮਾਮਲੇ ’ਚ NHRC ਸਖ਼ਤ
ਐਨਐਚਆਰਸੀ ਨੇ ਸਰਕਾਰ ਨੂੰ ਜਾਂਚ ਕਰਨ ਲਈ ਕਿਹਾ ਹੈ ਕਿ ਕੀ ਸਰਹੱਦੀ ਅਤੇ ਦੂਰ-ਦੁਰਾਡੇ ਇਲਾਕਿਆਂ ਦੇ ਬੱਚਿਆਂ ਨੂੰ ਹੋਰ ਖੇਤਰਾਂ ਦੇ ਵਿਦਿਆਰਥੀਆਂ ਦੇ ਬਰਾਬਰ ਆਜ਼ਾਦੀ ਦਿਵਸ ਨਾਲ ਜੁੜੀਆਂ ਵਿਦਿਅਕ, ਸੱਭਿਆਚਾਰਕ ਅਤੇ ਨਾਗਰਿਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ।
ਪੰਜਾਬ ਦੇ ਪੇਂਡੂ, ਦੂਰ-ਦੁਰਾਡੇ ਅਤੇ ਸਰਹੱਦੀ ਇਲਾਕਿਆਂ ਦੇ ਸਰਕਾਰੀ ਸਕੂਲਾਂ ਵਿੱਚ 15 ਅਗਸਤ ਨੂੰ ਆਜ਼ਾਦੀ ਦਿਵਸ ਨਾ ਮਨਾਏ ਜਾਣ ਸਬੰਧੀ ਸ਼ਿਕਾਇਤ ਦਾ ਐਨਐਚਆਰਸੀ ਨੇ ਨੋਟਿਸ ਲਿਆ ਹੈ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਸਰਕਾਰ ਤੋਂ ਇਸ ਮਾਮਲੇ ’ਤੇ ਵਿਸਥਾਰਤ ਰਿਪੋਰਟ ਤਲਬ ਕੀਤੀ ਹੈ।
ਸਰਕਾਰ ਨੂੰ ਸ਼ਿਕਾਇਤ ਸਬੰਧੀ ਜਾਂਚ ਦੇ ਨਿਰਦੇਸ਼
ਐਨਐਚਆਰਸੀ ਨੇ ਸਰਕਾਰ ਨੂੰ ਜਾਂਚ ਕਰਨ ਲਈ ਕਿਹਾ ਹੈ ਕਿ ਕੀ ਸਰਹੱਦੀ ਅਤੇ ਦੂਰ-ਦੁਰਾਡੇ ਇਲਾਕਿਆਂ ਦੇ ਬੱਚਿਆਂ ਨੂੰ ਹੋਰ ਖੇਤਰਾਂ ਦੇ ਵਿਦਿਆਰਥੀਆਂ ਦੇ ਬਰਾਬਰ ਆਜ਼ਾਦੀ ਦਿਵਸ ਨਾਲ ਜੁੜੀਆਂ ਵਿਦਿਅਕ, ਸੱਭਿਆਚਾਰਕ ਅਤੇ ਨਾਗਰਿਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ।
ਕਮਿਸ਼ਨ ਵੱਲੋਂ ਜ਼ਿਲ੍ਹਾ ਤੇ ਸਕੂਲ ਪੱਧਰ ’ਤੇ ਮੰਗੇ ਗਏ ਵੇਰਵੇ
ਕਮਿਸ਼ਨ ਨੇ 15 ਅਗਸਤ 2026 ਨੂੰ ਸਰਕਾਰੀ ਸਕੂਲਾਂ ਵਿੱਚ ਆਜ਼ਾਦੀ ਦਿਵਸ ਮਨਾਉਣ ਸਬੰਧੀ ਰਾਜ, ਜ਼ਿਲ੍ਹਾ ਅਤੇ ਸਕੂਲ ਪੱਧਰ ’ਤੇ ਵੇਰਵੇ ਮੰਗੇ ਹਨ। ਇਸ ਵਿੱਚ ਝੰਡਾ ਲਹਿਰਾਉਣ, ਰਾਸ਼ਟਰੀ ਗੀਤ ਗਾਉਣ ਅਤੇ ਵਿਦਿਆਰਥੀਆਂ ਦੀ ਸ਼ਮੂਲੀਅਤ ਸਬੰਧੀ ਜਾਣਕਾਰੀ ਵੀ ਸ਼ਾਮਲ ਹੈ।
ਸਕੂਲਾਂ ਦੀ ਪਛਾਣ ਕਰਨ ਦੇ ਵੀ ਨਿਰਦੇਸ਼
ਇਸ ਤੋਂ ਇਲਾਵਾ, ਜਿਨ੍ਹਾਂ ਸਕੂਲਾਂ ਵਿੱਚ ਨਿਰਧਾਰਤ ਗਤੀਵਿਧੀਆਂ ਨਹੀਂ ਕਰਵਾਈਆਂ ਗਈਆਂ, ਉਨ੍ਹਾਂ ਦੀ ਪਛਾਣ ਕਰਕੇ ਇਸ ਦੇ ਕਾਰਨ ਵੀ ਦੱਸਣ ਲਈ ਕਿਹਾ ਗਿਆ ਹੈ। ਪੰਜਾਬ ਦੇ ਮੁੱਖ ਸਕੱਤਰ ਨੂੰ ਚਾਰ ਹਫ਼ਤਿਆਂ ਅੰਦਰ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ : Punjabi University ਪਟਿਆਲਾ ’ਚ ਜ਼ਬਰਦਸਤ ਹੰਗਾਮਾ; ਪੁਲਿਸ ਤੇ ਵਿਦਿਆਰਥੀਆਂ ਵਿਚਾਲੇ ਹੋਈ ਧੱਕਾ ਮੁੱਕੀ