Nina Singh ਬਣੇ CISF ਦੇ ਪਹਿਲੇ ਮਹਿਲਾ ਮੁਖੀ; CRPF ਨੂੰ ਵੀ ਮਿਲਿਆ ਨਵਾਂ ਆਗੂ
IPS Nina Singh: IPS ਨੀਨਾ ਸਿੰਘ ਨੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੀ ਪਹਿਲੀ ਮਹਿਲਾ ਮੁਖੀ ਬਣ ਕੇ ਇਤਿਹਾਸ ਰਚ ਦਿੱਤਾ ਹੈ। ਉਹ ਸੀ.ਆਈ.ਐੱਸ.ਐੱਫ ਦੀ ਮੁਖੀ ਬਣਨ ਵਾਲੀ ਪਹਿਲੀ ਮਹਿਲਾ ਹੈ।
ਆਈ.ਪੀ.ਐੱਸ ਨੀਨਾ ਸਿੰਘ (Nina Singh) ਨੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੀ ਪਹਿਲੀ ਮਹਿਲਾ ਮੁਖੀ ਬਣ ਕੇ ਇਤਿਹਾਸ ਰਚਿਆ ਹੈ। ਇਸ ਸਮੇਂ ਉਹ ਸੀ.ਆਈ.ਐੱਸ.ਐੱਫ ਦੀ ਵਿਸ਼ੇਸ਼ ਡਾਇਰੈਕਟਰ ਜਨਰਲ ਹਨ।
ਇਹ ਵੀ ਪੜ੍ਹੋ: ਸਾਲ 2023 ਦੀਆਂ 6 ਕਤਲ ਦੀਆਂ ਵਾਰਦਾਤਾਂ, ਜਿਨ੍ਹਾਂ ਨਾਲ ਕੰਬ ਉਠਿਆ ਭਾਰਤ
ਨੀਨਾ ਸਿੰਘ ਨੂੰ ਭਾਰਤੀ ਪੁਲਿਸ ਸੇਵਾ (ਆਈ.ਪੀ.ਐੱਸ) ਵਿੱਚ ਮਨੀਪੁਰ-ਕੇਡਰ ਦੇ ਅਧਿਕਾਰੀ ਵਜੋਂ ਨਿਯੁਕਤ ਕੀਤਾ ਗਿਆ ਸੀ, ਪਰ ਬਾਅਦ ਵਿੱਚ ਉਹ ਰਾਜਸਥਾਨ ਕੇਡਰ ਵਿੱਚ ਚਲੇ ਗਏ। ਨੀਨਾ ਸਿੰਘ 1989 ਬੈਚ ਦੀ ਆਈ.ਪੀ.ਐੱਸ ਅਧਿਕਾਰੀ ਹਨ। ਉਹ ਇਸ ਸਾਲ 31 ਅਗਸਤ ਨੂੰ ਸ਼ਿਲਵਰਧਨ ਸਿੰਘ ਦੇ ਸੇਵਾਮੁਕਤ ਹੋਣ ਤੋਂ ਬਾਅਦ ਤੋਂ ਸੀ.ਆਈ.ਐੱਸ.ਐੱਫ ਦੇ ਡਾਇਰੈਕਟਰ ਜਨਰਲ ਦਾ ਵਾਧੂ ਚਾਰਜ ਸੰਭਾਲ ਰਹੇ ਹਨ।
ਦਰਅਸਲ ਪਰਸੋਨਲ ਮੰਤਰਾਲੇ (ਡੀ.ਓ.ਪੀ.ਟੀ) ਦੇ ਇੱਕ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਨੀਨਾ ਸਿੰਘ ਨੂੰ 31 ਜੁਲਾਈ 2024 ਤੱਕ ਸੀ.ਆਈ.ਐੱਸ.ਐੱਫ ਦੇ ਡਾਇਰੈਕਟਰ ਜਨਰਲ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਯਾਨੀ ਸੇਵਾਮੁਕਤੀ ਦੀ ਮਿਤੀ।
ਇਹ ਵੀ ਪੜ੍ਹੋ: ਸਾਲ 2023 'ਚ ਦੇਸ਼ ਦੀਆਂ ਇਨ੍ਹਾਂ ਘਟਨਾਵਾਂ ਨੇ ਬਟੋਰੀਆਂ ਸੁਰਖੀਆਂ, ਇੱਥੇ ਜਾਣੋ
ਸੀ.ਬੀ.ਆਈ. ਵਿੱਚ ਕੰਮ ਕਰ ਚੁਕੇ ਹਨ ਨੀਨਾ ਸਿੰਘ
ਜਾਣਕਾਰੀ ਮੁਤਾਬਕ ਨੀਨਾ ਸਿੰਘ ਰਾਜਸਥਾਨ ਕੇਡਰ ਦੀ ਪਹਿਲੀ ਮਹਿਲਾ ਆਈ.ਪੀ.ਐਸ. ਹਨ। ਇਸ ਸਮੇਂ ਦੌਰਾਨ ਉਨ੍ਹਾਂ ਨੇ ਸੂਬੇ ਵਿੱਚ ਕਈ ਅਹਿਮ ਕੰਮ ਕੀਤੇ। ਉਹ 2013 ਤੋਂ 2018 ਦਰਮਿਆਨ ਸੀ.ਬੀ.ਆਈ. ਵਿੱਚ ਸੰਯੁਕਤ ਡਾਇਰੈਕਟਰ ਵਜੋਂ ਤਾਇਨਾਤ ਸਨ। ਇਸ ਸਮੇਂ ਦੌਰਾਨ ਉਨ੍ਹਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦੋਵਾਂ ਤਰ੍ਹਾਂ ਦੇ ਬਹੁਤ ਸਾਰੇ ਉੱਚ-ਪ੍ਰੋਫਾਈਲ ਕੇਸਾਂ ਦੀ ਜਾਂਚ ਕੀਤੀ। ਇਸ ਤੋਂ ਬਾਅਦ ਉਹ 2021 ਤੋਂ CISF ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਇਹ ਵੀ ਪੜ੍ਹੋ: Top Movies in 2023: ਸਾਲ 2023 'ਚ ਕਿਹੜੀਆਂ-ਕਿਹੜੀਆਂ ਫ਼ਿਲਮਾਂ ਹੋਈਆਂ ਸੁਪਰਹਿੱਟ, ਇੱਥੇ ਜਾਣੋ
ਬਿਹਾਰ ਦੀ ਰਹਿਣ ਰਹਿਣ ਹਨ ਨੀਨਾ ਸਿੰਘ
ਆਈ.ਪੀ.ਐੱਸ ਨੀਨਾ ਸਿੰਘ ਮੂਲ ਰੂਪ ਵਿੱਚ ਬਿਹਾਰ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਪਟਨਾ ਮਹਿਲਾ ਕਾਲਜ, ਜੇ.ਐੱਨ.ਯੂ ਅਤੇ ਹਾਰਵਰਡ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ। ਉਹ ਆਪਣੇ ਬੈਚਮੇਟ ਰੋਹਿਤ ਕੁਮਾਰ ਸਿੰਘ ਨਾਲ ਵਿਆਹੇ ਹੋਏ ਹਨ। ਰੋਹਿਤ ਇਸ ਸਮੇਂ ਕੇਂਦਰ ਸਰਕਾਰ ਵਿੱਚ ਖਪਤਕਾਰ ਮਾਮਲਿਆਂ ਦੇ ਸਕੱਤਰ ਵਜੋਂ ਤਾਇਨਾਤ ਹਨ। ਹੁਣ ਉਨ੍ਹਾਂ ਦੀ ਧਰਮ ਪਤਨੀ ਨੀਨਾ ਸਿੰਘ ਨੇ CISF ਦੀ ਪਹਿਲੀ ਮਹਿਲਾ ਮੁਖੀ ਬਣ ਕੇ ਇਤਿਹਾਸ ਰਚ ਦਿੱਤਾ ਹੈ।
ਇਹ ਵੀ ਪੜ੍ਹੋ: After Breakup Tips: ਜਿਸ ਨੂੰ ਆਪਣੀਆਂ ਅਰਦਾਸਾਂ 'ਚ ਮੰਗਿਆ; ਉਸੇ ਨੂੰ ਭੁਲਾਉਣ ਦੀ ਆਨ ਖਲੋਤੀ ਮੁਸ਼ਕਲ
ਆਈ.ਪੀ.ਐੱਸ ਅਧਿਕਾਰੀ ਅਨੀਸ਼ ਦਿਆਲ ਸਿੰਘ ਬਣੇ ਸੀ.ਆਰ.ਪੀ.ਐੱਫ ਦੇ ਡਾਇਰੈਕਟਰ ਜਨਰਲ
ਆਈ.ਪੀ.ਐੱਸ ਅਧਿਕਾਰੀ ਅਨੀਸ਼ ਦਿਆਲ ਸਿੰਘ (Anish Dayal Singh) ਨੂੰ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦਾ ਡਾਇਰੈਕਟਰ ਜਨਰਲ ਬਣਾਇਆ ਗਿਆ ਹੈ। ਉਹ ਪਿਛਲੇ ਕੁਝ ਹਫ਼ਤਿਆਂ ਤੋਂ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ITBP) ਦੇ ਮੁਖੀ ਦੇ ਨਾਲ-ਨਾਲ ਵਾਧੂ ਚਾਰਜ ਦੇ ਤੌਰ 'ਤੇ ਇਸ ਅਹੁਦੇ ਨੂੰ ਸੰਭਾਲ ਰਹੇ ਹਨ। ਉਹ 31 ਦਸੰਬਰ 2024 ਨੂੰ ਸੇਵਾਮੁਕਤ ਹੋਣ ਤੱਕ ਸੀ.ਆਰ.ਪੀ.ਐੱਫ ਮੁਖੀ ਬਣੇ ਰਹਿਣਗੇ।