Sat, May 18, 2024
Whatsapp

ਸਾਲ 2023 ਦੀਆਂ 6 ਕਤਲ ਦੀਆਂ ਵਾਰਦਾਤਾਂ, ਜਿਨ੍ਹਾਂ ਨਾਲ ਕੰਬ ਉਠਿਆ ਭਾਰਤ

Written by  Jasmeet Singh -- December 28th 2023 05:42 PM
ਸਾਲ 2023 ਦੀਆਂ 6 ਕਤਲ ਦੀਆਂ ਵਾਰਦਾਤਾਂ, ਜਿਨ੍ਹਾਂ ਨਾਲ ਕੰਬ ਉਠਿਆ ਭਾਰਤ

ਸਾਲ 2023 ਦੀਆਂ 6 ਕਤਲ ਦੀਆਂ ਵਾਰਦਾਤਾਂ, ਜਿਨ੍ਹਾਂ ਨਾਲ ਕੰਬ ਉਠਿਆ ਭਾਰਤ

Gruesome Murders Of Year 2023 - ਸਾਲ 2023 ਦੀ ਸਮਾਪਤੀ ਅਤੇ ਨਵੇਂ ਸਾਲ 2024 ਦੀ ਸ਼ੁਰੂਆਤ ਵਿੱਚ ਕੁਝ ਹੀ ਦਿਨ ਬਾਕੀ ਹਨ। ਸਾਲ 2023 'ਚ ਦੇਸ਼ ਨੇ ਕਈ ਉਪਲੱਬਧੀਆਂ ਹਾਸਲ ਕੀਤੀਆਂ ਹਨ, ਜਿਨ੍ਹਾਂ ਦੀ ਆਵਾਜ਼ ਪੂਰੀ ਦੁਨੀਆ 'ਚ ਸੁਣਾਈ ਦਿੱਤੀ।ਇਸ ਦੇ ਨਾਲ ਹੀ ਸਾਲ 2023 'ਚ ਦੇਸ਼ 'ਚ ਕੁਝ ਅਜਿਹੇ ਘਿਨਾਉਣੇ ਅਪਰਾਧ ਵੀ ਹੋਏ ਹਨ, ਜਿਨ੍ਹਾਂ ਦਾ ਜ਼ਿਕਰ ਪੂਰੇ ਦੇਸ਼ ਅਤੇ ਦੁਨੀਆ 'ਚ ਹੋਇਆ ਹੈ। ਆਓ ਟਾਪ 6 ਅਜਿਹੀਆਂ ਘਟਨਾਵਾਂ 'ਤੇ ਨਜ਼ਰ ਮਾਰਦੇ ਹਾਂ, ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। 


ਇਹ ਵੀ ਪੜ੍ਹੋ: ਸਾਲ 2023 'ਚ ਦੇਸ਼ ਦੀਆਂ ਇਨ੍ਹਾਂ ਘਟਨਾਵਾਂ ਨੇ ਬਟੋਰੀਆਂ ਸੁਰਖੀਆਂ, ਇੱਥੇ ਜਾਣੋ

ਕਰਣੀ ਸੈਨਾ ਦੇ ਪ੍ਰਧਾਨ ਗੋਗਾਮੇੜੀ ਦਾ ਦਿਨ-ਦਿਹਾੜੇ ਕਤਲ

ਸ਼੍ਰੀ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੀ 5 ਦਸੰਬਰ ਨੂੰ ਜੈਪੁਰ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸੁਖਦੇਵ ਸਿੰਘ ਨੂੰ ਜੈਪੁਰ ਦੇ ਸ਼ਿਆਮਨਗਰ ਇਲਾਕੇ 'ਚ ਗੋਲੀਆਂ ਮਾਰੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਮੈਟਰੋ ਮਾਸ ਹਸਪਤਾਲ ਲਿਜਾਇਆ ਗਿਆ। ਸ਼੍ਰੀ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਰਾਸ਼ਟਰੀ ਪ੍ਰਧਾਨ 'ਤੇ ਗੋਲੀਬਾਰੀ ਤੋਂ ਬਾਅਦ ਸਥਾਨਕ ਪੁਲਿਸ ਅਤੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਇਲਾਕੇ 'ਚ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ। ਇਸ ਤੋਂ ਬਾਅਦ ਹਸਪਤਾਲ ਵਿੱਚ ਸੁਖਦੇਵ ਸਿੰਘ ਦੀ ਮੌਤ ਹੋ ਗਈ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ। ਸੁਖਦੇਵ ਸਿੰਘ ਦਾ ਸਿਆਸਤ ਵਿੱਚ ਬਹੁਤ ਦਬਦਬਾ ਸੀ। ਲਾਰੈਂਸ ਬਿਸ਼ਨੋਈ ਗੈਂਗ ਦੇ ਸਾਥੀ ਰੋਹਿਤ ਗੋਦਾਰਾ ਨੇ ਗੋਗਾਮੇੜੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਸੁਖਦੇਵ ਸਿੰਘ ਗੋਗਾਮੇੜੀ ਨੂੰ ਰਾਜਪੂਤ ਭਾਈਚਾਰੇ ਦੇ ਮਜ਼ਬੂਤ ​​ਆਗੂਆਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ। ਆਪਣੀ ਹੱਤਿਆ ਤੋਂ ਪਹਿਲਾਂ ਉਹ ਸ਼੍ਰੀ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਸਨ। ਉਹ 2013 ਵਿੱਚ ਕਰਨੀ ਸੈਨਾ ਵਿੱਚ ਸ਼ਾਮਲ ਹੋਏ ਸਨ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਇਸ ਸੰਸਥਾ ਨਾਲ ਜੁੜੇ ਹੋਏ ਸਨ। ਸੁਖਦੇਵ ਸਿੰਘ ਗੋਗਾਮੇੜੀ ਦਾ ਰਾਜਪੂਤ ਸਮਾਜ ਵਿੱਚ ਬਹੁਤ ਸਤਿਕਾਰ ਕੀਤਾ ਜਾਂਦਾ ਹੈ ਅਤੇ ਨੌਜਵਾਨ ਉਸਨੂੰ ਬਹੁਤ ਪਸੰਦ ਕਰਦੇ ਸਨ।

ਮਣੀਪੁਰ ਵਿੱਚ ਦੋ ਔਰਤਾਂ ਦੀ ਨਗਨ ਪਰੇਡ ਅਤੇ ਬਲਾਤਕਾਰ

ਮਣੀਪੁਰ 'ਚ ਦੋ ਭਾਈਚਾਰਿਆਂ 'ਚ ਹਿੰਸਾ ਦੌਰਾਨ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਮਾਮਲਾ ਸਾਹਮਣੇ ਆਇਆ। ਪੂਰਬੀ ਸੂਬੇ 'ਚ 19 ਜੁਲਾਈ ਨੂੰ ਦੋ ਔਰਤਾਂ ਦੀ ਨਗਨ ਪਰੇਡ ਦਾ ਵੀਡੀਓ ਵਾਇਰਲ ਹੋਇਆ ਸੀ। ਇਸ ਵੀਡੀਓ ਤੋਂ ਬਾਅਦ ਪੂਰੇ ਦੇਸ਼ 'ਚ ਔਰਤਾਂ ਖਿਲਾਫ ਅਪਰਾਧ ਨੂੰ ਲੈ ਕੇ ਜ਼ੋਰਦਾਰ ਬਹਿਸ ਛਿੜ ਗਈ। ਇਸ ਮੁੱਦੇ ਨੂੰ ਲੈ ਕੇ ਸੰਸਦ ਤੋਂ ਲੈ ਕੇ ਸੜਕਾਂ ਤੱਕ ਹੰਗਾਮਾ ਹੋਇਆ। 4 ਮਈ ਦੀ ਘਟਨਾ ਦੀ ਵਾਇਰਲ ਹੋਈ ਇਸ ਵੀਡੀਓ ਵਿੱਚ ਦੇਖਿਆ ਗਿਆ ਕਿ ਭੀੜ ਇੱਕ ਭਾਈਚਾਰੇ ਦੀਆਂ ਦੋ ਔਰਤਾਂ ਦੇ ਕਪੜੇ ਲਾਹ ਕੇ ਛਿੱਤਰ-ਪਰੇਡ ਕਰ ਰਹੀ ਸੀ। ਇਨ੍ਹਾਂ ਔਰਤਾਂ ਨਾਲ ਬਲਾਤਕਾਰ ਵੀ ਕੀਤਾ ਗਿਆ। ਇਸ ਘਿਨਾਉਣੀ ਘਟਨਾ ਨੇ ਦੇਸ਼ ਭਰ ਵਿੱਚ ਸੁਰਖੀਆਂ ਬਟੋਰੀਆਂ। ਪੀੜਤ ਔਰਤਾਂ ਨੂੰ ਇਨਸਾਫ ਦਿਵਾਉਣ ਲਈ ਦੇਸ਼ ਭਰ ਵਿੱਚ ਕੈਂਡਲ ਮਾਰਚ ਕੱਢੇ ਗਏ। ਸੁਪਰੀਮ ਕੋਰਟ ਨੇ ਵੀ ਪੂਰੇ ਮਾਮਲੇ 'ਤੇ ਨਜ਼ਰ ਰੱਖੀ। ਪੁਲਿਸ ਮੁਤਾਬਕ ਇਨ੍ਹਾਂ ਦੰਗਿਆਂ 'ਚ ਦੋਵੇਂ ਭਾਈਚਾਰਿਆਂ ਦੇ ਕੁਲ 175 ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ। 

ਇਹ ਵੀ ਪੜ੍ਹੋ: Year Ender 2023: ਸਾਲ 2023 'ਚ ਕਿਹੜੀਆਂ-ਕਿਹੜੀਆਂ ਸੀਰੀਜ਼ ਸੁਰਖੀਆਂ 'ਚ ਰਹੀਆਂ, ਇੱਥੇ ਜਾਣੋ

ਸਾਬਕਾ ਮਾਫੀਆ ਅਤੀਕ ਅਤੇ ਅਸ਼ਰਫ ਦਾ ਪੁਲਿਸ ਹਿਰਾਸਤ ਵਿੱਚ ਕਤਲ

ਮਾਫੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦੀ 15 ਅਪ੍ਰੈਲ ਨੂੰ ਪ੍ਰਯਾਗਰਾਜ 'ਚ ਹੱਤਿਆ ਕਰ ਦਿੱਤੀ ਗਈ ਸੀ। ਕੋਲਵਿਨ ਹਸਪਤਾਲ ਨੇੜੇ ਪੁਲਿਸ ਹਿਰਾਸਤ 'ਚ ਗੋਲੀਬਾਰੀ ਕਰਨ ਵਾਲਿਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ। ਅਤੀਕ ਅਤੇ ਅਸ਼ਰਫ ਪ੍ਰਯਾਗਰਾਜ ਦੇ ਮਸ਼ਹੂਰ ਉਮੇਸ਼ ਪਾਲ ਗੋਲੀਕਾਂਡ 'ਚ ਅਦਾਲਤ ਦੇ ਹੁਕਮਾਂ 'ਤੇ ਪੁਲਿਸ ਹਿਰਾਸਤ 'ਚ ਸਨ। ਮਾਫੀਆ ਭਰਾਵਾਂ ਨੂੰ ਡਾਕਟਰੀ ਜਾਂਚ ਲਈ ਕੋਲਵਿਨ ਹਸਪਤਾਲ ਲਿਆਂਦਾ ਗਿਆ। ਕਤਲੇਆਮ ਤੋਂ ਬਾਅਦ ਤਿੰਨੋਂ ਸ਼ੂਟਰਾਂ ਨੂੰ ਮੌਕੇ ਤੋਂ ਫੜ ਲਿਆ ਗਿਆ। ਲਵਲੇਸ਼ ਤਿਵਾੜੀ, ਅਰੁਣ ਮੌਰੀਆ ਅਤੇ ਸੰਨੀ ਸਿੰਘ ਕੋਲੋਂ ਵਿਦੇਸ਼ੀ ਪਿਸਤੌਲ ਜਿਗਾਨਾ ਅਤੇ ਗਿਰਸਾਨ ਵੀ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਇੱਕ ਦੇਸੀ ਪਿਸਤੌਲ ਵੀ ਬਰਾਮਦ ਕੀਤਾ ਗਿਆ। ਸ਼ੂਟਰਾਂ ਨੇ ਵਾਰਦਾਤ ਨੂੰ ਅੰਜਾਮ ਦਿੰਦੇ ਸਮੇਂ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ ਸਨ। ਤਿੰਨਾਂ ਸ਼ੂਟਰਾਂ ਨੇ ਅਪਰਾਧ ਦੀ ਦੁਨੀਆ ਵਿੱਚ ਨਾਮ ਕਮਾਉਣ ਲਈ ਮਾਫੀਆ ਭਰਾਵਾਂ ਨੂੰ ਮਾਰਨ ਦਾ ਦਾਅਵਾ ਕੀਤਾ ਸੀ। ਇਸ ਕਤਲੇਆਮ ਤੋਂ ਬਾਅਦ ਪੂਰਾ ਦੇਸ਼ ਸਹਿਮ ਗਿਆ। ਇਹ ਮਾਮਲਾ ਕਈ ਦਿਨਾਂ ਤੱਕ ਸੁਰਖੀਆਂ ਵਿੱਚ ਰਿਹਾ।

Delhi murder:  350 रुपये के लिए किशोर का दबाया गला,  फिर चाकू से किए ताबड़तोड़ 50 से ज्यादा वार

ਇਹ ਵੀ ਪੜ੍ਹੋ: After Breakup Tips: ਜਿਸ ਨੂੰ ਆਪਣੀਆਂ ਅਰਦਾਸਾਂ 'ਚ ਮੰਗਿਆ; ਉਸੇ ਨੂੰ ਭੁਲਾਉਣ ਦੀ ਆਨ ਖਲੋਤੀ ਮੁਸ਼ਕਲ

300 ਰੁਪਏ ਲਈ 100 ਵਾਰ ਚਾਕੂਆਂ ਨਾਲ ਮਾਰ ਕੀਤਾ ਸਿਰ ਕਲਮ

ਦਿੱਲੀ 'ਚ ਕਤਲ ਦੀ ਘਟਨਾ ਨੂੰ ਇਸ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਕਿ ਇਸ ਨੇ ਸਾਰਿਆਂ ਨੂੰ ਹਲੂਣ ਕੇ ਰੱਖ ਦਿੱਤਾ। ਕਤਲ ਦੀ ਇਹ ਘਟਨਾ ਉਦੋਂ ਸੁਰਖੀਆਂ ਵਿੱਚ ਆਈ ਜਦੋਂ ਇਸ ਦੀ ਸੀ.ਸੀ.ਟੀ.ਵੀ. ਫੁਟੇਜ ਵਾਇਰਲ ਹੋਈ। ਦਿੱਲੀ ਦੇ ਵੈਲਕਮ ਇਲਾਕੇ ਦੀ ਲੇਬਰ ਕਲੋਨੀ ਵਿੱਚ ਵਾਪਰੀ ਇਸ ਕਤਲ ਦੀ ਘਟਨਾ ਦੀ ਤੀਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸੀ.ਸੀ.ਟੀ.ਵੀ. ਫੁਟੇਜ ਵਿੱਚ ਇੱਕ ਲੜਕਾ ਗਲੀ ਦੇ ਅੰਦਰੋਂ ਕੋਈ ਚੀਜ਼ ਘਸੀਟਦਾ ਦਿਖਾਈ ਦੇ ਰਿਹਾ ਹੈ। ਪਹਿਲਾਂ ਤਾਂ ਇਹ ਇੱਕ ਭਾਰੀ ਵਸਤੂ ਵਰਗਾ ਲੱਗਦਾ ਹੈ, ਪਰ ਬਾਅਦ ਵਿੱਚ ਪਤਾ ਚੱਲਦਾ ਹੈ ਕਿ ਇਹ ਇੱਕ ਲਾਸ਼ ਨੂੰ ਖਿੱਚ ਰਿਹਾ ਹੈ। ਇਸ ਤੋਂ ਬਾਅਦ ਲੜਕੇ ਨੇ ਵਿਅਕਤੀ 'ਤੇ ਤੇਜ਼ਧਾਰ ਚਾਕੂਆਂ ਨਾਲ ਹਮਲਾ ਕਰ ਦਿੱਤਾ। ਸੀ.ਸੀ.ਟੀ.ਵੀ. ਫੁਟੇਜ ਵਿੱਚ ਉਹ ਕਰੀਬ 100 ਵਾਰ ਚਾਕੂਆਂ ਨਾਲ ਹਮਲਾ ਕਰਦਾ ਨਜ਼ਰ ਆ ਰਿਹਾ ਹੈ। ਜਦੋਂ ਵਿਅਕਤੀ ਦੇ ਸਰੀਰ ਵਿੱਚ ਕੋਈ ਹਿਲਜੁਲ ਨਹੀਂ ਹੁੰਦੀ ਤਾਂ ਮੁੰਡਾ ਉਸਨੂੰ ਮਰਿਆ ਸਮਝ ਕੇ ਨੱਚਦਾ ਹੈ। ਦਿੱਲੀ ਵਿੱਚ ਇਸ ਤਰ੍ਹਾਂ ਦੇ ਕਤਲ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਨਿੱਕੀ ਕਤਲ ਕੇਸ: ਢਾਬੇ ਦੇ ਫਰਿੱਜ 'ਚ ਛੁਪਾਈ ਲਾਸ਼

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਨਿੱਕੀ ਯਾਦਵ ਦੇ ਕਤਲ ਦੀ ਖਬਰ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। 10 ਫਰਵਰੀ ਨੂੰ ਨਿੱਕੀ ਯਾਦਵ ਦੀ ਉਸ ਦੇ ਹੀ ਬੁਆਏਫ੍ਰੈਂਡ ਸਾਹਿਲ ਨੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ। ਦਰਅਸਲ ਨਿੱਕੀ ਅਤੇ ਸਾਹਿਲ ਲਿਵ-ਇਨ ਵਿੱਚ ਰਹਿੰਦੇ ਸਨ। ਸਾਹਿਲ ਦੇ ਪਰਿਵਾਰ ਵਾਲੇ ਨਿੱਕੀ ਨੂੰ ਪਸੰਦ ਨਹੀਂ ਕਰਦੇ ਸਨ ਅਤੇ ਸਾਹਿਲ 'ਤੇ ਕਿਤੇ ਹੋਰ ਵਿਆਹ ਕਰਨ ਲਈ ਦਬਾਅ ਪਾ ਰਹੇ ਸਨ। ਸਾਹਿਲ ਦਾ ਵਿਆਹ 10 ਫਰਵਰੀ ਨੂੰ ਹੋਣਾ ਸੀ। ਜਦੋਂ ਨਿੱਕੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਇਸ ਵਿਆਹ ਦਾ ਵਿਰੋਧ ਕੀਤਾ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਲੜਾਈ ਹੋ ਗਈ। ਤਕਰਾਰ ਦੌਰਾਨ ਸਾਹਿਲ ਨੇ ਗੁੱਸੇ 'ਚ ਆ ਕੇ ਨਿੱਕੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਸਾਹਿਲ ਨੇ ਨਿੱਕੀ ਦੀ ਲਾਸ਼ ਨੂੰ ਘਟਨਾ ਵਾਲੀ ਥਾਂ ਤੋਂ ਕਰੀਬ 40 ਕਿਲੋਮੀਟਰ ਦੂਰ ਸਥਿਤ ਆਪਣੇ ਢਾਬੇ ਦੇ ਫਰਿੱਜ 'ਚ ਲੁਕਾ ਦਿੱਤਾ ਅਤੇ ਫਿਰ ਘਰ ਜਾ ਕੇ ਦੂਜਾ ਵਿਆਹ ਕਰਵਾ ਲਿਆ।

Shraddha murder case: Delhi Police files ‘voluminous’ chargesheet against Aaftab Poonawalla

ਇਹ ਵੀ ਪੜ੍ਹੋ: Parenting Tips: ਆਪਣੇ ਬੱਚਿਆਂ ਨਾਲ ਅਜਿਹਾ ਕਰਨ ਵਾਲੀਆਂ ਮਾਵਾਂ ਹੁੰਦੀਆਂ ਮਤਲਬੀ

ਸ਼ਰਧਾ ਕਤਲ ਕਾਂਡ ਜਦੋਂ 35 ਟੁਕੜਿਆਂ 'ਚ ਮਿਲੀ ਕੁੜੀ ਦੀ ਲਾਸ਼  

ਦਿੱਲੀ ਦੇ ਸਨਸਨੀਖੇਜ਼ ਸ਼ਰਧਾ ਕਤਲ ਕੇਸ 'ਚ ਸਾਕੇਤ ਕੋਰਟ ਨੇ ਅਹਿਮ ਸੁਣਵਾਈ ਕਰਦੇ ਹੋਏ ਮੁਲਜ਼ਮ ਆਫਤਾਬ ਅਮੀਨ ਪੂਨਾਵਾਲਾ 'ਤੇ ਇਲਜ਼ਾਮ ਤੈਅ ਕਰ ਦਿੱਤੇ ਹਨ। ਆਫਤਾਬ ਅਮੀਨ ਪੂਨਾਵਾਲਾ 'ਤੇ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਦੀ ਹੱਤਿਆ ਦਾ ਇਲਜ਼ਾਮ ਹੈ। ਦੱਖਣੀ ਦਿੱਲੀ ਦੇ ਜੰਗਲ 'ਚ 27 ਸਾਲਾ ਸ਼ਰਧਾ ਵਾਕਰ ਦੀ ਲਾਸ਼ 35 ਟੁਕੜਿਆਂ 'ਚ ਮਿਲੀ ਸੀ। ਇਲਜ਼ਾਮ ਹੈ ਕਿ ਆਫਤਾਬ ਨੇ ਸ਼ਰਧਾ ਦਾ ਕਤਲ ਸਿਰਫ ਇਸ ਲਈ ਕੀਤਾ ਕਿਉਂਕਿ ਸ਼ਰਧਾ ਉਸ 'ਤੇ ਵਿਆਹ ਲਈ ਦਬਾਅ ਪਾ ਰਹੀ ਸੀ। ਇਲਜ਼ਾਮ ਹੈ ਕਿ ਆਫਤਾਬ ਨੇ ਸ਼ਰਧਾ ਦੀ ਲਾਸ਼ ਨੂੰ 35 ਟੁਕੜਿਆਂ ਵਿੱਚ ਕੱਟਣ ਤੋਂ ਬਾਅਦ 20 ਦਿਨਾਂ ਤੱਕ ਫਰਿੱਜ ਵਿੱਚ ਰੱਖਿਆ ਸੀ। ਇਨ੍ਹਾਂ 20 ਦਿਨਾਂ ਦੌਰਾਨ ਉਹ ਰਾਤ ਨੂੰ ਮਹਿਰੌਲੀ ਦੇ ਜੰਗਲਾਂ ਵਿਚ ਜਾ ਕੇ ਇਨ੍ਹਾਂ ਟੁਕੜਿਆਂ ਨੂੰ ਇਕ-ਇਕ ਕਰਕੇ ਸੁੱਟਦਾ ਸੀ। ਪੁਲਿਸ ਮੁਤਾਬਕ ਸ਼ਰਧਾ ਅਤੇ ਆਫਤਾਬ ਮੁੰਬਈ 'ਚ ਇਕ ਹੀ ਕਾਲ ਸੈਂਟਰ 'ਚ ਕੰਮ ਕਰਦੇ ਸਨ। ਇਸ ਦੌਰਾਨ ਦੋਹਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ ਪਰ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਦਾ ਰਿਸ਼ਤਾ ਮਨਜ਼ੂਰ ਨਹੀਂ ਸੀ। ਇਸ ਤੋਂ ਬਾਅਦ ਦੋਵੇਂ ਦਿੱਲੀ ਆ ਗਏ। 

-

Top News view more...

Latest News view more...

LIVE CHANNELS
LIVE CHANNELS