ਕਣਕ ਨਹੀਂ, ਭਾਰ ਘਟਾਉਣਾ ਲਈ ਸਿੰਘਾਡੇ ਦਾ ਆਟਾ ਵਧੇਰੇ ਸਿਹਤਮੰਦ

ਬਹੁਤ ਸਾਰੇ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਪਰ ਹਰ ਕਿਸੇ ਕੋਲ ਕਸਰਤ ਕਰਨ ਦਾ ਸਮਾਂ ਨਹੀਂ ਹੁੰਦਾ, ਇਸ ਲਈ ਜੇ ਕੋਈ ਜਿਮ ਜਾਣ ਤੋਂ ਬਿਨਾਂ ਭਾਰ ਘਟਾਉਣਾ ਚਾਹੁੰਦਾ ਹੈ, ਤਾਂ ਉਸਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਤਬਦੀਲੀ ਕਰਨੀ ਪੈਂਦੀ ਹੈ।

By  Shameela Khan June 26th 2023 03:10 PM -- Updated: June 26th 2023 03:21 PM

 Weight loss:  ਬਹੁਤ ਸਾਰੇ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਪਰ ਹਰ ਕਿਸੇ ਕੋਲ ਕਸਰਤ ਕਰਨ ਦਾ ਸਮਾਂ ਨਹੀਂ ਹੁੰਦਾ, ਇਸ ਲਈ ਜੇ ਕੋਈ ਜਿਮ ਜਾਣ ਤੋਂ ਬਿਨਾਂ ਭਾਰ ਘਟਾਉਣਾ ਚਾਹੁੰਦਾ ਹੈ, ਤਾਂ ਉਸਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਤਬਦੀਲੀ ਕਰਨੀ ਪੈਂਦੀ ਹੈ। ਆਮ ਤੌਰ 'ਤੇ ਅਸੀਂ ਰੋਜ਼ਾਨਾ ਕਣਕ ਦਾ ਆਟਾ ਖਾਂਦੇ ਹਾਂ, ਪਰ ਜੇ ਤੁਸੀਂ ਭਾਰ ਘਟਾਉਣ ਦਾ ਇਰਾਦਾ ਰੱਖਦੇ ਹੋ ਤਾਂ ਤੁਹਾਨੂੰ ਸਿੰਘਾਡੇ ਦਾ ਆਟਾ ਖਾਣਾ ਪਵੇਗਾ। ਸਿੰਘਾਡਾ ਇੱਕ ਬਹੁਤ ਹੀ ਸੁਆਦੀ ਫਲ ਹੈ ਜੋ ਪਾਣੀ ਵਿੱਚ ਉਗਾਇਆ ਜਾਂਦਾ ਹੈ। ਇਸੇ ਲਈ ਕੁਝ ਲੋਕ ਇਸ ਨੂੰ 'ਵਾਟਰ ਫਰੂਟ' ਵੀ ਕਹਿੰਦੇ ਹਨ। 



ਸਿੰਘਾਡੇ ਵਿੱਚ ਪਾਏ ਜਾਣ ਵਾਲੇ ਪੋਸ਼ਕ-ਪਦਾਰਥ: 

ਸਿੰਘਾਰਾ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਇਸ ਵਿੱਚ ਭਾਰ ਘਟਾਉਣ ਦੇ ਗੁਣ ਹੁੰਦੇ ਹਨ, ਇਸ ਲਈ ਬਹੁਤ ਸਾਰੇ ਸਿਹਤ ਮਾਹਰ ਇਸ ਦੇ ਸੇਵਨ ਦੀ ਸਿਫਾਰਸ਼ ਕਰਦੇ ਹਨ। ਨਵਰਾਤਰੀ ਵਰਤ ਦੌਰਾਨ ਵੀ ਜ਼ਿਆਦਾਤਰ ਲੋਕ ਸਿੰਘਾੜੇ ਦਾ ਆਟਾ ਖਾਂਦੇ ਹਨ। ਸਿੰਘਾਡੇ ਵਿੱਚ ਕੈਲਸ਼ੀਅਮ, ਵਿਟਾਮਿਨ-ਏ, ਵਿਟਾਮਿਨ ਸੀ, ਕਾਰਬੋਹਾਈਡਰੇਟ ਅਤੇ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਸਿੰਘਾੜੇ ਦਾ ਆਟਾ ਕਿਵੇਂ ਖਾਧਾ ਜਾ ਸਕਦਾ ਹੈ?

ਸਿਹਤਮਾਹਰਾਂ  ਦੀ ਸਲਾਹ: 

ਜੇਕਰ ਤੁਸੀਂ ਆਸਾਨੀ ਨਾਲ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਿੰਘਾੜੇ ਦੇ ਆਟੇ ਦੀ ਵਰਤੋਂ ਕਈ ਤਰੀਕਿਆਂ ਨਾਲ ਕਰ ਸਕਦੇ ਹੋ, ਜਿਸ ਚ ਰੋਟੀ, ਢੋਕਲਾ, ਪਕੌੜੇ, ਪੁਰੀ ਆਦਿ ਸ਼ਾਮਲ ਹਨ। ਜ਼ਿਆਦਾਤਰ ਸਿਹਤ ਮਾਹਰ ਇਸ ਨੂੰ ਨਾਸ਼ਤੇ ਵਿੱਚ ਖਾਣ ਦੀ ਸਲਾਹ ਦਿੰਦੇ ਹਨ, ਇਸ ਨਾਲ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ ਅਤੇ ਫਿਰ ਤੁਸੀਂ ਬਹੁਤ ਜ਼ਿਆਦਾ ਖਾਣ ਤੋਂ ਪਰਹੇਜ਼ ਕਰਦੇ ਹੋ ਅਤੇ ਫਿਰ ਦੁਪਹਿਰ ਦੇ ਖਾਣੇ ਤੱਕ ਭੁੱਖ ਮਹਿਸੂਸ ਨਹੀਂ ਕਰਦੇ।

ਸਿੰਘਾਡਾ ਦੇ ਆਟੇ ਦੇ ਹੋਰ ਫਾਇਦੇ: 

ਜਿਨ੍ਹਾਂ ਲੋਕਾਂ ਨੂੰ ਥਾਇਰਾਇਡ ਦੀ ਸਮੱਸਿਆ ਹੈ, ਉਨ੍ਹਾਂ ਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਸਿੰਘਾਡਾ ਦਾ ਆਟਾ ਸ਼ਾਮਲ ਕਰਨਾ ਚਾਹੀਦਾ ਹੈ ਕਿਉਂਕਿ ਇਸ ਵਿੱਚ ਵਿਟਾਮਿਨ ਬੀ 6, ਪੋਟਾਸ਼ੀਅਮ ਅਤੇ ਆਇਓਡੀਨ ਹੁੰਦਾ ਹੈ।ਜੇਕਰ ਤੁਸੀਂ ਨਾਸ਼ਤੇ ਚ ਸਿੰਘਾੜੇ ਦੇ ਆਟੇ ਤੋਂ ਬਣੀ ਰੋਟੀ ਖਾਓਗੇ ਤਾਂ ਸਾਰਾ ਦਿਨ ਸਰੀਰ ਚ ਐਨਰਜੀ ਬਣੀ ਰਹੇਗੀ ਅਤੇ ਨਾਰਮਲ ਐਕਟੀਵਿਟੀਜ਼ ਕਰਨ ਚ ਕੋਈ ਸਮੱਸਿਆ ਨਹੀਂ ਹੋਵੇਗੀ। 

ਸਿੰਘਾਡਾ ਦੇ ਆਟੇ ਵਿੱਚ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਅਤੇ ਨਾਲ ਹੀ ਇਸ ਵਿੱਚ ਸੋਡੀਅਮ ਦੀ ਮਾਤਰਾ ਵੀ ਬਹੁਤ ਘੱਟ ਹੁੰਦੀ ਹੈ, ਇਸ ਕਰਕੇ ਇਹ ਬਲੱਡ ਪ੍ਰੈਸ਼ਰ ਨੂੰ ਵਧਣ ਤੋਂ ਰੋਕਦਾ ਹੈ।

ਇਹ ਵੀ ਪੜ੍ਹੋ: ਬਰਸਾਤ ਦੇ ਮੌਸਮ 'ਚ ਖਾਣੇ ਦੀ ਪਲੇਟ 'ਚ ਗਲਤੀ ਨਾਲ ਵੀ ਇਨ੍ਹਾਂ ਚੀਜ਼ਾਂ ਨੂੰ ਸ਼ਾਮਲ ਨਾ ਕਰੋ, ਨਹੀਂ ਤਾਂ ਵਧ ਸਕਦੀਆਂ ਇਹ ਸਮੱਸਿਆਵਾਂ



Related Post