Patwari Recruitment 2023 : ਪਟਵਾਰੀ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਕਰੋ ਜਲਦ ਅਪਲਾਈ

By  Pardeep Singh February 26th 2023 03:47 PM

PSSSB Patwari Recruitment 2023 :ਪੰਜਾਬ ਸਰਕਾਰ ਵੱਲੋਂ ਪਟਵਾਰੀ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਪਟਵਾਰੀ ਦੀਆਂ ਇਨ੍ਹਾਂ ਅਸਾਮੀਆਂ ਰਾਹੀਂ ਕੁੱਲ 710 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਇਸ ਵਿਚ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ PSSSB ਭਰਤੀ ਦੀ ਅਧਿਕਾਰਤ ਵੈੱਬਸਾਈਟ sssb.punjab.gov.in 'ਤੇ ਜਾਣਾ ਪਵੇਗਾ। 

ਪੰਜਾਬ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਵੱਲੋਂ ਜਾਰੀ ਕੀਤੀ ਗਈ ਇਸ ਅਸਾਮੀ ਲਈ ਅਰਜ਼ੀ ਪ੍ਰਕਿਰਿਆ 23 ਫਰਵਰੀ 2023 ਤੋਂ ਸ਼ੁਰੂ ਹੋ ਗਈ ਹੈ। ਅਪਲਾਈ ਕਰਨ ਲਈ ਉਮੀਦਵਾਰਾਂ ਨੂੰ 20 ਮਾਰਚ 2023 ਤਕ ਦਾ ਸਮਾਂ ਦਿੱਤਾ ਗਿਆ ਹੈ। 

ਪੰਜਾਬ ਪਟਵਾਰੀ ਦੀ ਅਸਾਮੀ ਲਈ ਕਰੋ ਅਪਲਾਈ

ਅਪਲਾਈ ਕਰਨ ਲਈ ਪਹਿਲਾਂ ਅਧਿਕਾਰਤ ਵੈੱਬਸਾਈਟ sssb.punjab.gov.in 'ਤੇ ਜਾਓ।

ਵੈੱਬਸਾਈਟ ਦੇ ਹੋਮ ਪੇਜ 'ਤੇ ਨਵੀਨਤਮ ਭਰਤੀ ਦੇ ਲਿੰਕ 'ਤੇ ਕਲਿੱਕ ਕਰੋ।

ਇਸ ਤੋਂ ਬਾਅਦ PSSSB ਪਟਵਾਰੀ ਭਰਤੀ 2023 ਦੇ ਲਿੰਕ 'ਤੇ ਜਾਓ।

ਹੁਣ Apply Online ਦੇ ਲਿੰਕ 'ਤੇ ਜਾਓ।

ਸਭ ਤੋਂ ਪਹਿਲਾਂ, ਮੰਗੇ ਗਏ ਵੇਰਵਿਆਂ ਨਾਲ ਰਜਿਸਟਰ ਕਰੋ।

ਰਜਿਸਟ੍ਰੇਸ਼ਨ ਤੋਂ ਬਾਅਦ, ਤੁਸੀਂ ਅਰਜ਼ੀ ਫਾਰਮ ਭਰ ਸਕਦੇ ਹੋ।

ਅਪਲਾਈ ਕਰਨ ਤੋਂ ਬਾਅਦ ਪ੍ਰਿੰਟ ਲਓ।

Related Post