Sun, Oct 25, 2026
Whatsapp

ਮਹਿੰਗਾਈ ਦੀ ਮਾਰ ! ਫ਼ਰਾਂਸ 'ਚ ਹਿੰਸਕ ਪ੍ਰਦਰਸ਼ਨ, ਯੂਰਪ 'ਚ ਲੱਖਾਂ ਲੋਕ ਸੜਕਾਂ 'ਤੇ ਉਤਰੇ, ਜਾਣੋ ਕਿਵੇਂ ਖੜਾ ਹੋਇਆ ਪ੍ਰਦਰਸ਼ਨ ?

France protests news : ਪੈਰਿਸ ਤੋਂ ਇਲਾਵਾ ਲਿਓਨ, ਕਲੇਰਮੋਂਟ-ਫੇਰਾ, ਸਟ੍ਰਾਸਬੁਰਗ, ਨੀਸ, ਨਾਂਤੇਸ ਅਤੇ ਮਾਰਸੇਈ ਵਰਗੇ ਸ਼ਹਿਰਾਂ ਵਿੱਚ ਵੀ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ ਹੋਈਆਂ। ਲਗਭਗ 2,400 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦੋਂ ਕਿ ਲਗਭਗ 1,000 ਸੁਰੱਖਿਆ ਕਰਮਚਾਰੀ ਜ਼ਖਮੀ ਹੋਏ ਹਨ।

Reported by:  PTC News Desk  Edited by:  KRISHAN KUMAR SHARMA -- October 25th 2026 09:19 AM -- Updated: October 25th 2026 09:29 AM
ਮਹਿੰਗਾਈ ਦੀ ਮਾਰ ! ਫ਼ਰਾਂਸ 'ਚ ਹਿੰਸਕ ਪ੍ਰਦਰਸ਼ਨ, ਯੂਰਪ 'ਚ ਲੱਖਾਂ ਲੋਕ ਸੜਕਾਂ 'ਤੇ ਉਤਰੇ, ਜਾਣੋ ਕਿਵੇਂ ਖੜਾ ਹੋਇਆ ਪ੍ਰਦਰਸ਼ਨ ?

ਮਹਿੰਗਾਈ ਦੀ ਮਾਰ ! ਫ਼ਰਾਂਸ 'ਚ ਹਿੰਸਕ ਪ੍ਰਦਰਸ਼ਨ, ਯੂਰਪ 'ਚ ਲੱਖਾਂ ਲੋਕ ਸੜਕਾਂ 'ਤੇ ਉਤਰੇ, ਜਾਣੋ ਕਿਵੇਂ ਖੜਾ ਹੋਇਆ ਪ੍ਰਦਰਸ਼ਨ ?

France protests news : ਫਰਾਂਸ ਵਿੱਚ ਵਧਦੀ ਮਹਿੰਗਾਈ, ਘੱਟਦੀਆਂ ਤਨਖਾਹਾਂ ਅਤੇ ਸਰਕਾਰੀ ਨੀਤੀਆਂ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨਾਂ ਦਾ ਦੌਰ ਲਗਾਤਾਰ ਜਾਰੀ ਹੈ। ਲੰਘੇ ਸ਼ਨੀਵਾਰ ਨੂੰ ਫਰਾਂਸ ਭਰ ਵਿੱਚ ਇੱਕ ਵਾਰ ਫਿਰ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋਏ, ਜਿਨ੍ਹਾਂ ਵਿੱਚ ਦੇਸ਼ ਭਰ ਵਿੱਚੋਂ ਲਗਭਗ 4 ਲੱਖ 10 ਹਜ਼ਾਰ ਲੋਕਾਂ ਨੇ ਹਿੱਸਾ ਲਿਆ। ਇਕੱਲੇ ਰਾਜਧਾਨੀ ਪੈਰਿਸ ਵਿੱਚ ਹੀ 1 ਲੱਖ 10 ਹਜ਼ਾਰ ਦੇ ਲਗਭਗ ਪ੍ਰਦਰਸ਼ਨਕਾਰੀ ਸੜਕਾਂ 'ਤੇ ਉਤਰੇ। ਇਸ ਦੌਰਾਨ ਦੇਸ਼ ਭਰ ਵਿੱਚੋਂ 1,000 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਲਗਭਗ 2,400 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦੋਂ ਕਿ ਲਗਭਗ 1,000 ਸੁਰੱਖਿਆ ਕਰਮਚਾਰੀ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ, ਇਕੱਲੇ ਪੈਰਿਸ ਵਿੱਚ 100 ਪ੍ਰਦਰਸ਼ਨਕਾਰੀ ਅਤੇ ਸਥਾਨਕ ਨਿਵਾਸੀ ਵੀ ਜ਼ਖਮੀ ਹੋਏ ਹਨ।

ਸਪੇਨ ਅਤੇ ਫਰਾਂਸ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨ... (why france protest)

ਫਰਾਂਸ ਅਤੇ ਸਪੇਨ ਵਿੱਚ ਸ਼ਨੀਵਾਰ ਨੂੰ ਸਰਕਾਰ ਵਿਰੋਧੀ ਪ੍ਰਦਰਸ਼ਨ ਹਿੰਸਕ ਹੋ ਗਏ, ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਝੜਪਾਂ ਹੋਈਆਂ, ਦੁਕਾਨਾਂ ਲੁੱਟੀਆਂ ਗਈਆਂ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਿਆ। ਸਪੇਨ ਦੇ ਬਾਰਸੀਲੋਨਾ ਵਿੱਚ ਅਧਿਕਾਰੀਆਂ ਨੇ ਨਕਾਬਪੋਸ਼ ਪ੍ਰਦਰਸ਼ਨਕਾਰੀਆਂ ਵੱਲੋਂ ਦੁਕਾਨਾਂ ਦੀ ਭੰਨਤੋੜ ਕਰਨ ਤੋਂ ਬਾਅਦ 100 ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਦੋਂ ਕਿ ਫਰਾਂਸੀਸੀ ਪੁਲਿਸ ਨੇ ਮਹਿੰਗਾਈ ਅਤੇ ਸਕੂਲ ਫੰਡਿੰਗ ਨੂੰ ਲੈ ਕੇ ਪ੍ਰਦਰਸ਼ਨਾਂ ਦੌਰਾਨ ਲਗਭਗ 1,000 ਨੂੰ ਗ੍ਰਿਫਤਾਰ ਕੀਤਾ।

ਪੁਲਿਸ ਨਾਲ ਤਿੱਖੀਆਂ ਝੜਪਾਂ ਅਤੇ ਹਿੰਸਾ (pfortest for inflation)

ਪੈਰਿਸ ਵਿੱਚ ਪ੍ਰਦਰਸ਼ਨ ਦੀ ਸ਼ੁਰੂਆਤ ਸ਼ਾਂਤਮਈ ਢੰਗ ਨਾਲ ਹੋਈ ਸੀ, ਪਰ ਬਾਅਦ ਵਿੱਚ ਸਥਿਤੀ ਤਣਾਅਪੂਰਨ ਹੋ ਗਈ। ਪੁਲਿਸ ਨੇ ਭੀੜ ਨੂੰ ਕੰਟਰੋਲ ਕਰਨ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਪਾਣੀ ਦੀਆਂ ਵਾਛੜਾਂ (ਵਾਟਰ ਕੈਨਨ) ਦੀ ਵਰਤੋਂ ਕੀਤੀ। ਪੈਰਿਸ ਤੋਂ ਇਲਾਵਾ ਲਿਓਨ, ਕਲੇਰਮੋਂਟ-ਫੇਰਾ, ਸਟ੍ਰਾਸਬੁਰਗ, ਨੀਸ, ਨਾਂਤੇਸ ਅਤੇ ਮਾਰਸੇਈ ਵਰਗੇ ਸ਼ਹਿਰਾਂ ਵਿੱਚ ਵੀ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ ਹੋਈਆਂ।

70 ਹਜ਼ਾਰ ਪੁਲਸ ਮੁਲਾਜ਼ਮ ਤਾਇਨਾਤ

ਥਿਤੀ ਵਿਗੜਨ ਤੋਂ ਰੋਕਣ ਲਈ ਫ਼ਰਾਂਸ ਦੇ ਗ੍ਰਹਿ ਮੰਤਰੀ ਲੌਰੈਂਟ ਨੂਨੇਜ਼ ਨੇ ਦੇਸ਼ ਭਰ ਵਿੱਚ 70 ਹਜ਼ਾਰ ਪੁਲਸ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਸੀ। ਸੁਰੱਖਿਆ ਲਈ ਹੈਲੀਕਾਪਟਰ, ਬਖ਼ਤਰਬੰਦ ਵਾਹਨ ਅਤੇ ਵਾਟਰ ਕੈਨਨ ਵੀ ਮੈਦਾਨ ਵਿੱਚ ਉਤਾਰੇ ਗਏ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਿਛਲੇ ਹਫ਼ਤੇ ਵੀ 5 ਲੱਖ ਤੋਂ ਵੱਧ ਲੋਕ ਸੜਕਾਂ 'ਤੇ ਉਤਰੇ ਸਨ, ਜਿਸ ਦੌਰਾਨ ਦੇਸ਼ ਭਰ ਵਿੱਚ ਲਗਭਗ 3,000 ਦੁਕਾਨਾਂ ਦੀ ਭੰਨਤੋੜ ਅਤੇ ਲੁੱਟ-ਖੋਹ ਹੋਈ ਸੀ।

ਅੰਦੋਲਨ ਦੇ ਮੁੱਖ ਕਾਰਨ ਅਤੇ ਮੰਗਾਂ

ਇਸ ਅੰਦੋਲਨ ਦੀ ਸ਼ੁਰੂਆਤ ਪਿਛਲੇ ਮਹੀਨੇ ਪੈਰਿਸ ਦੇ ਦੱਖਣ-ਪੂਰਬੀ ਇੱਕ ਹਾਈ ਸਕੂਲ ਵਿੱਚ ਸਟਾਫ਼ ਦੀ ਘਾਟ ਦੇ ਵਿਰੋਧ ਨਾਲ ਹੋਈ ਸੀ, ਜੋ ਹੁਣ ਪੂਰੇ ਦੇਸ਼ ਵਿੱਚ ਫੈਲ ਚੁੱਕਾ ਹੈ। 

ਅਧਿਆਪਕਾਂ ਅਤੇ ਕਰਮਚਾਰੀਆਂ ਦੀ ਮੰਗ : ਉਹ ਵਧਦੀ ਮਹਿੰਗਾਈ ਦੇ ਮੱਦੇਨਜ਼ਰ ਵਧੀਆ ਤਨਖਾਹਾਂ, ਬਿਹਤਰ ਪੈਨਸ਼ਨ ਅਤੇ ਸਿੱਖਿਆ ਖੇਤਰ ਵਿੱਚ ਵੱਧ ਬਜਟ ਦੀ ਮੰਗ ਕਰ ਰਹੇ ਹਨ।

ਵਿਦਿਆਰਥੀਆਂ ਦੀ ਮੰਗ : ਵਿਦਿਆਰਥੀ ਸੰਗਠਨ ਉੱਚ ਸਿੱਖਿਆ ਵਿੱਚ 2.5 ਲੱਖ ਵਾਧੂ ਸੀਟਾਂ, ਸਕੂਲਾਂ-ਯੂਨੀਵਰਸਿਟੀਆਂ ਵਿੱਚ ਨਵੇਂ ਅਧਿਆਪਕਾਂ ਦੀ ਨਿਯੁਕਤੀ, ਵਜ਼ੀਫੇ ਵਿੱਚ 200 ਯੂਰੋ ਪ੍ਰਤੀ ਮਹੀਨਾ ਵਾਧਾ ਅਤੇ ਸਰਕਾਰੀ ਹੋਸਟਲਾਂ ਦੇ ਕਿਰਾਏ 'ਤੇ ਰੋਕ ਦੀ ਮੰਗ ਕਰ ਰਹੇ ਹਨ।

31 ਅਕਤੂਬਰ ਨੂੰ ਮੁੜ ਪ੍ਰਦਰਸ਼ਨ ਦਾ ਸੱਦਾ

ਲਿਓਨ, ਨੀਸ ਅਤੇ ਮੋਂਪੇਲੀਏ ਵਰਗੇ ਸ਼ਹਿਰਾਂ ਵਿੱਚ ਪ੍ਰਸ਼ਾਸਨ ਨੇ ਪ੍ਰਦਰਸ਼ਨਾਂ 'ਤੇ ਰੋਕ ਲਗਾਈ ਸੀ, ਜਿਸ ਦਾ ਟਰੇਡ ਯੂਨੀਅਨਾਂ ਨੇ ਜ਼ੋਰਦਾਰ ਵਿਰੋਧ ਕੀਤਾ ਹੈ। ਇਸ ਦੌਰਾਨ 'ਯੈਲੋ ਵੈਸਟ' (Yellow Vest) ਅੰਦੋਲਨ ਨਾਲ ਜੁੜੀਆਂ ਜਥੇਬੰਦੀਆਂ ਨੇ 31 ਅਕਤੂਬਰ ਨੂੰ ਮੁੜ ਦੇਸ਼ ਵਿਆਪੀ ਪ੍ਰਦਰਸ਼ਨ ਦਾ ਸੱਦਾ ਦਿੱਤਾ ਹੈ।

ਇਹ ਵੀ ਪੜ੍ਹੋ...

ਗਿੱਦੜਬਾਹਾ 'ਚ ਪੁੱਤ ਨੇ ਬੇਰਹਿਮੀ ਨਾਲ ਕੀਤਾ ਬਜ਼ੁਰਗ ਪਿਤਾ ਦਾ ਕਤਲ, ਪੁਲਿਸ ਜਾਂਚ 'ਚ ਜੁਟੀ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK